ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਵੱਛਤਾ ਪਖਵਾੜਾ ਦੇ ਚੋਥੇ ਦਿਨ ਸਵੱਛਤਾ ਨਾਲ ਸੰਬੰਧਿਤ ਰਿਸਾਇਕਲਿੰਗ ਤੇ ਸੈਮੀਨਾਰ ਕਰਵਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਵੱਛਤਾ ਪਖਵਾੜਾ ਦੇ ਚੋਥੇ ਦਿਨ ਸਵੱਛਤਾ ਨਾਲ ਸੰਬੰਧਿਤ ਰਿਸਾਇਕਲਿੰਗ ਤੇ ਸੈਮੀਨਾਰ ਕਰਵਾਇਆ ਗਿਆ
ਫਿਰੋਜ਼ਪੁਰ , 5-8-2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ।
ਇਸੇ ਲੜੀ ਵਿੱਚ ਕਾਲਜ ਦੇ ਐਨ.ਐਸ.ਐਸ ਵਿੰਗ ਦੁਆਰਾ ਅੰਗਰੇਜੀ ਵਿਭਾਗ ਦੇ ਸਹਿਯੋਗ ਨਾਲ 1 ਅਗਸਤ ਤੋਂ 15 ਅਗਸਤ, 2024 ਤੱਕ ਨੈਸ਼ਨਲ ਐਜੂਟਰੱਸਟ ਆਫ ਇੰਡੀਆਂ ਦੇ 30 ਦਿਨਾਂ ਵਾਤਾਵਰਣ ਚੁਣੌਤੀ ਬੈਨਰ ਹੇਠ ਸਵੱਛਤਾ ਪਖਵਾੜਾ ਦੀ ਸ਼ੁਰੂਆਤ ਕਰਕੇ ਕਾਲਜ ਕੈਂਪਸ ਵਿੱਚ 5 ਅਗਸਤ, 2024 ਨੂੰ ਵਿਦਿਆਰਥਣਾਂ ਨੂੰ ਸਵੱਛਤਾ ਪਖਵਾੜਾ ਮੌਕੇ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਤਿਆਰ ਕਰਨਾ ਸੀ । ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸੰਗੀਤਾ, ਪ੍ਰਿੰਸੀਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਇਸ ਸਵੱਛਤਾਂ ਪਖਵਾੜਾ ਮੌਕੇ ਸਾਨੂੰ ਜ਼ਿਨ੍ਹਾ ਜਿਆਦਾ ਇਸ ਜਾਗਰੂਕਤਾ ਤੇ ਕੰਮ ਹੁੰਦਾ ਹੈ, ਉਸਨੂੰ ਜਰੂਰ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਜਾਗਰੂਕਤਾ ਆਪਣੇ ਆਲੇ-ਦੁਆਲੇ ਫੈਲਾਉਣੀ ਚਾਹੀਦੀ ਹੈ ।
ਸੈਮੀਨਾਰ ਵਿੱਚ ਅੰਗਰੇਜੀ ਵਿਭਾਗ ਦੇ ਅਧਿਆਪਕਾਂ ਵੱਲੋਂ ਵਿਦਿਆਰਥਣਾਂ ਨੂੰ ਰਿਸਾਇਕਲਿੰਗ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ । ਉਹਨਾਂ ਦੱਸਿਆ ਕਿ ਹਰ ਵਰਤੀ ਹੋਈ ਚੀਜ ਦਾ ਦੁਬਾਰਾ ਉਪਯੋਗ ਕਰਨ ਦੇ ਸੰਭਵ ਤਰੀਕੇ ਦੱਸੇ । ਉਹਨਾਂ ਇਸ ਨਾਲ ਸੰਬੰਧਿਤ ਇਲੈਕਟ੍ਰੋਨਿਕ ਵੇਸਟ ਬਾਰੇ ਵੀ ਜਾਣਕਾਰੀ ਮਹੁੱਈਆ ਕਰਵਾਈ । ਵਿਦਿਆਰਥਣਾਂ ਨੇ ਇਸ ਸੈਮੀਨਾਰ ਵਿੱਚ ਸਵੱਛਤਾ ਪਖਵਾੜੇ ਮੁਹਿੰਮ ਨਾਲ ਜੁੜ ਕੇ ਆਪਣੀ ਭੂਮਿਕਾ ਨਿਭਾਉਂਦਿਆ ਇਸ ਸੈਮੀਨਾਰ ਵਿੱਚ ਆਪਣਾ ਰਿਸਾਇਕਲਿੰਗ ਨਾਲ ਸੰਬਧਿੰਤ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਵਾਅਦਾ ਕੀਤਾ ਕਿ ਉਹ ਰਿਸਾਇਕਲਿੰਗ ਬਾਰੇ ਜਾਣਕਾਰੀ ਅੱਗੇ ਤੱਕ ਫੈਲਾਉਣਗੇ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾਂ ਯੋਗਦਾਨ ਦੇਵਾਂਗੇ ।
ਇਸ ਮੌਕੇ ਅੰਗਰੇਜੀ ਵਿਭਾਗ ਦੇ ਮੁਖੀ ਡਾ. ਭੂਮਿਦਾ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਮੈਡਮ ਸਪਨਾ ਬਧਵਾਰ, ਮੈਡਮ ਰੁਪਿੰਦਰਜੀਤ ਕੌਰ, ਸ਼੍ਰੀ ਮਸਤਾਨ ਸਿੰਘ, ਡੀਨ ਆਉਟਰੀਚ – ਡਾ. ਕੁਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਰਿਸਾਇਕਲਿੰਗ ਬਾਰੇ ਜਾਣਕਾਰੀ ਆਪਣੇ–ਦੁਆਲੇ ਘਰਾਂ ਦੇ ਆਲੇ-ਦੁਆਲੇ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਡਾ. ਕੁਲਬੀਰ ਸਿੰਘ, ਡੀਨ ਆਉਟਰੀਚ, ਅੰਗਰੇਜੀ ਵਿਭਾਗ ਦੇ ਮੁਖੀ ਡਾ. ਭੂਮਿਦਾ ਸ਼ਰਮਾ ਅਤੇ ਸਮੂਹ ਅਧਿਆਪਕਾਂ, ਐਨ.ਐਸ.ਐਸ. ਪ੍ਰੋਗਰਾਮ ਅਫਸਰ ਮੈਡਮ ਰੁਪਿੰਦਰਜੀਤ ਕੌਰ ਨੂੰ ਵਧਾਈ ਦਿੱਤੀ । ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।