ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਫਿਜ਼ਿਕਸ ਵਿਭਾਗ ਦੁਆਰਾ ਦੋ ਰੋਜਾਂ ਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਫਿਜ਼ਿਕਸ ਵਿਭਾਗ ਦੁਆਰਾ ਦੋ ਰੋਜਾਂ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 8.4.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਜੀ ਦੀ ਕੁਸ਼ਲ ਅਗਵਾਈ ਵਿਚ ਨਿਰੰਤਰ ਤਰੱਕੀ ਦੀ ਰਾਹ ਤੇ ਅਗਰਸਰ ਹੈ । ਇਸੇ ਕੜੀ ਤਹਿਤ ਪਿਛਲੇ ਦਿਨੋ ਕਾਲਜ ਦੇ ਫਿਜ਼ਿਕਸ ਵਿਭਾਗ ਦੁਆਰਾ ਪ੍ਰਯੋਗਸ਼ਾਲਾ ਦੇ ਉਪਕਰਨਾਂ ਦੀ ਸਾਂਭ-ਸੰਭਾਂਲ ਨਾਲ ਸੰਬੰਧਿਤ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਸਟਾਰ ਡੀ. ਬੀ. ਟੀ. ਕਾਲਜ ਯੋਜਨਾ ਅਧੀਨ ਕੀਤਾ ਗਿਆ ।
ਇਸ ਵਰਕਸ਼ਾਪ ਦਾ ਵਿਸ਼ਾ “ਆਨ ਹੈਂਡਸ ਆਨ ਟ੍ਰੇਨਿੰਗ ਫਾਰ ਲੇਬੋਰੇਟਰੀ ਸਟਾਫ ਆਨ ਮੇਨਟੇਨੇਂਸ ਆਫ ਇਕਊਪਮੈਂਟ” ਸੀ । ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਸ. ਸੁਖਵਿੰਦਰ ਸਿੰਘ, ਕੋਆਰਡੀਨੇਟਰ, ਐਨ. ਆਈ. ਈ. ਆਰ.ਟੀ, ਪਟਿਆਲਾ ਸ਼ਾਮਿਲ ਹੋਏ । ਉਹਨਾਂ ਨੇ ਲੇਬੋਰੇਟਰੀ ਸਟਾਫ ਨੂੰ ਬੁਨਿਆਦੀ ਇਲੈਕਟ੍ਰੋਨਿਕ ਉਪਕਰਨਾਂ ਦੀ ਸਾਂਭ-ਸੰਭਾਂਲ ਨਾਲ ਸੰਬੰਧਿਤ ਵਿਸਥਾਰ ਪੂਰਵਕ ਜਾਨਕਾਰੀ ਦਿੱਤੀ ਅਤੇ ਉਹਨਾਂ ਦੇ ਸਹੀ ਉਪਯੋਗ ਬਾਰੇ ਵੀ ਦੱਸਿਆ । ਇਸਦੇ ਨਾਲ ਹੀ ਉਹਨਾਂ ਨੇ ਲੇਬੋਰੇਟਰੀ ਸਟਾਫ ਨੂੰ ਇਹਨਾਂ ਬਿਜਲਈ ਉਪਕਰਨਾਂ ਨੂੰ ਠੀਕ ਕਰਨ ਦੇ ਵਿਭਿੰਨ ਤਰੀਕੇ ਦੱਸੇ ਅਤੇ ਘੱਟ ਮੁੱਲ ਵਿੱਚ ਆਸਾਨੀ ਨਾਲ ਇਹਨਾਂ ਉਪਕਰਨਾਂ ਨੂੰ ਠੀਕ ਕਰਕੇ ਦੁਬਾਰਾ ਉਪਯੋਗ ਬਾਰੇ ਜਾਣਕਾਰੀ ਦਿੱਤੀ ।
ਇਸ ਵਰਕਸ਼ਾਪ ਦਾ ਪ੍ਰਬੰਧਨ ਪ੍ਰੋ. ਸੁਰਿੰਦਰ ਸਿੰਘ ਗਿੱਲ ਨੇ ਕੀਤਾ ਅਤੇ ਡਾ. ਆਸ਼ਾ ਰਾਣੀ ਨੇ ਸੰਚਾਲਕ ਦੀ ਭੁਮਿਕਾ ਨਿਭਾਈ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਕਿਹਾ ਕਿ ਮਹਿੰਗੇ ਮੁੱਲ ਖਰੀਦੇ ਉਪਕਰਨਾਂ ਦੀ ਸਾਂਭ-ਸੰਭਾਲ ਲਈ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਨਿਰੰਤਰ ਹੁੰਦਾ ਰਹਿਣਾ ਚਾਹੀਦਾ ਹੈ । ਜੇਕਰ ਸਮੇਂ ਸਮੇਂ ਅਜਿਹੇ ਜੰਤਰਾਂ ਦੀ ਸਾਂਭ-ਸੰਭਾਲ ਹੁੰਦੀ ਰਹੇ ਤਾਂ ਊਰਜਾ ਦੀ ਬਚੱਤ ਵਿੱਚ ਵੀ ਸਹਾਇਤਾ ਮਿਲਦੀ ਹੈ ਅਤੇ ਇਹੋ ਜਿਹੇ ਯੰਤਰਾ ਤੋਂ ਲੰਬਾ ਸਮਾਂ ਕੰਮ ਲਿਆ ਜਾ ਸਕਦਾ ਹੈ ।
ਉਹਨਾਂ ਨੇ ਨਾਲ ਹੀ ਫਿਜਿਕਸ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਸਿੰਘ ਗਿੱਲ ਅਤੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵਰਕਸ਼ਾਪ ਦੇ ਸਫਲ ਆਯੋਜਨ ਤੇ ਮੁਬਾਰਕਬਾਦ ਦਿੱਤੀ । ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੇਨ ਨੇ ਇਸ ਮੌਕੇ ਦੋਨਾਂ ਵਿਭਾਗਾ ਨੂੰ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆ ।