ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿੱਚ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦਾ ਕੀਤਾ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿੱਚ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦਾ ਕੀਤਾ ਗਿਆ ਆਯੋਜਨ
ਫ਼ਿਰੋਜ਼ਪੁਰ, 18-3-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਵਿੰਗ ਵੱਲੋਂ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਮੁੱਖ ਵਿਸ਼ਾ ਮੇਰੀ ਮਾਟੀ, ਮੇਰਾ ਦੇਸ਼ ਰਿਹਾ । ਜਿਸ ਵਿੱਚ ਪਹਿਲੇ ਦਿਨ ਕੈਂਪ ਦੇ ਉਦਘਾਟਨ ਪ੍ਰਿੰਸੀਪਲ ਮੈਡਮ ਡਾ. ਸੰਗੀਤਾ, ਕੋਆਰਡੀਨੇਟਰ ਡਾ. ਕੁਲਬੀਰ ਸਿੰਘ, ਡੀਨ, ਸੋਸ਼ਲ ਆਉਟਰੀਚ, ਨੋਡਲ ਅਫਸਰ ਮੈਡਮ ਰੁਪਿੰਦਰਜੀਤ ਕੌਰ, ਮੈਡਮ ਰਾਬੀਆਂ ਦੁਆਰਾ ਕੀਤਾ ਗਿਆ ।
ਐਨ.ਐਸ.ਐਸ ਕੈਂਪ ਦੇ ਪਹਿਲੇ ਦਿਨ, ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਮੇਰੀ ਮਾਟੀ, ਮੇਰਾ ਦੇਸ਼ ਮੁਹਿੰਮ ਤਹਿਤ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ । ਐਨ.ਐਸ.ਐਸ.ਕੈਂਪ ਦੇ ਦੂਸਰੇ ਦਿਨ ਵਲੰਟੀਅਰਾਂ ਵੱਲੋਂ ਆਪਣੀਆਂ ਸਕਿੱਲ ਦੀ ਡੈਮੋਨਸ਼੍ਰੇਟ੍ਰੇਸ਼ਨ ਕੀਤੀ ਗਈ । ਜਿਸ ਵਿੱਚ ਵਲੰਟੀਅਰਾਂ ਨੇ ਮਹਿੰਦੀ ਲਗਾ ਕੇ, ਪੋਸਟਰ ਬਣਾ ਕੇ, ਕਨਿੰਟਿੰਗ ਕਰਕੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਸਿਖਾਇਆ । ਕੈਪ ਦੇ ਤੀਜੇ ਅਤੇ ਚੋਥੇ ਦਿਨ ਮੈਡਮ ਕਨਿਕਾ, ਮੁਖੀ ਕੋਸਮੋਟੋਲੋਜੀ ਐਂਡ ਹੈਲਥ ਕੇਅਰ ਵਿਭਾਗ ਦੁਆਰਾ ਤਨਾਅ ਨੂੰ ਦੂਰ ਕਰਨ ਸੰਬੰਧੀ ਯੋਗ ਮੁਦਰਾਵਾਂ ਕਰਵਾਈਆਂ ਗਈਆ । ਉਹਨਾਂ ਬੱਚਿਆਂ ਨੂੰ ਚਿੰਤਾ ਅਤੇ ਦੂਜੀਆਂ ਸਰੀਰਿਕ ਬਿਮਾਰੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਆਸਣ ਕਰਵਾਏ । ਕੈਂਪ ਦੇ ਪੰਜਵੇ ਦਿਨ ਐਨ.ਐਸ. ਐਸ. ਵਲੰਟੀਅਰ ਨੂੰ ਬਲਾਇਡ ਹੋਮ ਲਿਜਾਇਆ ਗਏ । ਵਲੰਟੀਅਰਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਨੂੰ ਦਾਨ ਕੀਤਾ ਗਿਆ । ਕੈਂਪ ਦੇ ਛੇਵੇ ਦਿਨ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਕਾਲਜ ਸਵੱਛ ਭਾਰਤ ਅਭਿਆਨ ਤਹਿਤ ਕੈਂਪਸ ਵਿੱਚ ਸਾਫ-ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ ।
ਕੈਂਪ ਦੇ ਅਖੀਰਲੇ ਦਿਨ ਵੇਲੀਡਿਕਟਰੀ ਸ਼ੈਸ਼ਨ ਪ੍ਰੌਗਰਾਮ ਦਾ ਆਯੋਜਨ ਕੀਤਾ ਗਿਆ । ਇਸ ਦਿਨ ਵਲੰਟੀਅਰਾਂ ਨੂੰ ਸਵੱਛਤਾ ਅਭਿਆਨ ਨਾਲ ਸੰਬੰਧਿਤ ਸਕਿੱਟ ਦੀ ਪੇਸ਼ਕਾਰੀ ਸੋਲੋ ਡਾਂਸ, ਸੱਭਿਆਚਾਰਕ ਗੀਤ, ਗਰੁੱਪ ਡਾਂਸ ਆਦਿ ਪੇਸ਼ ਕੀਤਾ ਗਿਆ। ਕਾਲਜ ਦੇ ਐਨ.ਐਸ.ਐਸ.ਵਲੰਟੀਅਰਜ਼ ਦੀ ਹੌਸਲਾ ਅਫਜਾਈ ਲਈ ਬੈਸਟ ਐਨ.ਐਸ.ਐਸ. ਵਲੰਟੀਅਰਜ਼ ਵਜੋ ਬੈਂਚ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਕੈਂਪ ਦੀ ਵੈਲੀਡਿਕਟਰੀ ਸੈਸ਼ਨ ਪ੍ਰੋਗਰਾਮ ਤੇ ਕਾਲਜ ਦੇ ਅਲੂਮਨੀ ਡਾ. ਕੁਲਵਿੰਦਰ ਕੌਰ, ਪ੍ਰੋਫੈਸਰ, ਸਰਕਾਰੀ ਕਾਲਜ ਮੌਹਾਲੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਪਲਾਂਟਰ ਦੇ ਕੇ ਸਨਮਾਨਿਤ ਕੀਤਾ ।
ਡਾ. ਸੰਗੀਤਾ, ਪ੍ਰਿੰਸੀਪਲ ਵੱਲੋਂ ਕੋਆਰਡੀਨੇਟਰ ਡਾ. ਕੁਲਬੀਰ ਸਿੰਘ, ਨੋਡਲ ਅਫਸਰ ਮੈਡਮ ਰਾਬੀਆ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ ਗਈ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।