ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵੱਲੋਂ ਪੰਜਾਬ ਵਿੱਚ ਸੱਭਿਆਚਾਰਕ ਪਰਿਵਰਤਨ ਅਤੇ ਨੌਜਵਾਨ ਪੀੜ੍ਹੀ ਵਿਸ਼ੇ ‘ਤੇ ਸੈਮੀਨਾਰ ਦਾ ਕੀਤਾ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵੱਲੋਂ ਪੰਜਾਬ ਵਿੱਚ ਸੱਭਿਆਚਾਰਕ ਪਰਿਵਰਤਨ ਅਤੇ ਨੌਜਵਾਨ ਪੀੜ੍ਹੀ ਵਿਸ਼ੇ ‘ਤੇ ਸੈਮੀਨਾਰ ਦਾ ਕੀਤਾ ਗਿਆ ਆਯੋਜਨ
ਫ਼ਿਰੋਜ਼ਪੁਰ, 6-3-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | 1934 ਤੋਂ ਕਾਲਜ ਨਾਰੀ ਸਸ਼ਕਤੀਕਰਨ ਲਈ ਲਗਾਤਾਰ ਯਤਨ ਕਰਦਾ ਆ ਰਿਹਾ ਹੈ । ਇਸ ਕਾਲਜ ਵਿੱਚ ਸਮਾਜਿਕ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਨਾਲ ਸੰਬੰਧਿਤ ਗਤੀਵਿਧੀਆਂ ਚੱਲਦੀਆ ਰਹਿੰਦੀਆਂ ਹਨ। ਇਸੇ ਲੜੀ ਤਹਿਤ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵੱਲੋਂ ਪੰਜਾਬ ਵਿੱਚ ਸੱਭਿਆਚਾਰਕ ਪਰਿਵਰਤਨ ਅਤੇ ਨੌਜਵਾਨ ਪੀੜ੍ਹੀ ਤੇ ਪ੍ਰਭਾਵ (Cultural Transformation & the youth in Punjab) ਵਿਸ਼ੇ ਤੇ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿੱਚ ਪ੍ਰੋ. ਈਸ਼ਵਰ ਦਿਆਲ ਗੌੜ, ਇਤਿਹਾਸ ਦੇ ਸਾਬਕਾ ਪ੍ਰੋਫੈਸਰ, ਬਹੁ-ਅਨੁਸ਼ਾਸਨੀ ਖੋਜ ਕੇਂਦਰ ਇਵਨਿੰਗ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਨਿਰਮਲ ਸਿੰਘ ਜੌੜਾ, ਡਾਇਰੈਕਟਰ, ਵਿਦਿਆਰਥੀ ਭਲਾਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਡਾ. ਅਜੈ ਸਾਹਨੀ, ਪ੍ਰਬੰਧਕ ਨਿਰਦੇਸ਼ਕ, ਐਗਜਿਕਿਉਟਿਵ ਡਾਇਰੈਕਟਰ, ਇੰਸਟੀਟਿਉਟ ਆਫ ਕਨਫਲਿਕਟ ਮੈਨੇਜਮੈਂਟ, ਨਵੀ ਦਿੱਲੀ, ਪ੍ਰੋ. ਰਾਜ ਕੁਮਾਰ ਹੰਸ, ਸੇਵਾਮੁਕਤ ਪ੍ਰੈਫੈਸਰ, ਐਮ.ਐਸ. ਬੜੌਦਾ ਯੂਨੀਵਰਸਿਟੀ, ਵਡੋਦਰਾ (ਗੁਜਰਾਤ), ਡਾ. ਰਾਜਵਿੰਦਰ ਕੌਰ ਬਾਠ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋਫੈਸਰ ਈਸ਼ਵਰ ਦਿਆਲ ਗੌੜ ਦੁਆਰਾ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪੰਜਾਬੀ ਸੱਭਿਆਚਾਰ ਬਾਰੇ ਗੱਲ ਕੀਤੀ ਗਈ । ਉਹਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਇੱਕ ਅਮੀਰ ਸੱਭਿਆਚਾਰ ਹੈ। ਇਹ ਸਾਡੇ ਅੰਦਰ ਹੈ। ਸਾਨੂੰ ਇਸਨੂੰ ਸਮਝ ਕੇ ਇਸ ਨਾਲ ਚੱਲਣਾ ਚਾਹੀਦਾ ਹੈ। ਸੱਭਿਆਚਾਰ ਕਦੀ ਮਰਦਾ ਨਹੀ, ਇਹ ਸਰੀਰ ਦੀ ਰੂਹ ਹੈ । ਜੇਕਰ ਅਸੀਂ ਸੱਭਿਆਚਾਰ ਨੂੰ ਸਮਝਣਾ ਹੈ ਤਾਂ ਜਾਤੀਵਾਦ ਤੋਂ ਉੱਪਰ ਉੱਠ ਕੇ ਇਸ ਨੂੰ ਸਮਝਣ ਦੀ ਲੋੜ ਹੈ।
ਪ੍ਰੋਫੈਸਰ ਨਿਰਮਲ ਸਿੰਘ ਜੌੜਾ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਸਾਡੇ ਪੰਜਾਬ ਵਿੱਚ ਅਜੋਕੇ ਸਮੇਂ ਦਾ ਯੂਥ ਵਿਦੇਸ਼ਾਂ ਨੂੰ ਜਾ ਰਿਹਾ ਹੈ । ਪੰਜਾਬ ਨੂੰ ਪ੍ਰਵਾਸੀ ਮਜਦੂਰਾ ਨੇ ਸੰਭਾਲ ਲਿਆ ਹੈ ਅਤੇ ਪੰਜਾਬ ਦੀ ਜਵਾਨੀ ਪ੍ਰਵਾਸੀ ਬਣ ਗਈ । ਪੰਜਾਬ ‘ਚ ਨੌਜਵਾਨੀ ਦੇ ਪ੍ਰਵਾਸ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਵੀ ਪ੍ਰਵਾਸ ਕਰ ਰਿਹਾ ਹੈ।
ਪ੍ਰੋਫੈਸਰ ਰਾਜ ਕੁਮਾਰ ਹੰਸ ਦੁਆਰਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਗਈ । ਪੰਜਾਬੀਆਂ ਨੂੰ ਆਪਣੀ ਭਾਸ਼ਾ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨਾਲ ਜੁੜੇ ਰਹਿਣ ਦੀ ਜ਼ਰੂਰਤ ਤੇ ਜੋਰ ਦਿੱਤਾ। ਪ੍ਰੋਫੈਸਰ ਅਜੈ ਸਾਹਨੀ ਦੁਆਰਾ ਪੰਜਾਬ ਦੇ ਸੱਭਿਆਚਾਰ ਨੂੰ ਵਿਦੇਸ਼ੀ ਸੱਭਿਆਚਾਰ ਤੋਂ ਪ੍ਰਭਾਵਿਤ ਦੱਸਿਆ ਗਿਆ। ਪੰਜਾਬ ਦੇ ਸੱਭਿਆਚਾਰ ਨੂੰ ਅੱਜ ਦੇ ਹਲਾਤਾਂ ਦੇ ਅਨੁਸਾਰ ਸਮਝਣ ਦੀ ਲੋੜ ਹੈ।
ਡਾ. ਰਾਜਵਿੰਦਰ ਕੌਰ ਬਾਠ ਦੁਆਰਾ ਪੰਜਾਬ ਦੇ ਅਜੋਕੇ ਹਲਾਤਾਂ ਨੂੰ ਇਤਿਹਾਸ ਨਾਲ ਜੋੜ ਕੇ ਆਪਣੇ ਭਾਸ਼ਣ ਵਿੱਚ ਦੱਸਿਆ ਗਿਆ ।
ਡਾ. ਸੰਗੀਤਾ, ਪ੍ਰਿੰਸੀਪਲ ਦੁਆਰਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਭਾਗੀਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਸਦਕੇ ਸਮਾਗਮ ਯਾਦਗਾਰ ਬਣਿਆ।
ਇਸ ਦੇ ਨਾਲ ਹੀ ਉਹਨਾਂ ਵਿਭਾਗ ਦੇ ਮੁਖੀ ਡਾ. ਅਮਿਤ ਕੁਮਾਰ ਸਿੰਘ ਅਤੇ ਵਿਭਾਗ ਦੇ ਹੋਰਨਾਂ ਅਧਿਆਪਕਾਂ, ਸਮੁੱਚੀ ਆਯੋਜਨ ਟੀਮ ਨੂੰ ਇਸ ਅਕਾਦਮਿਕ ਸਮਾਗਮ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆਂ ।