ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਕਾਲਜ ਯੁਵਕ ਅਤੇ ਵਿਰਾਸਤੀ ਮੇਲੇ ‘ਚ ਦੂਸਰੇ ਦਿਨੀ ਭੰਗੜੇ ਤੇ ਗਿੱਧੇ ਨੇ ਦਰਸ਼ਕ ਝੂਮਣ ਲਾਏ
ਮੇਲੇ ਦੇ ਦੂਸਰੇ ਦਿਨ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ. ਸੁਖਬੀਰ ਸਿੰਘ ਬਾਦਲ, ਐਮ.ਪੀ. ਫਿਰੋਜਪੁਰ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਕਾਲਜ ਯੁਵਕ ਅਤੇ ਵਿਰਾਸਤੀ ਮੇਲੇ ‘ਚ ਦੂਸਰੇ ਦਿਨੀ ਭੰਗੜੇ ਤੇ ਗਿੱਧੇ ਨੇ ਦਰਸ਼ਕ ਝੂਮਣ ਲਾਏ
ਫਿਰੋਜਪੁਰ, 4.11.2023: ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 64ਵੇ ਅੰਤਰ ਜ਼ੋਨਲ ਯੁਵਾ ਤੇ ਵਿਰਾਸਤੀ ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਦੇ ਨਾਮ ਰਿਹਾ । ਢੋਲ ਦੇ ਡੱਗਾ ਵੱਜਦਿਆ ਹੀ ਜਿੱਥੇ ਮੁਕਾਬਲੇ ਵਿੱਚ ਭਾਗ ਲੈ ਰਹੇ ਗੱਭਰੂ ਸਟੇਜ ਤੇ ਧਮਾਲਾਂ ਪਾਉਣ ਲੱਗੇ, ਉਥੇ ਪੰਡਾਲ ਵਿਚ ਬੈਠੇ ਦਰਸ਼ਕ ਆਪਣੀਆਂ ਸੀਟਾਂ ਤੇ ਬੈਠੇ ਹੀ ਝੂਲਦੇ ਨਜ਼ਰ ਆਏ । ਡਾ. ਰੋਹਿਤ ਸ਼ਰਮਾ, ਡਾਇਰੈਕਟਰ ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੀ ਨਿਗਰਾਨੀ ਹੇਠ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਇਹ ਸਮਾਗਮ ਧੂਮ-ਧਾਮ ਨਾਲ ਚੱਲ ਰਿਹਾ ਹੈ। ਇਸ ਮੇਲੇ ਦੇ ਦੂਜੇ ਦਿਨ ਭੰਗੜਾ, ਗਿੱਧਾ, ਗਰੁੱਪ ਗੀਤ, ਗੀਤ ਗ਼ਜ਼ਲ, ਇੰਡੀਅਨ ਆਰਕੈਸਟਰਾ, ਕਵਿਤਾ ਲੇਖਣ, ਕਹਾਣੀ ਲੇਖਣ, ਲੇਖ ਲਿਖਣਾ, ਕੈਲੀਗ੍ਰਾਫੀ ਲੇਖਣ ਆਦਿ ਮੁਕਾਬਲੇ ਕਰਵਾਏ ਗਏ ।
ਮੇਲੇ ਦੇ ਦੂਸਰੇ ਦਿਨ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ. ਸੁਖਬੀਰ ਸਿੰਘ ਬਾਦਲ, ਐਮ.ਪੀ. ਫਿਰੋਜਪੁਰ, ਸ਼੍ਰੀ ਅਸ਼ਵਨੀ ਕੁਮਾਰ ਭੱਲਾ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ (ਡੀ.ਪੀ.ਆਈ- ਕਾਲਜ), ਸ. ਨਿਰਮਲ ਸਿੰਘ ਜੌੜਾ, ਡਾਇਰੈਕਟਰ, ਯੂਥ ਵੈਲਫੇਅਰ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਸ਼੍ਰੀਮਤੀ ਰਜਨੀਸ਼ ਕੁਮਾਰ ਦਹੀਆਂ, ਐਮ.ਐਲ.ਏ. ਫਿਰੋਜਪੁਰ (ਦਿਹਾਤੀ) ਜੀ ਦੀ ਧਰਮਪਤਨੀ, ਕਰਨਲ ਰਾਜਵੀਰ ਸਿੰਘ ਸ਼ੇਰੋਨ, 5, ਪੰਜਾਬ ਗਰਲਜ਼ ਬਟਾਲੀਅਨ, ਐਨ.ਸੀ.ਸੀ. ਮੌਗਾ, ਸ. ਜਨਮੇਜਾ ਸਿੰਘ ਸ਼ੇਖੋ, ਸਾਬਕਾ ਮੰਤਰੀ, ਸ਼੍ਰੀ ਮਨੋਜ ਮਦਾਨ ਜੀ, ਕਾਉਂਸਲਰ, ਦੇਵ ਸਮਾਜ, ਰੋਹਿਤ ਕੁਮਾਰ (ਮੋਂਟੂ ਵੋਹਰਾ), ਮੁੱਖ ਮਹਿਮਾਨ ਵਜੋਂ ਪਹੁੰਚੇ ।
ਮੈਡਮ ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਇੰਚਾਰਜ, ਦੇਵ ਸਮਾਜ ਸਿਕਸ਼ਾ ਵਿਭਾਗ, ਸ਼੍ਰੀ ਮਾਨਵਿੰਦਰ ਸਿੰਘ ਮਾਂਗਟ, ਚੀਫ ਐਡਮਿਨਿਸਟ੍ਰੇਟਿਵ ਅਫਸਰ, ਦੇਵ ਸਮਾਜ, ਐਡਵੋਕੇਟ ਸ਼੍ਰੀ ਅਜੈ ਬੱਤਾ, ਜੁਆਇੰਟ ਸਕੱਤਰ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਡਾ. ਸੰਗੀਤਾ, ਪ੍ਰਿੰਸੀਪਲ ਅਤੇ ਸਮੂਹ ਮੈਨਜਮੈਂਟ ਮੈਂਬਰ ‘ਚ ਮੈਡਮ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜਪੁਰ, ਮੈਡਮ ਸੁਨੀਤਾ ਰੰਗਬੁੱਲਾ, ਪ੍ਰਿੰਸੀਪਲ, ਦੇਵ ਸਮਾਜ ਮਾਡਲ ਸੀਨੀ. ਸੈਕੰਡਰੀ ਸਕੂਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ, ਮੋਮੈਂਟਸ ਦੇ ਕੇ ਸਵਾਗਤ ਕੀਤਾ । ਇਸ ਸੰਬੰਧੀ ਯੂਵਾ ਅਤੇ ਵਿਰਾਸਤੀ ਮੇਲੇ ਵਿੱਚ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੇ ਦੱਸਿਆ ਕਿ ਇਸ ਕਾਲਜ ਦੀ ਖਾਸੀਅਤ ਹੇ ਕਿ ਜਿੱਥੇ ਇਹ ਕਾਲਜ ਵਿਦਿਆਰਥਣਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ, ਉਥੇ ਕਲਾ ਦੇ ਖੇਤਰ ਵਿੱਚ ਵੀ ਮੱਲਾ ਮਾਰਨ ਲਈ ਹਮੇਸ਼ਾ ਪ੍ਰੇਰਦਾ ਹੈ। ਮਹਿਮਾਨਾਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਆਯੋਜਿਤ ਵਿਰਾਸਤੀ ਮੇਲੇ ਦੀ ਸ਼ਲਾਘਾ ਕੀਤੀ । ਡਾ. ਸੰਗੀਤਾ, ਪ੍ਰਿੰਸੀਪਲ ਵੱਲੋਂ ਆਪਣੇ ਭਾਸ਼ਣ ਦੌਰਾਨ ਆਏ ਹੋਏ ਮਹਿਮਾਨਾ ਨੂੰ ਕਾਲਜ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ।