ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵੱਲੋਂ ਕੋਗਨਿਟਿਵ ਬਾਅਸਿਸ ਐਂਡ ਡਿਸੀਜਨ ਮੇਕਿੰਗ ਵਿਸ਼ੇ ਤੇ ਇੱਕ ਰੌਜਾ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵੱਲੋਂ ਕੋਗਨਿਟਿਵ ਬਾਅਸਿਸ ਐਂਡ ਡਿਸੀਜਨ ਮੇਕਿੰਗ ਵਿਸ਼ੇ ਤੇ ਇੱਕ ਰੌਜਾ ਵੈਬੀਨਾਰ ਦਾ ਆਯੋਜਨ
ਫ਼ਿਰੋਜ਼ਪੁਰ, 3.4.23: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | 1934 ਤੋਂ ਕਾਲਜ ਨਾਰੀ ਦੇ ਸਸ਼ਕਤੀਕਰਨ ਲਈ ਲਗਾਤਾਰ ਯਤਨ ਕਰਦਾ ਆ ਰਿਹਾ ਹੈ। ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ ਅਤੇ ਇੱਕ ਅਮੀਰ ਇਤਿਹਾਸ ਦੇ ਨਾਲ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ। ਇਸ ਸੰਸਥਾ ਦੇ ਪੜ੍ਹੇ-ਲਿਖੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ।
ਇਸੇ ਲੜੀ ਤਹਿਤ ਕਾਲਜ ਦੇ ਕਰੀਅਰ ਐਡਵਾਂਸਮੈਂਟ ਸੈੱਲ, ਜੀਵ ਵਿਗਿਆਨ ਵਿਭਾਗ, ਹਸਪਤਾਲ ਪ੍ਰਸ਼ਾਸਨ ਅਤੇ ਪ੍ਰਬੰਧਨ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਕੋਗਨਿਟਿਵ ਬਾਅਸਿਸ ਐਂਡ ਡਿਸੀਜਨ ਮੇਕਿੰਗ ਵਿਸ਼ੇ ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵੈਬੀਨਾਰ ਵਿੱਚ ਸ੍ਰ. ਮਨਦੀਪ ਸਿੰਘ, ਡਾਇਰੈਕਟਰ, ਰਣਨੀਤਕ ਪਹਿਲਕਦਮੀਆਂ ਅਤੇ ਆਊਟਰੀਚ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਮੁੱਖ ਵਕਤਾਂ ਵਜੋਂ ਪੁਹੰਚੇ। ਸ੍ਰ. ਮਨਦੀਪ ਸਿੰਘ ਨੇ ਕੋਗਨਿਟਿਵ ਬਾਅਸਿਸ ਐਂਡ ਡਿਸੀਜਨ ਮੇਕਿੰਗ ਵਿਸ਼ੇ ਤੇ ਚਾਨਣਾ ਪਾਉਂਦਿਆ ਉਹਨਾਂ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਮਹੱਤਵਪੂਰਨ ਫੈਸਲਿਆ ਨੂੰ ਬੜੇ ਹੀ ਤਰਕ ਅਤੇ ਬੜੀ ਸੂਝ-ਬੂਝ ਨਾਲ ਲੈਣ ਲਈ ਤਕਨੀਕਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾਂ ਵਿਦਿਆਰਥਣਾਂ ਨੂੰ ਬੋਧਾਤਮਕ ਪੱਖਪਾਤ ਅਤੇ ਫੈਸਲਿਆਂ ਨੂੰ ਲੈਣ ਦੀਆ ਤਕਨੀਕਾਂ ਬਾਰੇ ਗੱਲਬਾਤ ਕਰਦਿਆਂ ਕੁਝ ਉਦਾਹਰਨਾਂ ਦੇ ਕੇ ਇਸ ਦੇ ਸਿਟਿਆਂ ਬਾਰੇ ਦੱਸਿਆ ਅਤੇ ਉਹਨਾਂ ਦੀ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ । ਇਸ ਵੈਬੀਨਾਰ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਜਮਾਤਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ |
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵੈਬੀਨਾਰ ਦੇ ਸਫਲ ਆਯੋਜਨ ਤੇ ਕੋਆਰਡੀਨੇਟਰ ਡਾ.ਰਮਨੀਕ ਕੌਰ, ਕੋ-ਕੋਆਰਡੀਨੇਟਰ ਡਾ. ਸਾਨੀਆਂ ਗਿੱਲ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।