ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਹੋਮ ਸਾਇੰਸ ਪੋਸ਼ਣ ਅਤੇ ਡਾਈਟਿਟਿਕਸ ਵਿਭਾਗ ਦੁਆਰਾ ਇਕ ਰੋਜਾ ਇੰਡਸਟਰੀ-ਅਕੇਡੀਮਿਆ ਇੰਟਰਫੇਸ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਹੋਮ ਸਾਇੰਸ ਪੋਸ਼ਣ ਅਤੇ ਡਾਈਟਿਟਿਕਸ ਵਿਭਾਗ ਦੁਆਰਾ ਇਕ ਰੋਜਾ ਇੰਡਸਟਰੀ-ਅਕੇਡੀਮਿਆ ਇੰਟਰਫੇਸ ਦਾ ਆਯੋਜਨ
ਫਿਰੋਜ਼ਪੁਰ, 23.2.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਯੋਗ ਅਗਵਾਈ ਅਤੇ ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਦੀਆਂ ਸ਼ੁੱਭਕਾਮਨਾਵਾਂ ਦੇ ਨਾਲ ਵਿਭਿੰਨ ਸਿੱਖਿਅਕ ਅਤੇ ਅਕਾਦਮਿਕ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਹੈ। ਇਸੀ ਕੜੀ ਤਹਿਤ ਪਿਛਲੇ ਦਿਨੋਂ ਕਾਲਜ ਦੇ ਹੋਮ ਸਾਇੰਸ ਪੋਸ਼ਣ ਅਤੇ ਡਾਈਟਿਟਿਕਸ ਵਿਭਾਗ ਦੁਆਰਾ ਇਕ ਰੋਜਾ ਇੰਡਸਟਰੀ-ਅਕੇਡੀਮਿਆ ਇੰਟਰਫੇਸ ਦਾ ਆਯੋਜਨ ਕੀਤਾ ਗਿਆ। ਜਿਸਦਾ ਵਿਸ਼ਾ ਸੀ, “ਫੂਡ ਸੇਫਟੀ ਐਂਡ ਫੂਡ ਹੈਜਾਰਡਸ”। ਇਸ ਵਿਚ ਮੁੱਖ ਵਕਤਾ ਦੇ ਰੂਪ ਵਿਚ ਯਸ਼ੀ ਸ਼ੀਵਾਸਤਵ, ਟ੍ਰੇਨਰ ਐਂਡ ਕਨਸਲਟੇਂਟ, ਐਫ.ਐਸ.ਐਸ.ਏ.ਆਈ. ਇੰਦੌਰ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭੋਜਨ ਸੁਰੱਖਿਆ ਨਿਯਮਾਂ ਅਤੇ ਵਿਭਿੰਨ ਪ੍ਰਕਾਰ ਦੇ ਭੋਜਨ ਹੇਜਾਰਡਸ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਹੈਜਾਰਡਸ ਨੂੰ ਇੰਡਸਟਰੀ ਵਿਚ ਕਿਵੇਂ ਦੂਰ ਕੀਤਾ ਜਾਂਦਾ ਹੈ, ਇਨ੍ਹਾਂ ਤਰੀਕਿਆਂ ਤੇ ਵੀ ਰੋਸ਼ਨੀ ਪਾਈ। ਜਿਸ ਨਾਲ ਇੰਡਸਟਰੀ ਉਪਭੋਗਤਾ ਨੂੰ ਸੁਰੱਖਿਅਤ ਭੋਜਨ ਪ੍ਰਾਪਤ ਕਰਵਾ ਸਕਣ। ਇਸ ਵੈਬੀਨਾਰ ਵਿਚ ਵਿਭਿੰਨ ਸੰਸਥਾਵਾਂ ਤੋਂ ਲਗਭਗ 120 ਪ੍ਰਤੀਯੋਗਿਆਂ ਨੇ ਹਿੱਸਾ ਲਿਆ।
ਇਸ ਅਵਸਰ ਤੇ ਕਾਲਜ ਪ੍ਰਿੰਸੀਪਲ ਡਾ. ਰਮਣੀਤਾ ਸ਼ਾਰਦਾ ਨੇ ਇਸ ਇੰਡਸਟਰੀ-ਅਕੇਡੀਮਿਆ ਇੰਟਰਫੇਸ ਦੇ ਸਫਲ ਆਯੋਜਨ ਤੇ ਹੋਮ ਸਾਇੰਸ ਪੋਸ਼ਣ ਅਤੇ ਡਾਈਟਿਟਿਕਸ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਇਸ ਆਯੋਜਨ ਵਿਚ ਕੋਆਰਡੀਨੇਟਰ ਦੀ ਭੂਮਿਕਾ ਮੈਡਮ ਅਮਨਦੀਪ ਕੌਰ ਅਤੇ ਸੰਚਾਲਕ ਦੀ ਭੂਮਿਕਾ ਡਾ. ਵੰਦਨਾ ਗੁਪਤਾ ਦੁਆਰਾ ਨਿਭਾਈ ਗਈ।