ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਗਿਆ
ਫ਼ਿਰੋਜ਼ਪੁਰ, 31.10.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਅਤੇ ਡਾ: ਸੰਗੀਤਾ ਦੀ ਰਹਿਨੁਮਾਈ ਹੇਠ ਕਾਲਜ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | ਇਸੇ ਕੜੀ ਤਹਿਤ ਕਾਲਜ ਦੇ ਐਨ.ਸੀ.ਸੀ ਵਿੰਗ ਅਤੇ ਵਿਜੀਲੈਂਸ ਬਿਊਰੋ ਫਿਰੋਜਪੁਰ ਨੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ । ਜਿਸ ਵਿੱਚ ‘ਭ੍ਰਿਸ਼ਟਾਚਾਰ ਮੁਕਤ ਭਾਰਤ – ਵਿਕਸਿਤ ਭਾਰਤ’ ਦੇ ਨਾਅਰੇ ਹੇਠ ‘ਰਿਸ਼ਵਤ ਹਟਾਓ-ਦੇਸ਼ ਬਚਾਓ’ ਦਾ ਸੁਨੇਹਾ ਦਿੱਤਾ ਗਿਆ ।
ਇਸ ਸਮਾਗਮ ਦੀ ਸ਼ੁਰੂਆਤ ਸਵਾਗਤੀ ਗੀਤ ਦੁਆਰਾ ਕੀਤੀ ਗਈ । ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਬੋਲਦਿਆ ਕਿਹਾ ਕਿ ਵਿਜਿਲੈਂਸ ਬਿਉਰੋ ਫਿਰੋਜ਼ਪੁਰ ਦੁਆਰਾ ਕਾਲਜ ਕੈਂਪਸ ਵਿੱਚ ਇਹ ਪ੍ਰੋਗਰਾਮ ਕਰਵਾ ਕੇ ਸਾਡੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਹੈ ਅਤੇ ਇਹ ਸੁਨੇਹਾ ਸਾਡੇ ਵਿਦਿਆਰਥੀ ਅੱਗੋਂ ਜਨ-ਜਨ ਤੱਕ ਲੈ ਕੇ ਜਾਣਗੇ । ਇਸ ਮੌਕੇ ਜਾਣਕਾਰੀ ਦਿੰਦਿਆ ਸ. ਗੁਰਮੀਤ ਸਿੰਘ, ਐਸ.ਐਸ.ਪੀ ਵਿਜੀਲੈਂਸ ਫਿਰੋਜ਼ਪੁਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾ, ਵਿਦਿਅਕ ਸੰਸਥਾਵਾ ਅਤੇ ਸਮਾਜ ਵਿੱਚ ਬੈਨਰ, ਪੋਸਟਰ ਅਤੇ ਸੋਸ਼ਲ ਮੀਡੀਆ ਰਾਹੀ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਦੇ ਮਾੜੇ ਪ੍ਰਭਾਵਾ ਤੋਂ ਜਾਗਰੂਕ ਕਰਾਇਆ ਜਾ ਸਕੇ ।
ਇਸ ਮੌਕੇ ਸ਼੍ਰੀ ਅਭਿਸ਼ੇਕ ਕੁਮਾਰ, ਪੀ.ਸੀ.ਐਸ., ਜੀ.ਏ. ਟੂ ਡੀ.ਸੀ. ਫਿਰੋਜਪੁਰ, ਸ. ਰਾਜ ਕੁਮਾਰ ਸਾਮਾ, ਡੀ.ਐਸ.ਪੀ. ਵਿਜੀਲੈਂਸ ਰੇਜ਼, ਫਿਰੋਜਪੁਰ, ਸ. ਸੰਦੀਪ ਸਿੰਘ, ਡੀ.ਐਸ.ਪੀ. ਸਬ ਡਵੀਜਨਲ ਰੂਰਲ, ਫਿਰੋਜਪੁਰ, ਸ. ਫਤਿਹ ਸਿੰਘ ਬਰਾੜ, ਡੀ.ਐਸ.ਪੀ. ਡੀਟੈਕਟਿਵ, ਫਿਰੋਜਪੁਰ, ਇੰਸਪੈਕਟਰ ਲਵਮੀਤ ਕੌਰ, ਵਿਜੀਲੈਂਸ ਰੇਂਜ਼ ਫਿਰੋਜਪੁਰ, ਸ਼੍ਰੀ ਅਵਿਨਾਸ਼ ਮਨਚੰਦਾ, ਇਸਪੈਕਟਰ, ਫੂਡ ਐਂਡ ਸਪਲਾਈ, ਫਿਰੋਜ਼ਪੁਰ ਅਤੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਰਹੇ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਮੈਡਮ ਰਾਬੀਆ ਦੁਆਰਾ ਨਿਭਾਈ ਗਈ । ਲੈਫਟੀਨੈਟ ਡਾ. ਪਰਮਵੀਰ ਕੌਰ, ਐਸੋਸਿਏਟ ਐਨ.ਸੀ.ਸੀ. ਅਫਸਰ, ਨੇ ਸੁਹੰ ਚੁੱਕ ਸਮਾਗਮ ਨੂੰ ਨੇਪਰੇ ਚਾੜਿਆ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਨੇ ਇਸ ਮੌਕੇ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।