ਦੇਵ ਸਮਾਜ ਕਾਲਜ ਫਾਰ ਵੂਮੈਨਹੋਮ ਸਾਇੰਸ ਵਿਭਾਗ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਕਿਸ ਵਿਭਾਗ ਵੱਲੋਂ “ਨੈਸ਼ਨਲ ਨਿਊਟ੍ਰੇਸ਼ਨ ਮਹੀਨਾ ” ਮਨਾਇਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨਹੋਮ ਸਾਇੰਸ ਵਿਭਾਗ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਕਿਸ ਵਿਭਾਗ ਵੱਲੋਂ “ਨੈਸ਼ਨਲ ਨਿਊਟ੍ਰੇਸ਼ਨ ਮਹੀਨਾ ” ਮਨਾਇਆ ਗਿਆ
ਫਿਰੋਜ਼ਪੁਰ, 25.9.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਗਤੀਵਿਧੀਆਂ ਵਿਚ ਨਿਰੰਤਰ ਅਗਰਸਰ ਹੈ । ਇਸੇ ਕੜੀ ਤਹਿਤ ਕਾਲਜ ਦੇ ਹੋਮ ਸਾਇੰਸ ਵਿਭਾਗ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਕਿਸ ਵਿਭਾਗ ਵੱਲੋਂ “ਨੈਸ਼ਨਲ ਨਿਊਟ੍ਰੇਸ਼ਨ ਮਹੀਨਾ ” ਮਨਾਇਆ ਗਿਆ। ਜਿਸ ਦੇ ਤਹਿਤ ਮਿਤੀ 24-25 ਸਤੰਬਰ2021 ਨੂੰ ਦੋ ਰੋਜ਼ਾ ਆਯੋਜਨ ਕਰਵਾਇਆ ਗਿਆ। ਜਿਸ ਦੇ ਅਧੀਨ ਵਿਭਾਗ ਦੁਆਰਾ ਪੋਸਟਰ ਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਜਿਸ ਦਾ ਵਿਸ਼ਾ ਸੀ “ਕਵਰਿੰਗ ਟੁੂਵਾਰਡ ਹੈਲਦੀ ਵਾਕ ਥਰੂ ਲਾਈਫ “(ਫੀਲਡਿੰਗ ਸਮਾਰਟ ਰਾਈਟ ਫਰੌਮ ਸਟਾਟਰ)। ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ 35 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ।ਮਿਤੀ 25ਸਤੰਬਰ2021 ਨੂੰ ਹੋਮ ਸਾਇੰਸ ਵਿਭਾਗ ਦੇ ਮੁਖੀ ਡਾ ਵੰਦਨਾ ਗੁਪਤਾ,ਡਾ ਮਨੀਸ਼ਾ ਪੰਡਿਤ, ਨਿਊਟ੍ਰੀਸ਼ਨ ਐਂਡ ਡਾਇਟਿਕਸ ਵਿਭਾਗ ਅਤੇ ਪ੍ਰੋ ਸੰਦੀਪ ਸਿੰਘ ਫਾਇਨ ਆਰਟਸ ਵਿਭਾਗ ਦੁਆਰਾ ਪੋਸਟਰ ਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ । ਇਸ ਦੇ ਨਾਲ ਹੀ ਨਿਊਟ੍ਰੀਸ਼ਨ ਐਂਡ ਡਾਇਟਿਕਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰੈਜ਼ੈਂਟੇਸ਼ਨ ਦੁਆਰਾ ਨੈਸ਼ਨਲ ਨਿਊਟ੍ਰੇਸ਼ਨ ਮਹੀਨੇ ਦੇ ਉਦੇਸ਼ ਬਾਰੇ ਵੀ ਦੱਸਿਆ। ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਆਯੋਜਨ ਵਿਚ ਡਾ ਵੰਦਨਾ ਗੁਪਤਾ ਨੇ ਕਨਵੀਨਰ ਅਤੇ ਡਾ ਮਨੀਸ਼ਾ ਪੰਡਿਤ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਧਾ ਨੇ ਡਾ ਵੰਦਨਾ ਗੁਪਤਾ ,ਮੁਖੀ, ਹੋਮ ਸਾਇੰਸ ਵਿਭਾਗ ਅਤੇ ਡਾ ਮਨੀਸ਼ਾ ਪੰਡਤ, ਨਿਊਟ੍ਰੇਸ਼ਨ ਐਂਡ ਡਾਇਟਿਕਸ ਵਿਭਾਗ ਨੂੰ ਆਯੋਜਨ ਦੀ ਸਫਲਤਾ ਤੇ ਵਧਾਈ ਦਿੱਤੀ। ਸ੍ਰੀ ਨਿਰਮਲ ਸਿੰਘ ਢਿਲੋਂ ,ਚੇਅਰਮੈਨ, ਦੇਵ ਸਮਾਜ ਕਾਲਜ ਫਾਰ ਵੁਮੈਨ ਨੇ ਇਸ ਮੌਕੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।