ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਵਿੱਚ 68ਵੀਂ ਜੂਨੀਅਰ ਐਂਡ ਸੀਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ
ਜੂਨੀਅਰ ਵਿੱਚ ਫਾਜਿਲਕਾ ਅਤੇ ਸੀਨੀਅਰ ਵਿੱਚ ਫਰੀਦਕੋਟ ਨੇ ਮਾਰੀ ਬਾਜ਼ੀ
ਜੂਨੀਅਰ ਵਿੱਚ ਫਾਜਿਲਕਾ ਅਤੇ ਸੀਨੀਅਰ ਵਿੱਚ ਫਰੀਦਕੋਟ ਨੇ ਮਾਰੀ ਬਾਜ਼ੀ
– ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਵਿੱਚ 68ਵੀਂ ਜੂਨੀਅਰ ਐਂਡ ਸੀਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ
ਫਿਰੋਜਪੁਰ, 194.2022: ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ 68ਵੀਂ ਜੂਨੀਅਰ ਐਂਡ ਸੀਨੀਅਰ ਪੰਜਾਬ ਕਬੱਡੀ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਫਰੀਦਕੋਟ ਜੋਨ ਦੀ ਮਹਿਲਾ ਖਿਡਾਰਣਾਂ ਨੇ ਆਪਣੇ ਕੱਬਡੀ ਚੈਪੀਅਨਸ਼ਿਪ ਵਿੱਚ ਜੋਹਰ ਦਿਖਾਏ। ਕਾਲਜ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿੱਚ ਇੱਕ ਦਿਨੀ ਟੂਰਨਾਂਮੈਂਟ ਹੋਇਆ। ਫ਼ਿਰੋਜ਼ਪੁਰ ਦੇ ਨਾਲ ਕਪੂਰਥਲਾ, ਤਰਨਤਾਰਨ, ਫਰੀਦਕੋਟ, ਫਾਜਿਲਕਾ ਜਿਲ੍ਹੇ ਦੀਆਂ ਟੀਮਾਂ ਨੇ ਭਾਗ ਲਿਆ।
ਕਾਲਜ ਕੈਂਪਸ ਵਿੱਚ ਹੋਈ ਇਸ ਪੰਜਾਬ ਕਬੱਡੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਦੀਪ ਸਿੰਘ ਮਾਲ੍ਹੀ ਦੀ ਯਾਦ ਵਿੱਚ ਮਨਾਇਆ ਗਿਆ। ਇਸ ਦੌਰਾਨ ਪੰਜਾਬ ਕਬੱਡੀ ਐਸੋਸਿਏਸ਼ਨ ਦੇ ਪ੍ਰਧਾਨ ਸਰਦਾਰ ਸਰਦਾਰ ਸਿੰਕਦਰ ਸਿੰਘ ਅਤੇ ਮੁੱਖ ਸਕੱਤਰ ਸਰਦਾਰ ਅਮਨਪ੍ਰੀਤ ਸਿੰਘ ਮਾਲ੍ਹੀ ਨੇ ਕਿਹਾ ਕਿ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਟੂਰਨਾਂਮੈਂਟ ਕਰਵਾਇਆ ਗਿਆ ਹੈ। ਉਹਨਾਂ ਨੇ ਕਾਲਜ ਪ੍ਰਬੰਧਨ ਦੁਆਰਾ ਕੀਤੀਆ ਤਿਆਰੀਆਂ ਦੀ ਪ੍ਰਸੰਸਾ ਕੀਤੀ ਅਤੇ ਕਾਲਜ ਕੈਂਪਸ ਨੂੰ ਕਾਫੀ ਸਲਾਇਆ। ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਸਰਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਫਾਜਿਲਕਾ ਦੀ ਟੀਮ ਪਹਿਲੇ ਅਤੇ ਫਰੀਦਕੋਟ ਦੂਜੇ ਸਥਾਨ ‘ਤੇ ਰਿਹਾ।, ਉਦੋਂ ਸੀਨੀਅਰ ਵਰਗ ਵਿੱਚ ਫਰੀਦਕੋਟ ਨੇ ਪਹਿਲਾ ਅਤੇ ਫਿਰੋਜਪੁਰ ਨੇ ਦੂਜੇ ਸਥਾਨ ‘ਤੇ ਬਾਜ਼ੀ ਮਾਰੀ। ਇਸ ਮੌਕੇ ‘ਤੇ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਜੂਨੀਅਰ ਅਤੇ ਸੀਨੀਅਰ ਵਰਗ ਦੇ ਚਾਰੋਂ ਵਿਜੇਤਾ ਟੀਮਾਂ 23 ਅਤੇ 24 ਅਪ੍ਰੈਲ ਨੂੰ ਸੰਗਰੂਰ ਵਿੱਚ ਆਯੋਜਿਤ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਗਈਆ। ਇਸ ਮੌਕੇ ‘ਤੇ ਜ਼ਿਲ੍ਹਾ ਖੇਡ ਅਧਿਕਾਰੀ ਸਰਦਾਰ ਪਰਮਿੰਦਰ ਸਿੰਘ, ਮੁਕੰਦ ਸਿੰਘ, ਇੰਜੀਨੀਅਰ ਮਨਪ੍ਰੀਤਮ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਅਤੇ ਕਾਲਜ ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਅਧਿਆਪਕ ਡਾ. ਕੁਲਬੀਰ ਸਿੰਘ ਅਤੇ ਵੇਦ ਪ੍ਰਕਾਸ਼ ਆਦਿ ਮੌਜੂਦ ਸਨ।