ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੁਆਰਾ ਕਾਲਜ ਦੇ ਜੋਲੋਜੀ ਵਿਭਾਗ ਦੁਆਰਾ ਇੱਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੁਆਰਾ ਕਾਲਜ ਦੇ ਜੋਲੋਜੀ ਵਿਭਾਗ ਦੁਆਰਾ ਇੱਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ, 3.6.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰੰਸੀਪਲ ਡਾ. ਰਮਨੀਤਾ ਸ਼ਾਰਦਾ ਦੇ ਕੁਸ਼ਲ ਨਿਰਦੇਸ਼ਨ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਦੇ ਰਾਹ ਤੇ ਵੀ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਜ਼ੋਲੋਜੀ ਵਿਭਾਗ ਦੁਆਰਾ ਡੀ.ਬੀ.ਟੀ. ਸਟਾਰ ਕਾਲਜ ਯੋਜਨਾ ਅਧੀਨ ਇੱਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸਦਾ ਮੁੱਖ ਉਦੇਸ਼ ‘ਕੋਮਬੈਟਿਕ ਇਲਿਗਲ ਬਰਡ ਟਰੇਡ*ਰਿਹਾ । ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਡਾ. ਆਸ਼ਾ ਪੁਨਿਆਂ, ਅਸਿਸਟੈਂਟ ਪ੍ਰੋਫੈਸਰ, ਫੈਕਲਟੀ ਆਫ਼ ਲਾਇਫ ਸਾਇੰਸਸ, ਜ਼ੋਲੋਜੀ ਵਿਭਾਗ, ਚੋਧਰੀ ਬੰਸੀਲਾਲ ਯੂਨੀਵਰਸਿਟੀ, ਭਿਵਾਨੀ ਸ਼ਾਮਿਲ ਹੋਏ।ਇਸ ਵੈਬੀਨਾਰ ਦਾ ਮੁੱਖ ਉਦੇਸ਼ ਜਾਨਵਰਾਂ ਦੇ ਅਵੈਧ ਸਿ਼ਕਾਰ ਅਤੇ ਵਪਾਰ ਦੇ ਪੈਦਾ ਹੋਏ ਖਤਰੇ ਤੋਂ ਜਾਗਰੂਕਤਾ ਪੈਦਾ ਕਰਨਾ ਸੀ।
ਡਾ. ਆਸ਼ਾ ਪੁਨਿਆ ਨੇ ਆਪਣੇ ਵਿਚਾਰ ਵਿੱਚ ਬੋਲਦਿਆ ਕਿਹਾ ਕਿ ਕਿਸ ਤਰ੍ਹਾਂ ਅਨੇਕਾ ਪ੍ਰਜਾਤੀਆਂ ਦੇ ਜਾਨਵਰਾਂ ਦਾ ਅਵੈਧ ਰੂਪ ਨਾਲ ਵਪਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਅਵੈਧ ਵਪਾਰ ਤੋਂ ਬਚਾਇਆ ਜਾ ਸਕਦਾ ਹੈ।
ਇਸ ਵੈਬੀਨਾਰ ਵਿੱਚ ਡਾ. ਮੋਕਸ਼ੀ, ਕਨਵੀਨਰ ਅਤੇ ਡਾ. ਰਮਨੀਕ ਕੌਰ ਨੇ ਕੋਆਰਡੀਨੇਟਰ ਅਤੇ ਮਹਿਕ ਗਰੋਵਰ, ਮੈਡੀਕਲ ਭਾਗ ਤੀਸਰਾ ਨੇ ਮੋਡਰੇਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਡਾ. ਮੋਕਸ਼ੀ, ਮੁਖੀ, ਜੋਲੋਜੀ ਵਿਭਾਗ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੂੰ ਵੈਬੀਨਾਰ ਦੇ ਸਫ਼ਲ ਆਯੋਜਨ ਦੀ ਵਧਾਈ ਦਿੱਤੀ।
ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ।