Ferozepur News

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਫੈਸ਼ਨ ਸ਼ੋਅ ਅਸਤਿਤਵ: ਇੱਕ ਕਦਮ ਆਪਣੀ ਪਛਾਣ ਦੀ ਔਰ ਦਾ ਕੀਤਾ ਗਿਆ ਆਯੋਜਨ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਫੈਸ਼ਨ ਸ਼ੋਅ ਅਸਤਿਤਵ: ਇੱਕ ਕਦਮ ਆਪਣੀ ਪਛਾਣ ਦੀ ਔਰ ਦਾ ਕੀਤਾ ਗਿਆ ਆਯੋਜਨ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਫੈਸ਼ਨ ਸ਼ੋਅ ਅਸਤਿਤਵ: ਇੱਕ ਕਦਮ ਆਪਣੀ ਪਛਾਣ ਦੀ ਔਰ ਦਾ ਕੀਤਾ ਗਿਆ ਆਯੋਜਨ

ਫ਼ਿਰੋਜ਼ਪੁਰ, 12-3-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ ਛਾਇਆ ਹੇਠ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਨਿਰੰਤਰ ਅਗਰਸਰ ਹੈ। ਇਸੇ ਲੜੀ ਤਹਿਤ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਤਿਤਵਾ- ਫੈਸ਼ਨ ਸ਼ੋਅ ਕਰਵਾਇਆ ਗਿਆ ।

ਇਸ ਵਿੱਚ ਡਾ. ਨਿਧੀ ਕੁਮੁਦ ਬਾਂਬਾ, ਪੀ.ਸੀ.ਐਸ, ਏ-ਡੀ-ਸੀ (ਜੀ) ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਨਿਧੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਕਲਾ ਦਾ ਆਪਸ ਵਿਚ ਡੂੰਘਾ ਸਬੰਧ ਹੈ ਅਤੇ ਕਲਾ ਤੋਂ ਬਿਨਾਂ ਵਿਗਿਆਨ ਦੀ ਕੋਈ ਮਹੱਤਤਾ ਨਹੀਂ ਹੈ । ਕਲਾ ਅਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਪਹਿਰਾਵੇ ਅਤੇ ਗਹਿਣਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਔਰਤ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਮੁੱਖ ਮਹਿਮਾਨ ਵਜੋਂ  ਮਾਨਵਤਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਸਾਬਕਾ ਵਿਦਿਆਰਥਣ ਮੈਡਮ ਸਪਨਾ ਵੀ ਮੌਜੂਦ ਸਨ।

ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ । ਜਿਸ ਨਾਲ ਉਹਨਾਂ ਕਿਹਾ ਕਿ ਸਾਡੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਹੁੰਦਾ ਹੈ। ਇਸ ਦੇ ਨਾਲ ਹੀ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ‘ਚ ਮਿਸ ਗ਼ਜ਼ਲ ਗਾਬਾ, ਮਿਸ ਸ਼ਕਤੀ ਓਹਰੀ. ਮਿਸ ਸ਼ੈਲੀ ਚੱਡਾ ਜੋ ਕਿ ਅੱਜ ਕਾਲਜ ਦੀ ਵਜ੍ਹਾਂ ਨਾਲ ਉੱਚੇ ਮੁਕਾਮ ਤੇ ਹਨ ਉਹ ਖਾਸ ਤੌਰ ਤੇ ਪਹੁੰਚੀਆਂ ।

ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਨਾ ਸਿਰਫ਼ ਵਿਦਿਆਰਥਣਾਂ ਨੂੰ ਸਿੱਖਿਆ ਪ੍ਰਦਾਨ ਕਰਦਾ ਹੈ ਸਗੋਂ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਵੀ ਕਰਦਾ ਹੈ। ਜਿਸ ਤਹਿਤ ਵਿਦਿਆਰਥਣਾਂ ਆਪਣੇ ਬਲਬੂਤੇ ਆਰਥਿਕ ਪੱਖੋਂ ਮਜ਼ਬੂਤ ​​ਬਣ ਜਾਂਦੀਆਂ ਹਨ। ਇਹ ਸਾਬਕਾ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਫੈਸ਼ਨ ਡਿਜ਼ਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।

ਇਸ ਫੈਸ਼ਨ ਸ਼ੋਅ ਵਿੱਚ ਰਵਾਇਤੀ ਪਹਿਰਾਵਾ, ਪੰਜਾਬੀ, ਨਵੀਨਤਾਕਾਰੀ, ਕੈਜ਼ੂਅਲ, ਅਸੈਸਰੀ ਰਾਊਂਡ ਕਰਵਾਏ ਗਏ। ਜਿਸ ਵਿਚ ਬੀ.ਵਾਕ ਟੈਕਸਟਾਈਲ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਅਲੱਗ ਅਲੱਗ ਰਾਉਂਡ ਵਿੱਚ ਜਿੱਤ ਹਾਸਿਲ ਕੀਤੀ । ਰਵਾਇਤੀ ਪਹਿਰਾਵੇ ‘ਚ ਬੈਸਟ ਡਰੈੱਸ ਡਿਜ਼ਾਈਨਰ ਦਾ ਖਿਤਾਬ ਵਿਦਿਆਰਥਣ ਸੰਦੀਪ ਕੌਰ, ਇਨੋਵੇਟਿਵ ਰਾਉਂਡ ‘ਚ ਬੈਸਟ ਇਨੋਵੇਟਿਵ ਡਰੈਸ ਡਿਜਾਇਨਰ ਦਾ ਖਿਤਾਬ ਵਿਦਿਆਰਥਣ ਸਨੇਹਾ ਸ਼ਰਮਾ, ਪੰਜਾਬੀ ਰਾਉਂਡ ‘ਚ ਬੈਸਟ ਪੰਜਾਬੀ ਡਰੈਸ ਡਿਜਾਨਿਰ ਦਾ ਖਿਤਾਬ ਵਿਦਿਆਰਥਣ ਰੇਣੂਕਾ, ਕੇਜੂਅਲ ਰਾਊਂਡ ‘ਚ ਬੈਸਟ ਕੇਜੂਅਲ ਡਰੈਸ ਡਿਜਾਇਨਰ ਦਾ ਖਿਤਾਬ ਵਿਦਿਆਰਥਣ ਹਰਮੀਤ ਕੌਰ, ਅਸੈਸਰੀ ਰਾਉਂਡ ‘ਚ ਬੈਸਟ ਅਸੈਸਰੀ ਡਿਜਾਇਨਰ ਦਾ ਖਿਤਾਬ ਵਿਦਿਆਰਥਣ ਸਿਮਰਨ ਕੌਰ ਨੇ ਹਾਸਿਲ ਕੀਤਾ । ਇਨ੍ਹਾਂ ਵਿਦਿਆਰਥਣਾਂ ਦਾ ਮੇਕਅੱਪ ਬੀ.ਵੋਕ ਕੌਸਮੋਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਕਾਲਜ ਦੇ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਲੇਫ. ਸਟੇਜ ਸੰਚਾਲਕ ਦੀ ਭੂਮਿਕਾ ਡਾ.ਪਰਮਵੀਰ ਕੌਰ ਨੇ ਬਾਖੂਬੀ ਨਿਭਾਈ। ਕਾਲਜ ਪ੍ਰਿੰਸੀਪਲ ਨੇ ਡੀਨ ਕਲਚਰਲ ਅਫੇਅਰਜ਼ ਮੈਡਮ ਪਲਵਿੰਦਰ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਪ੍ਰੋਗਰਾਮ ਦੇ ਸਫਲ ਆਯੋਜਨ ‘ਤੇ ਵਧਾਈ ਦਿੱਤੀ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ।

 

Related Articles

Leave a Reply

Your email address will not be published. Required fields are marked *

Back to top button