ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਉੱਦਮਤਾ ਪ੍ਰੋਗਰਾਮ ਹਫਤਾ ਮਨਾਇਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਉੱਦਮਤਾ ਪ੍ਰੋਗਰਾਮ ਹਫਤਾ ਮਨਾਇਆ
ਫਿਰੋਜ਼ਪੁਰ, 29.8.2023: ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਕਾਲਜ ਫਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਅਗਰਸਰ ਹੈ। ਇਸੇ ਲੜੀ ਤਹਿਤ ਕਾਲਜ ਦੇ ਹੋਮ ਸਾਇੰਸ ਵਿਭਾਗ, ਫੈਸ਼ਨ ਡਿਜਾਇਨਿੰਗ ਵਿਭਾਗ, ਨਿਊਟ੍ਰੀਸ਼ਨ ਐਂਡ ਡਾਇਟੇਟਿਕਸ ਵਿਭਾਗ, ਕਾਸਮੋਟੋਲੋਜੀ ਅਤੇ ਹੈਲਥ ਕੇਅਰ ਵਿਭਾਗ, ਹੋਸਪਟੈਲਿਟੀ ਐਂਡ ਟੂਰੀਜਮ ਮੈਨਜਮੈਂਟ ਵਿਭਾਗ ਵੱਲੋਂ ਇੱਕ ਹਫਤੇ ਦਾ ਵਰਲਡ ਵਰਲਡ ਉੱਦਮਤਾ ਪ੍ਰੋਗਰਾਮ ਯੂ.ਜੀ ਸੀ. ਦੇ ਨਿਰਦੇਸ਼ ਅਨੁਸਾਰ ਕਾਲਜ ਦੇ ਆਈ.ਕਿਉ.ਏ.ਸੀ. ਅਤੇ ਈ.ਡੀ. ਸੈਲ ਦੇ ਅੰਤਰਗਤ ਮਨਾਇਆ ਗਿਆ । ਇਸ ਪ੍ਰੌਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਪਣੀ ਕੁਸ਼ਲਤਾ ਦਿਖਾਉਣ ਦੇ ਨਾਲ-ਨਾਲ ਹੁਨਰ ਨੂੰ ਵਰਤ ਕੇ ਕਾਰੀਗਾਰੀ ਨੂੰ ਉਤਸ਼ਾਹਿਤ ਕਰਨਾ ਰਿਹਾ । ਜਿਸ ਨਾਲ ਉਹ ਆਪਣੀ ਕਾਰੀਗਾਰੀ ਨਾਲ ਆਪਣੇ ਆਰਥਿਕ ਪੱਖੋਂ ਆਪਣੇ ਪੈਰਾ ਤੇ ਖੜ੍ਹਾ ਹੋ ਸਕਣ । ਇਸ ਅੰਤਰਗਤ ਕਰਵਾਏ ਗਏ ਮੁਕਾਬਲਿਆਂ ਵਿੱਚ ਕਾਲਜ ਦੇ ਵੱਖੋ-ਵੱਖਰੇ ਵਿਭਾਗਾ ਤੋਂ ਵਿਦਿਆਰਥਣਾਂ ਨੇ ਭਾਗ ਲਿਆ ।
ਵਰਣਨਯੋਗ ਹੈ ਕਿ ਮਿਤੀ 22 ਅਗਸਤ ਨੂੰ ਇੰਟਰ ਕਲਾਸ ਟੈਲੇਂਟ ਹੰਟ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥਣਾਂ ਨੂੰ ਰੰਗੋਲੀ ਬਣਾਉਣ ਦੇ ਮੁਕਾਬਲੇ, ਫੁਲਕਾਰੀ ਇੰਬਰੋਇਡਰੀ, ਬਾਗ ਇੰਬਰੋਇਡਰੀ, ਦਸੂਤੀ, ਪੱਖੀ ਬਣਾਉਣੀ, ਕਨਿਟਿੰਗ, ਕਰੋਚਟ ਵਰਕ ਆਦਿ ਕਰਵਾਇਆ, ਮਿਤੀ 23 ਅਗਸਤ ਨੂੰ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਾਗ, ਫੁਲਕਾਰੀ ਅਤੇ ਦਸੂਤੀ ਕਢਾਈ ਕੱਢਣ ਬਾਰੇ ਦੱਸਿਆ ਗਿਆ । ਮਿਤੀ 25 ਅਗਸਤ ਨੂੰ ਔਟ ਕੂਕੀਜ਼ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੂੰ ਬਿਸਕੁਟ ਬਣਾਣੇ ਸਿਖਾਏ ਗਏ । ਮਿਤੀ 25 ਅਗਸਤ ਨੂੰ ਕਾਲਜ ਲੈਵਲ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥਣਾ ਨੇ ਵੱਧ-ਚੜ੍ਹ ਕੇ ਭਾਗ ਲੈਂਦੇ ਹੋਏ ਮਹਿੰਦੀ ਮੁਕਾਬਲੇ ਵਿੱਚ ਆਪਣੀ ਵੱਧ ਤੋਂ ਵੱਧ ਕਲਾਕਾਰੀ ਦਿਖਾਈ । ਮਿਤੀ 28 ਅਗਸਤ ਨੂੰ ਵਿਦਿਆਰਥਣਾਂ ਨੂੰ ਆਨਲਾਇਨ ਨਵਾਂ ਪਾਸਪੋਰਟ ਅਪਲਾਈ ਕਰਨ ਬਾਰੇ ਦੱਸਿਆ ਗਿਆ । ਆਨਲਾਇਨ ਪਾਸਪੋਰਟ ਵਿੱਚ ਅਪਲਾਈ ਕਰਦੇ ਸਮੇਂ ਹਰ-ਪੜ੍ਹਾਵ ਨੂੰ ਵਿਦਿਆਰਥਣਾਂ ਨਾਲ ਬੜੇ ਸੁਚੱਜੇ ਢੰਗ ਨਾਲ ਸਮਝਾਇਆ ਗਿਆ । ਮਿਤੀ 29 ਅਗਸਤ ਨੂੰ ਕੋਸਮੋਟੋਲੋਜੀ ਵਿਭਾਗ ਦੁਆਰਾ ਸਪਾ ਟਰੋਲੀ ਡੇਕੋਰੇਸ਼ਨ ਤੇ ਇੱਕ ਵਰਕਸ਼ਾਪ ਕਰਵਾਈ ਗਈ । ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ ਨੇ ਡੇਕੋਰੇਸ਼ਨ ਵਿੱਚ ਫੁੱਲਾ ਦਾ ਇਸਤੇਮਾਲ ਬੜੇ ਹੀ ਸੁੰਦਰ ਢੰਗਾਂ ਨਾਲ ਕੀਤੀ ਅਤੇ ਰੰਗੋਲੀ ਨਾਲ ਸੁੰਦਰ ਚਿੱਤਰ ਬਣਾਏ ।
ਇਸ ਮੁਕਾਬਲੇ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਮੈਡਮ ਡਾ. ਸੰਗੀਤਾ ਨੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਅੱਗੇ ਤੋਂ ਹੋਣ ਵਾਲੇ ਅਜਿਹੇ ਵਰਕਸ਼ਾਪ, ਮੁਕਾਬਲਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਨਾਲ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੁਨਰਮੰਦ ਅਤੇ ਆਤਮ-ਨਿਰਭਰ ਬਣਾਇਆ ਜਾਂਦਾ ਹੈ । ਇਸ ਦੇ ਨਾਲ ਹੀ ਉਹਨਾਂ ਪ੍ਰੌਗਰਾਮ ਦੇ ਸਫਲ ਹੋਣ ਤੇ ਡਾ. ਵੰਦਨਾ ਗੁਪਤਾ, ਮੁਖੀ, ਹੋਮ ਸਾਇੰਸ ਵਿਭਾਗ, ਡਾ. ਖੁਸ਼ਵਿੰਦਰ ਗਿੱਲ, ਮੁਖੀ, ਫੈਸ਼ਨ ਡਿਜਾਇਨਿੰਗ ਵਿਭਾਗ, ਮੈਡਮ ਸਿਮਰਤ ਕੌਰ, ਮੁਖੀ ਨਿਊਟ੍ਰੀਸ਼ਨ ਐਂਡ ਡਾਇਟੇਟਿਕਸ ਵਿਭਾਗ, ਮੈਡਮ ਕਨਿਕਾ ਸਚਦੇਵਾ, ਮੁਖੀ ਕਾਸਮੋਟੋਲੋਜੀ ਐਂਡ ਹੈਲਥ ਕੇਅਰ ਵਿਭਾਗ, ਸ. ਰਣਜੀਤ ਸਿੰਘ, ਮੁਖੀ, ਹੋਸਪਟੈਲਿਟੀ ਐਂਡ ਟੂਰੀਜਮ ਮੈਨਜਮੈਂਟ ਵਿਭਾਗ ਅਤੇ ਸਮੂਹ ਵਿਭਾਗੀ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮ