ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ “ਰਿਸਰਚ ਮੈਥਡੋਲੋਜੀ ਐਂਡ ਹਾਇਪੋਥੀਸਿਸ ਟੈਸਟਿੰਗ” ਵਿਸ਼ੇ ਤੇ ਆਨਲਾਇਨ ਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ “ਰਿਸਰਚ ਮੈਥਡੋਲੋਜੀ ਐਂਡ ਹਾਇਪੋਥੀਸਿਸ ਟੈਸਟਿੰਗ” ਵਿਸ਼ੇ ਤੇ ਆਨਲਾਇਨ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 3.3.2023: ਸਮਾਜਿਕ ਅਤੇ ਅਕਾਦਮਿਕ ਖੇਤਰ ਵਿਚ ਲਗਾਤਾਰ ਆਪਣੀ ਛਾਪ ਛੱਡਣ ਵਾਲਾ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਸਫਲਤਾਂ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸੇ ਲੜੀ ਤਹਿਤ ਪੋਸਟ ਗ੍ਰੈਜੂਏਟ ਕਮਰਸ ਵਿਭਾਗ ਵੱਲੋ ਰਿਸਰਚ ਮੈਥਡੋਲੋਜੀ ਐਂਡ ਹਾਇਪੋਥੀਸਿਸ ਟੈਸਟਿੰਗ” ਵਿਸ਼ੇ ਤੇ ਆਨਲਾਇਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਵਕਤਾ ਤੇ ਤੌਰ ਤੇ ਡਾ. ਨਿਤਿਨ ਥਾਪਰ, ਐਸੋਸਿਏਟ ਪ੍ਰੋਫ਼ੈਸਰ ਅਤੇ ਮੁਖੀ ਸਕੂਲ ਆਫ ਮੈਨੇਜਮੈਂਟ ਐਂਡ ਕਮਰਸ, ਆਰ.ਆਈ.ਐਮ.ਟੀ ਯੂਨੀਵਰਿਸਟੀ, ਪੰਜਾਬ ਨੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਬੁਨਿਆਦੀ ਖੋਜ ਬਾਰੇ
ਜਾਣਕਾਰੀ ਮੁਹੱਈਆ ਕਰਵਾਈ । ਮੁੱਖ ਵਕਤਾ ਨੇ ਵਿਦਿਆਰਥਣਾਂ ਨੂੰ ਕਲਾਸੀਫਿਕੇਸ਼ਨ ਆਫ ਹਾਈਪੋਥਿਸਿਸ ਬਾਰੇ ਦੱਸਦਿਆ ਪੈਰਾਮੈਟਿਰਕ ਅਤੇ ਨਾਨ-ਪੈਰਾਮੈਟਰਿਕ ਟੈਸਟ ਅਤੇ ਅਨੇਲੀਟਿਕਲ ਟੂਲਜ ਦੀ ਵਰਤੋਂ ਕਰਨ ਦੀ ਜਾਂਚ ਸਿਖਾਈ ।
ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰਜੋਪੁਰ ਨੇ ਪ੍ਰੌਗਰਾਮ ਦੇ ਸੰਚਾਲਕ ਮੈਡਮ ਲੀਨਾ ਕੱਕੜ, ਮੁਖੀ, ਕਮਰਸ ਵਿਭਾਗ ਅਤੇ ਹੋਰ ਵਿਭਾਗੀ ਅਧਿਆਪਕਾਂ ਨੂੰ ਵਰਕਸ਼ਾਪ ਦੇ ਸਫਲ ਆਯੋਜਨ ਤੇ ਮੁਬਾਰਕਬਾਦ ਦਿੱਤੀ ।ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।