ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿੱਚ ਰਿਜ਼ਨਲ ਡਾਇਰੈਕਟਰ, ਯੂ.ਬੀ.ਏ., ਡਾ. ਉਪਿੰਦਰਾਂ ਨਾਥ ਰੋਏ ਨੇ ਸਰਪੰਚਾਂ ਦੇ ਨਾਲ ਕੀਤੀ ਮੀਟਿੰਗ।
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿੱਚ ਰਿਜ਼ਨਲ ਡਾਇਰੈਕਟਰ, ਯੂ.ਬੀ.ਏ., ਡਾ. ਉਪਿੰਦਰਾਂ ਨਾਥ ਰੋਏ ਨੇ ਸਰਪੰਚਾਂ ਦੇ ਨਾਲ ਕੀਤੀ ਮੀਟਿੰਗ
ਫਿਰੋਜ਼ਪੁਰ , 13.3.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿੱਚ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਪਿੰਡਾਂ ਦੇ ਵਿਕਾਸ ਲਈ ਚਲਾਈ ਉੱਨਤ ਭਾਰਤ ਅਭਿਆਨ ਯੋਜਨਾ ਦੇ ਅੰਤਰਗਤ ਨਿਰੰਤਰ ਵਿਭਿੰਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਇਸ ਸਬੰਧ ਵਿੱਚ ਉੱਨਤ ਭਾਰਤ ਅਭਿਆਨ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ। ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਉਪਿੰਦਰਾ ਨਾਥ ਰੋਏ, ਪੋ੍ਰਫੈਸਰ, ਰੂਰਲ ਡਿਵੈਲਪਮੈਂਟ, ਰਿਜਨਲ ਕੋਆਰਡੀਨੇਟਰ, ਚੰਡੀਗੜ੍ਹ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਵਕਤਾ ਨੇ ਪਾਵਰ ਪੁਆਇੰਟ ਦੇ ਮਾਧਿਅਮ ਨਾਲ ਪੇਂਡੂ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਵਿਭਿੰਨ ਯੋਜਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਮੌਕੇ ਮੌਜੂਦ ਪਿੰਡਾਂ ਦੇ ਸਰਪੰਚਾਂ ਨੂੰ ਜੈਵਿਕ ਖੇਤੀ, ਜਲ ਸੰਸਾਧਨ, ਆਵਾਸ ਸੁਵਿਧਾ ਅਤੇ ਸਾਖਰਤਾ ਨੂੰ ਬੜਾਵਾ ਦੇਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਪਿੰਡਾਂ ਦੇ ਸਰਪੰਚਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਹਾ ਕਿ ਆਪਣੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਬਿਨਾਂ ਕਿਸੇ ਹਿਚਕਚਾਹਟ ਦੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹਨ ਅਤੇ ਵਿਕਾਸ ਦੇ ਇਸ ਰਾਹ ਤੇ ਤੁਹਾਡਾ ਸਾਥ ਦੇਣ ਲਈ ਦੇਵ ਸਮਾਜ ਕਾਲਜ ਫਾਰ ਵੂਮੈਨ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਕਿਉਂਕਿ ਇਕ ਸਮੂਹਿਕ ਯਤਨ ਨਾਲ ਵਿਕਾਸ ਦੇ ਮਾਰਗ ਤੇ ਵਧਿਆ ਜਾ ਸਕਦਾ ਹੈ । ਕਾਲਜ ਨੇ ਪਿੰਡ ਫਿਰੋਜ਼ਸ਼ਾਹ, ਪਿੰਡ ਵਲੂਰ, ਪਿੰਡ ਗੱਟੀ ਪਿੰਡ ਰਾਜੋ ਕੇ, ਪਿੰਡ ਚੂਚਕ ਵਿੰਡ ਅਤੇ ਪਿੰਡ ਹਰਦਾਸਾ ਦੇ ਵਿਕਾਸ ਲਈ ਕਾਰਜ ਕਰਨ ਦਾ ਜ਼ਿੰਮਾ ਵੀ ਲਿਆ।
ਇਸ ਪ੍ਰੋਗਰਾਮ ਵਿਚ ਆਪਣਾ ਯੋਗਦਾਨ ਪਾਉਣ ਲਈ ਮੁੱਖ ਮਹਿਮਾਨ ਦੇ ਨਾਲ ਡਾ. ਬਲਕਾਰ ਸਿੰਘ ਪ੍ਰਿੰਸੀਪਲ, ਸਰਕਾਰੀ ਪੌਲੀਟੈਕਨਿਕ ਕਾਲਜ ਫ਼ਿਰੋਜ਼ਪੁਰ, ਸ਼੍ਰੀ ਸੁਧੀਰ ਕੁਮਾਰ, ਸੀਨੀਅਰ ਲੈਕਚਰਾਰ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਉੱਨਤ ਭਾਰਤ ਸੈੱਲ ਦੇ ਕੋਆਰਡੀਨੇਟਰ ਸ਼੍ਰੀ ਸੁਮਿੰਦਰ ਸਿੰਘ ਸਿੱਧੂ ਅਤੇ ਬਾਕੀ ਮੈਂਬਰ ਵੀ ਸ਼ਾਮਲ ਰਹੇ। ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਸ ਮੌਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।