ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਪੀ.ਜੀ ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਵੱਲੋਂ 20 ਦਿਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਪੀ.ਜੀ ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਵੱਲੋਂ 20 ਦਿਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ, 27.2.2022:ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਪੀ.ਜੀ. ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਵੱਲੋਂ ਵੀਹ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਕੋਰਸਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਨਵੀਆਂ ਤਕਨੀਕਾਂ ਨਾਲ ਮੇਕਅੱਪ, ਹੇਅਰ ਸਟਾਈਲ, ਨੇਲ ਆਰਟ ਕਰਨਾ ਸਿੱਖਿਆ।
ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਹੇਠ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ‘ਚ ਬੀ-ਵਾਕ ਕਾਸਮੈਟੋਲੋਜੀ ਅਤੇ ਹੈਲਥ ਕੇਅਰ ਦੇ ਵਿਦਿਆਰਥੀਆਂ ਨੇ ਹੈਂਡ ਆਨ ਟ੍ਰੇਨਿੰਗ ਲੇਟੈਸਟ ਮੇਕਅਪ, ਹੇਅਰ ਸਟਾਈਲ ਬਾਰੇ ਜਾਣਕਾਰੀ ਲਈ | ਕਾਲਜ ਦੇ ਆਡੀਟੋਰੀਅਮ ਵਿੱਚ ਆਯੋਜਿਤ ਇਸ ਵਰਕਸ਼ਾਪ ਵਿੱਚ ਵੱਖ-ਵੱਖ ਖੇਤਰਾਂ ਦੇ ਰਿਸੋਰਸ ਪਰਸਨਜ਼, ਪ੍ਰੋਫੈਸ਼ਨਲ ਮਾਡਲ ਅਤੇ ਫੈਸ਼ਨ ਸਟਾਈਲਿਸਟ ਮਿਸ ਰੋਹਿਨੀ ਸਾਹੀ, ਨੇਲ ਟੈਕਨੀਸ਼ੀਅਨ, ਮਿਸ ਪ੍ਰਿਆ, ਮੇਕਅੱਪ ਆਰਟਿਸਟ ਨੇ ਵਿਦਿਆਰਥੀਆਂ ਨੂੰ ਮੇਕਅੱਪ ਬਾਰੇ ਦੱਸਿਆ। ਅੱਜ ਇਹ ਸਮੇਂ ਦੀ ਲੋੜ ਵੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਨਾ ਜ਼ਰੂਰੀ ਹੈ ਕਿ ਕਦੋਂ ਅਤੇ ਕਿਸ ਸਮੇਂ ਕਿਸ ਤਰ੍ਹਾਂ ਦਾ ਹੇਅਰ ਸਟਾਈਲ, ਕਿਸ ਤਰ੍ਹਾਂ ਦਾ ਪਹਿਰਾਵਾ, ਕੀ ਮੇਕਅੱਪ ਕਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੀਮਤੀ ਕਨਿਕਾ ਸਚਦੇਵਾ, ਮੁਖੀ, ਪੀ.ਜੀ. ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਨੇ ਕਿਹਾ ਕਿ ਸੁੰਦਰ ਦਿਖਣ ਲਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ, ਸਿਰਫ ਸਧਾਰਨ ਮੇਕਅੱਪ ਅਤੇ ਵਾਲਾਂ ਨੂੰ ਸਟਾਈਲ ਕਰਕੇ ਤੁਸੀਂ ਸੁੰਦਰ ਦਿਖ ਸਕਦੇ ਹੋ। ਇਸ ਵਰਕਸ਼ਾਪ ਦੀ ਲੈਬ ਵਿੱਚ ਵਿਦਿਆਰਥੀਆਂ ਨੇ ਅਭਿਆਸ ਵੀ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ: ਸੰਗੀਤਾ ਨੇ ਕਿਹਾ ਕਿ ਵਰਕਸ਼ਾਪ ਵਿਦਿਆਰਥਣਾਂ ਨੂੰ ਮਾਹਿਰਾਂ ਰਾਹੀਂ ਸਿੱਖਣ ਦਾ ਵਧੀਆ ਮੌਕਾ ਦਿੰਦੀ ਹੈ | ਇਸ ਲਈ ਕਾਲਜ ਸਮੇਂ-ਸਮੇਂ ‘ਤੇ ਦੇਸ਼ ਭਰ ਦੇ ਮਾਹਿਰਾਂ ਨੂੰ ਬੁਲਾ ਕੇ ਵਰਕਸ਼ਾਪਾਂ ਦਾ ਆਯੋਜਨ ਕਰਦਾ ਹੈ।