ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਦੁਆਰਾ “ਅੰਡਰਸਟੈਂਡਿੰਗ ਯੂਅਰ ਓਨ ਸੈੱਲਫ ਇਜ ਕਰੂਸ਼ੀਅਲ ਫਾਰ ਸਕਸੈੱਸ” ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਦੁਆਰਾ “ਅੰਡਰਸਟੈਂਡਿੰਗ ਯੂਅਰ ਓਨ ਸੈੱਲਫ ਇਜ ਕਰੂਸ਼ੀਅਲ ਫਾਰ ਸਕਸੈੱਸ” ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ, 2.7.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਦੇ ਕੁਸ਼ਲ ਨਿਰਦੇਸ਼ਨ ਵਿੱਚ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਦੇ ਪੋਸਟ—ਗ੍ਰੇਜੂਏਸ਼ਨ ਪੰਜਾਬੀ ਵਿਭਾਗ ਦੁਆਰਾ” ਅੰਡਰਸਟੈਂਡਿੰਗ ਯੂਅਰ ਓਨ ਸੈੱਲਫ ਇਜ ਕਰੂਸ਼ੀਅਲ ਫਾਰ ਸਕਸੈੱਸ” ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਮਿਸਿਜ਼ ਦਿਵਦੀਪ ਮਾਨ ਜੋ ਕਿ ਫੌਰੈਕਸ ਟ੍ਰੇਡਰ ਬਿਜ਼ਨਸ ਓਨਰ ਅਤੇ ‘ਵੁੁੂਈ ਆਰ ਹੀਰੋਜ਼’ ਦੇ ਫਾਊਂਡਰ ਹਨ ਨੇ ਅਮਰੀਕਾ ਤੋਂ ਸ਼ਿਰਕਤ ਕੀਤੀ।ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਪਣੀ ਸਫਲਤਾ ਲਈ ਆਪਣੇ ਆਪੇ ਦੀ ਸਮਝ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਰਿਹਾ।
ਮੈਡਮ ਦੇਵ ਦੀਪ ਮਾਨ ਨੇ ਆਪਣੀ ਵਖਿਆਨ ਵਿੱਚ ਬਹੁਤ ਸਾਰੇ ਸਫ਼ਲ ਇਨਸਾਨਾਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਸਫ਼ਲ ਹੋਣ ਲਈ ਆਤਮ ਜਾਗਰੂਕਤਾ ਅਤੇ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ ਜੋ ਕਿ ਤੁਹਾਡੇ ਅੰਦਰ ਹੌਸਲਾ ਹਿੰਮਤ ਭਰ ਕੇ ਤੁਹਾਨੂੰ ਅਸਮਾਨੀ ਉਡਾਰੀਆਂ ਲਾਉਣ ਦੇ ਕਾਬਿਲ ਬਣਾਉਂਦਾ ਹੈ। ਜਿਸ ਨਾਲ ਤੁਸੀਂ ਆਪਣੀ ਅਤੇ ਦੂਸਰਿਆਂ ਦੀ ਮਦਦ ਕਰਨ ਵਿੱਚ ਸਹਾਈ ਹੁੰਦੇ ਹੋ ।ਸਫ਼ਲਤਾ ਹਮੇਸ਼ਾਂ ਬਿਹਤਰ ਕਰਕੇ ਅੱਗੇ ਵਧਣ ਦਾ ਸੰਦੇਸ਼ ਦਿੰਦੀ ਹੈ। ਸਹੀ ਮਾਇਨੇ ‘ਚ ਸਫਲ ਹੋਣ ਲਈ ਪਹਿਲਾਂ ਆਪਣੇ ਆਪ ਨੂੰ ਪਹਿਚਾਣੋ, ਫਿਰ ਆਪਣੀ ਅੰਤਰ ਆਤਮਾ ਨਾਲ ਸੰਬੰਧ ਜੋੜੋ। ਆਪਣੇ ਆਪ ਨੂੰ ਜਾਣਨਾ ਸਫ਼ਲਤਾ ਦਾ ਮੂਲ ਮੰਤਰ ਹੈ।
ਜ਼ਿਕਰਯੋਗ ਹੈ ਕਿ ਇਸ ਵੈਬੀਨਾਰ ਵਿੱਚ ਪ੍ਰਬੰਧਕ ਦੀ ਭੂਮਿਕਾ ਮੈਡਮ ਨਵਦੀਪ ਕੌਰ,ਮੁਖੀ ਪੰਜਾਬੀ ਵਿਭਾਗ ਅਤੇ ਸੰਚਾਲਕ ਦੀ ਭੂਮਿਕਾ ਡਾ. ਪਰਮਵੀਰ ਕੌਰ ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵੈਬੀਨਾਰ ਦੇ ਸਫ਼ਲ ਸੰਚਾਲਨ ਲਈ ਵਧਾਈ ਦਿੱਤੀ।
ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।