ਦੇਵ ਸਮਾਜ ਇੰਟਰਮੀਡੀਏਟ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਵਿਖੇ ਮਨਾਇਆ ਗਿਆ ਇੰਟਰ ਸਕੂਲ ਕੰਪੀਟੀਸ਼ਨ
ੑਜ਼ਿਲ੍ਹਾ ਫਿਰੋਜਪੁਰ ਦੇ ਪਿੰਡਾ, ਸ਼ਹਿਰਾਂ ਦੇ ਸਕੂਲਾਂ ਤੋਂ ਦੱਸਵੀ ਅਤੇ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੇ ਜੌਹਰ ਦਿਖਾਏ
ਦੇਵ ਸਮਾਜ ਇੰਟਰਮੀਡੀਏਟ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਵਿਖੇ ਮਨਾਇਆ ਗਿਆ ਇੰਟਰ ਸਕੂਲ ਕੰਪੀਟੀਸ਼ਨ
ੑਜ਼ਿਲ੍ਹਾ ਫਿਰੋਜਪੁਰ ਦੇ ਪਿੰਡਾ, ਸ਼ਹਿਰਾਂ ਦੇ ਸਕੂਲਾਂ ਤੋਂ ਦੱਸਵੀ ਅਤੇ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੇ ਜੌਹਰ ਦਿਖਾਏ।।
ਫ਼ਿਰੋਜ਼ਪੁਰ, 17.12.2022: ਦੇਵ ਸਮਾਜ ਕਾਲਜ ਇੰਟਰਮੀਡੀਏਟ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਰਹਿਨੁਮਾਈ ਅਤੇ ਡਾ। ਸੰਗੀਤਾ ਦੀ ਯੋਗ ਅਗਵਾਈ ਹੇਠ ਦੱਸਵੀ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਜ਼ਿਲ੍ਹਾਂ ਪੱਧਰੀ ਇੰਟਰ ਸਕੂਲ ਕੰਪੀਟੀਸ਼ਨ ਕਰਵਾਇਆ ਗਿਆ । ਜਿਸ ਵਿੱਚ 20 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖੑਵੱਖ ਆਇਟਮਾਂ ਜਿਵੇਂ ਕਿ ਫੋਕ ਸਿੰਗਿੰਗ, ਗਰੁੱਪ ਸਿੰਗਿੰਗ, ਪੋਇਮ ਰੈਸੀਟੇਸ਼ਨ, ਹੈਂਡ ਰਾਇਟਿੰਗ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਰੰਗੋਲੀ ਮੇਕਿੰਗ, ਪੌਟ ਪੇਟਿੰਗ, ਸੋਲੋ ਡਾਂਸ, ਗਰੁੱਪ ਡਾਂਸ ਵਿੱਚ ਭਾਗ ਲਿਆ। ਇਸ ਪ੍ਰੌਗਰਾਮ ਦੇ ਮੁੱਖ ਮਹਿਮਾਨ ਸ। ਕੰਵਲਜੀਤ ਸਿੰਘ, ਜ਼ਿਲ੍ਹਾਂ ਸਿੱਖਿਆ ਅਫਸਰ, ਫਿਰੋਜ਼ਪੁਰ ਅਤੇ ਸ਼੍ਰੀ ਕੋਮਲ ਅਰੋੜਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਸ਼ਿਰਕਤ ਕੀਤੀ ।
ਇਸ ਮੌਕੇ ਵੱਖੑਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾੑਅਫਜਾਈ ਲਈ ਸ਼ਿਰਕਤ ਕੀਤੀ ਅਤੇ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਵੱਲੋਂ ਦਿਖਾਏ ਜਾ ਰਹੇ ਜੌਹਰਾਂ ਦੀ ਪਰਖ ਲਈ ਅਲੱਗੑਅਲੱਗ ਕਾਲਜਾਂ ਅਤੇ ਡਾਇਟ ਫਿਰੋਜਪੁਰ ਤੋਂ ਜੱਜ ਸਹਿਬਾਨਾਂ ਨੇ ਪਹੁੰਚ ਕੀਤੀ । ਇਨ੍ਹਾਂ ਸਾਰੀਆਂ ਆਇਟਮ ਵਿੱਚ ਜੱਜ ਸਹਿਬਾਨਾਂ ਵੱਲੋਂ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਦੇਖਦੇ ਹੋਏ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਕੱਢ ਕੇ ਇਨ੍ਹਾਂ ਨੂੰ ਮੁੱਖ ਮਹਿਮਾਨਾਂ, ਸਟੇਟ ਅਵਾਰਡੀ ਸ। ਸਤਿੰਦਰ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਗੱਟੀ ਰਾਜੋ ਕੇ ਅਤੇ ਪ੍ਰਿੰਸੀਪਲ ਦੇਵ ਸਮਾਜ ਇੰਟਰਮੀਡੀਏਟ ਫਾਰ ਵੂਮੈਨ ਫਿਰੋਜਪੁਰ ਵੱਲੋਂ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ। ਪਰਮਵੀਰ ਕੌਰ ਨੇ ਨਿਭਾਈ । ਇਸ ਮੌਕੇ ਡਾ। ਸੰਗੀਤਾ, ਪ੍ਰਿੰਸੀਪਲ ਦੇਵ ਸਮਾਜ ਇੰਟਰਮੀਡੀਏਟ ਕਾਲਜ ਫਾਰ ਵੂਮੈਨ, ਫਿਰੋਜਪੁਰ ਵੱਲੋਂ ਪ੍ਰੌਗਰਾਮ ਦੇ ਕੋਆਰਡੀਨੇਟਰ ਡਾ। ਵੰਦਨਾ ਗੁਪਤਾ, ਕੌੑਕੋਆਰਡੀਨੇਟਰ ਮੈਡਮ ਪਲਵਿੰਦਰ ਕੌਰ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ । ਇਸ ਦੇ ਨਾਲ ਹੀ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।