ਦੀ ਰੈਵੀਨਿਊ ਪਟਵਾਰ ਯੂਨੀਅਨ ਰਜਿ. ਫਿਰੋਜ਼ਪੁਰ ਵੱਲੋਂ ਸਾਲ 2017 ਦੀ ਡਾਇਰੀ ਅਤੇ ਕੈਲੰਡਰ ਕੀਤਾ ਰਿਲੀਜ਼
ਫਿਰੋਜ਼ਪੁਰ: ਦੀ ਰੈਵੀਨਿਊ ਪਟਵਾਰ ਯੂਨੀਅਨ ਰਜਿ. ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਾਲ 2017 ਦੀ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ ਗਿਆ। ਲੋਹੜੀ ਦੇ ਪਵਿੱਤਰ ਮੌਕੇ ਤੇ ਆਯੋਜਿਤ ਇਕ ਸਾਦੇ ਪਰ ਭਾਵਪੂਰਤ ਸਮਾਗਮ ਵਿਚ ਡਾਇਰੀ ਅਤੇ ਕੈਲੰਡਰ ਰਿਲੀਜ਼ ਕਰਨ ਦੀ ਰਸਮ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਫਿਰੋਜ਼ਪੁਰ ਨੇ ਅਦਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਜਾਰੀ ਕਰਕੇ ਆਪਣੀ ਪ੍ਰੰਪਰਾ ਨੂੰ ਜਾਰੀ ਰੱਖਿਆ ਹੈ। ਇਸ ਮੌਕੇ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਭੇਜ ਸਿੰਘ ਗਿੱਲ ਸੰਤੂਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ ਨੇ ਆਖਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਟਵਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ, ਉਥੇ ਨਾਲ ਹੀ ਸਮਾਜਿਕ ਕੰਮਾਂ ਵਿਚ ਆਪਣੀ ਹਿੱਸੇਦਾਰੀ ਵੀ ਪਾਉਂਦਾ ਆ ਰਿਹਾ ਹੈ। ਇਸ ਮੌਕੇ ਸੰਤੋਖ ਸਿੰਘ ਜਨਰਲ ਸਕੱਤਰ, ਸਤਪਾਲ ਸਿੰਘ ਸ਼ਾਹਵਾਲਾ, ਜਗਨੰਦਨ ਸਿੰਘ, ਰਮੇਸ਼ ਢੀਂਗਰਾ, ਬਲਜਿੰਦਰ ਸਿੰਘ ਜੋਸਨ, ਰਾਕੇਸ਼ ਅਗਰਵਾਲ, ਰਾਕੇਸ਼ ਕਪੂਰ, ਜਗਜੀਤ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਢੀਂਡਸਾ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।