ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ
ਕਿਸਾਨੀ ਵਿਰੋਧੀ ਬਿੱਲਾਂ ਉੱਪਰ ਦਸਤਖ਼ਤ ਨਾ ਕਰਕੇ ਇਸ ਮੁਲਕ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਹੋਣ ਤੋਂ ਬਚਾਉਣ
ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ
ਬਿੱਲਾਂ ਉੱਪਰ ਦਸਤਖ਼ਤ ਨਾ ਕਰਕੇ ਇਸ ਮੁਲਕ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਹੋਣ ਤੋਂ ਬਚਾਉਣ
ਫ਼ਿਰੋਜ਼ਪੁਰ ( )ਕੇਂਦਰ ਸਰਕਾਰ ਵੱਲੋਂ ਕਿਸਾਨੀ ਦੇ ਵਿਰੋਧ ਵਿੱਚ ਗੈਰਪਾਰਲੀਮਾਨੀ ਢੰਗ ਨਾਲ ਪਾਸ ਕਰਵਾਏ ਗਏ ਬਿੱਲਾਂ ਦਾ ਵਿਰੋਧ ਦਿਨ ਬ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਇਹਨਾਂ ਬਿੱਲਾਂ ਦਾ ਸਮਾਜ ਦੇ ਵੱਡੇ ਹਿੱਸੇ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਵੇਖਦਿਆਂ ਕਿਰਸਾਨੀ ਦੇ ਸੰਘਰਸ਼ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ।
ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ ਦੀ ਅਗਵਾਈ ਵਿੱਚ ਖਜਾਨਚੀ ਸੰਤੋਖ ਸਿੰਘ , ਰਾਕੇਸ਼ ਅਗਰਵਾਲ, ਲਖਬੀਰ ਸਿੰਘ, ਪਰਮਪਾਲ ਸਿੰਘ, ਸੁਧੀਰ ਕੁਮਾਰ ਅਤੇ ਸਦਰ ਕਾਨੂੰਗੋ ਬਲਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ.ਗੁਰਪਾਲ ਸਿੰਘ ਚਹਿਲ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਭੇਜ ਕੇ ਮਹਾਮਹਿਮ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਹ ਭਾਰਤ ਦੀ ਸੰਸਦ ਵਿੱਚ ਗੈਰ ਸੰਸਦੀ ਤਰੀਕੇ ਨਾਲ ਪਾਸ ਕਰਵਾਏ ਕਿਸਾਨੀ ਵਿਰੋਧੀ ਬਿੱਲਾਂ ਉੱਪਰ ਦਸਤਖ਼ਤ ਨਾ ਕਰਕੇ ਇਸ ਮੁਲਕ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਹੋਣ ਤੋਂ ਬਚਾਉਣ।
ਕਾਨੂੰਗੋ ਆਗੂਆਂ ਨੇ ਦੱਸਿਆ ਕਿ ਅੱਜ ਦੇ ਦਿਨ ਪੰਜਾਬ ਦੇ ਸਮੂਹ ਕਾਨੂੰਗੋ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਦਰਜ ਕਰਵਾਉਂਦਿਆਂ ਕਿਸਾਨਾਂ ਨਾਲ ਆਪਣੀ ਇੱਕਮੁੱਠਤਾ ਦਰਸਾ ਰਹੇ ਹਨ।
ਕਾਨੂੰਗੋ ਆਗੂਆਂ ਨੇ ਯਾਦ ਕਰਵਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀਆਂ ਆਪਣੀਆਂ ਕੋਈ ਨੀਤੀਆਂ ਨਹੀਂ ਸਗੋਂ ਸਰਕਾਰ ਆਈ.ਐਮ.ਐਫ. ਅਤੇ ਵਰਲਡ ਬੈਂਕ ਦੀਆਂ ਹਦਾਇਤਾਂ ਮੁਤਾਬਕ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਹਨ।
ਕਾਨੂੰਗੋ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਖੇਤੀਬਾੜੀ ਸੈਕਟਰ ਤਬਾਹ ਹੋਇਆ ਤਾਂ ਇਸ ਦੇਸ਼ ਦਾ ਮੁੱਢਲਾ ਢਾਂਚਾ ਵੀ ਤਬਾਹ ਹੋ ਜਾਵੇਗਾ ਪਰ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੇਸ਼ ਦੇ ਮਿਹਨਤਕਸ਼ ਲੋਕ, ਵਿਦਿਆਰਥੀ,ਬੁੱਧੀਜੀਵੀ ਤੁਹਾਡੀਆਂ ਲੋਕ ਵਿਰੋਧੀ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।