ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਮਾਨਸਾ ਵਿਧਾਇਕ ਸ੍ਰੀ ਵਿਜੇ ਸਿੰਗਲਾ ਨੂੰ ਦਿੱਤਾ ਮੰਗ ਪੱਤਰ
ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਮਾਨਸਾ ਵਿਧਾਇਕ ਸ੍ਰੀ ਵਿਜੇ ਸਿੰਗਲਾ ਨੂੰ ਦਿੱਤਾ ਮੰਗ ਪੱਤਰ
ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰਨ ਸਬੰਧੀ ਐਮ.ਐਲ.ਏ. ਮਾਨਸਾ ਨੂੰ ਦਿੱਤਾ ਮੰਗ ਪੱਤਰ
ਅੱਜ ਦਿਨ ਮਾਨਸਾ ਵਿਖੇ ਸਮੂਹ ਪਟਵਾਰੀਆ ਅਤੇ ਕਾਨੂੰਗੋਆ ਵੱਲੋਂ ਐਮ.ਐਲ.ਏ. ਹਲਕਾ ਮਾਨਸਾ ਸ਼੍ਰੀ ਵਿਜੈ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਮਾਨਸਾ, 13.8.2022: ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰ ਦਿੱਤੀ ਹੈ। ਜਿਸ ਨਾਲ ਲਗਭਗ 1056 ਪਟਵਾਰੀ ਦੀਆਂ ਪੋਸਟਾਂ ਖਤਮ ਹੋ ਗਈਆਂ ਹਨ। ਪੰਜਾਬ ਵਿੱਚ 13 ਜਿਲਿਆਂ ਤੋਂ 23 ਅਤੇ ਤਹਿਸੀਲਾਂ 62 ਤੋਂ 96 ਬਣ ਚੁੱਕੀਆਂ ਹਨ ਅਤੇ ਬੀਤੇ ਸਾਲਾਂ ਵਿੱਚ ਪੰਜਾਬ ਦਾ ਸ਼ਹਿਰੀਕਰਨ ਹੋਣ ਤੇ ਨਵੇਂ ਜਿਲੇ ਤੇ ਤਹਿਸੀਲਾਂ ਬਣਨ ਨਾਲ ਗਰਾਊਂਡ ਲੈਵਲ ਤੇ ਪਟਵਾਰੀ ਦਾ ਕੰਮ ਘਟਣ ਦੀ ਬਜਾਏ ਵੱਧ ਚੁੱਕਾ ਹੈ ਜਿਵੇਂ ਕਿ ਪੰਜਾਬ ਤੇ ਭਾਰਤ ਸਰਕਾਰ ਦੀਆਂ ਨਵੀਆਂ ਸਕੀਮਾਂ ਜਿਵੇਂ ਮਾਲ ਰਿਕਾਰਡ ਆਨਲਾਈਨ ਕਾਰਨ,ਪ੍ਰਧਾਨ ਮੰਤਰੀ ਜਨ ਧਨ ਯੋਜਨਾ , ਆਯੁਸ਼ਮਾਨ ਸਕੀਮ , ਲਾਲ ਲਕੀਰ ਦੀ ਮਾਲਕੀ ਕਾਇਮ ਕਰਨ ਆਦਿਕ ਨਾਲ ਪਟਵਾਰੀ ਦਾ ਕੰਮ ਬਹੁਤ ਵਧ ਚੁੱਕਿਆ ਹੈ।ਅਸਾਮੀਆਂ ਦੀ ਗਿਣਤੀ ਵਧਾਉਣ ਦੀ ਬਜਾਏ ਘਟਾਉਣ ਕਾਰਨ ਸਰਕਾਰ ਦਾ ਬੇਰੋਜਗਾਰੀ ਨੂੰ ਵਧਾਉਣ ਪ੍ਰਤੀ ਵੀ ਹਾਂ ਪੱਖੀ ਹੁੰਘਾਰਾ ਮਿਲਿਆ ਹੈ।ਇਹ ਆਸਾਮੀਆਂ ਘਟਾਉਣ ਦਾ ਪ੍ਰਕਿਰਿਆ ਭਾਵੇਂ 2019 ਵਿੱਚ ਸ਼ੁਰੂ ਹੋਇਆ ਪਰੰਤੂ ਇਸਨੂੰ ਲਾਗੂ ਕਰਨ ਵਾਲੀ ਮੌਜੂਦਾ ਸਰਕਾਰ ਹੈ।ਇਸ ਨੂੰ ਲਾਗੂ ਕਰਨ ਤੋਂ ਰੋਕਣ ਲਈ ਜਥੇਬੰਦੀ ਵਲੋਂ ਸਮੇਂ-੨ ਪਰ ਹੋਈਆਂ ਮੀਟਿੰਗਾਂ ਵਿੱਚ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਤੇ ਰਾਜਨੀਤਿਕ ਵਿਅਕਤੀਆਂ ਨੂੰ ਦੱਸਿਆ ਜਾਂਦਾ ਰਿਹਾ ਹੈ ਪਰ ਪਤਾ ਨਹੀਂ ਕਿਸ ਮਜਬੂਰੀ ਵਸ ਇਹ ਪੁਨਰਗਠਨ ਲਾਗੂ ਕਰਨਾ ਹੀ ਪਿਆ। ਜਥੇਬੰਦੀ ਵਲੋਂ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਾਂਦਾ ਹੈ ਅਤੇ ਨਾਲ ਹੀ ਮਿਤੀ 15-08-2022 ਤੱਕ ਮੰਗਾ ਸਬੰਧੀ ਅਤੇ ਇਸ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਸਬੰਧੀ ਪੰਜਾਬ ਸਰਕਾਰ ਵੱਲ਼ੋ ਕੋਈ ਕਾਰਵਾਈ ਅਮਲ ਵਿਚ ਨਾ ਲਿਆਦੀ ਗਈ ਤਾ ਮਿਤੀ 18-08-2022 ਨੂੰ ਪੰਜਾਬ ਸਰਕਾਰ ਖਿਲਾਫ ਜਿਲਾ ਪੱਧਰੀ ਧਰਨੇ ਲਗਾਏ ਜਾਣਗੇ। ਇਸ ਤੋ ਬਾਅਦ ਵੀ ਜੇਕਰ ਸਰਕਾਰ ਵੱਲ਼ੋ ਯੂਨੀਅਨ ਦੇ ਹੱਕ ਵਿਚ ਕੋਈ ਅਹਿਮ ਫੈਸਲਾ ਨਾ ਲਿਆ ਗਿਆ ਤਾ ਆਉਣ ਵਾਲੇ ਦਿਨਾ ਵਿਚ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬਸ ਆਪਣੇ ਨਾਲ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਅਤੇ ਦੀ ਰੈਵੀਨਿਊ ਆਫਿਸਰਜ ਐਸੋਸੀਏਸ਼ਨ ਪੰਜਾਬ ਅਤੇ ਜੱਥੇਬੰਦੀ ਨਾਲ ਹਰ ਸਮੇ ਖੜਨ ਵਾਲੇ ਰਿਟਾਇਰ ਸਾਥੀਆ ਦੇ ਸਹਿਯੋਗ ਨਾਲ ਕੋਈ ਪੱਕੇ ਤੌਰ ਤੇ ਐਕਸ਼ਨ ਉਲੀਕਣ ਬਾਰੇ ਫੈਸਲਾ ਲਿਆ ਜਾਵੇਗਾ ਅਤੇ ਨਾਲ ਹੀ ਭਰਾਤਰੀ ਜੱਥੇਬੰਦੀਆ ਤੋ ਸਹਿਯੋਗ ਲਿਆ ਜਾਵੇਗਾ।
ਇਸ ਮੌਕੇ ਚਤਿੰਦਰ ਸ਼ਰਮਾ ਸੂਬਾ ਮੀਤ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ, ਹਰਪ੍ਰੀਤ ਸਿੰਘ ਜਿਲਾ ਪ੍ਰਧਾਨ ਦੀ ਰਵੈਨਿਊ ਪਟਵਾਰ ਯੂਨੀਅਨ ਮਾਨਸਾ, ਪਰਦੀਪ ਸ਼ਰਮਾ ਜਰਨਲ ਸਕੱਤਰ ਤਹਿਸੀਲ ਮਾਨਸਾ, ਹਰਮਨਜੀਤ ਸਿੰਘ- ਗੁਰਵਿੰਦਰ ਸਿੰਘ – ਲਖਵਿੰਦਰ ਸਿੰਘ- ਵੇਦ ਪ੍ਰਕਾਸ਼- ਗੁਣਸ਼ੀਲ ਸਿੰਗਲਾ ਆਦਿਕ ਪਟਵਾਰੀ ਹਾਜਰ ਸਨ।