Ferozepur News

ਦੀਵਾਲੀ ਤੇ ਉਪਹਾਰ ਦੀ ਬਜਾਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਮੰਗੀਆਂ ਸ਼ੁੱਭ-ਕਾਮਨਾਵਾਂ, ਦਫਤਰ ਅਤੇ ਘਰ ਦੇ ਬਾਹਰ ਚਿਪਕਾਇਆ ਨੋਟਿਸ

ਦੀਵਾਲੀ ਤੇ ਉਪਹਾਰ ਦੀ ਬਜਾਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਮੰਗੀਆਂ ਸ਼ੁੱਭ-ਕਾਮਨਾਵਾਂ, ਦਫਤਰ ਅਤੇ ਘਰ ਦੇ ਬਾਹਰ ਚਿਪਕਾਇਆ ਨੋਟਿਸ
ਉਪਹਾਰ ਦੇਣ ਦੇ ਇਛੁੱਕ ਲੋਕਾਂ ਨੂੰ ਕਿਹਾ ਉਨ੍ਹਾਂ ਨੂੰ ਸਿਰਫ ਲੋਕਾਂ ਦਾ ਆਸ਼ੀਰਵਾਦ ਅਤੇ ਸ਼ੁੱਭ-ਕਾਮਨਾਵਾਂ ਹੀ ਚਾਹੀਦੀਆਂ
ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਵੀ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਤੋਂ ਉਪਹਾਰ ਨਹੀਂ ਲੈਣ ਦੀ ਅਪੀਲ ਕੀਤੀ

ਫਿਰੋਜ਼ਪੁਰ 25 ਅਕਤੂਬਰ 2019 ( ) ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਦਾ ਸੰਦੇਸ਼ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਚੰਦਰ ਗੈਂਦ ਨੇ ਦੀਵਾਲੀ ਤੇ ਉਪਹਾਰ (ਤੋਹਫੇ ) ਨਹੀਂ ਲੈਣ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਅਤੇ ਡੀਸੀ ਦੀ ਸਰਕਾਰੀ ਆਵਾਸ ਸਥਾਨ ਤੇ ਇੱਕ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ। ਨੋਟਿਸ ਵਿੱਚ ਲਿਖਿਆ ਹੋਇਆ ਹੈ ਕਿ ਦੀਵਾਲੀ ਦੇ ਸ਼ੁੱਭ ਅਵਸਰ ਤੇ ਆਪ ਸਾਰਿਆਂ ਨੂੰ ਹਾਰਦਿਕ ਵਧਾਈ। ਕ੍ਰਿਪਾ ਕੋਈ ਗਿਫਟ ਨਾ ਦੇਵੇ। ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦੀ ਹੀ ਮੈਨੂੰ ਜ਼ਰੂਰਤ ਹੈ, ਚੰਦਰ ਗੈਂਦ ਆਈ.ਏ.ਐੱਸ. ਡਿਪਟੀ ਕਮਿਸ਼ਨਰ ਫਿਰੋਜ਼ਪੁਰ।
ਇਸ ਅਨੋਖੀ ਸੋਚ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੋਜ਼ਮਰਾ ਦੇ ਸਰਕਾਰੀ ਕੰਮ-ਕਾਜ ਵਿੱਚ ਪਾਰਦਰਸ਼ਿਤਾ ਲਿਆਉਣ ਦੇ ਲਈ ਵਚਨਬੱਧ ਹੈ, ਜਿਸ ਦੇ ਤਹਿਤ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲਕਸ਼ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਨਤਾ ਦੇ ਪ੍ਰਤੀ ਜ਼ਿਆਦਾ ਵਚਨਬੱਧ ਬਣਾ ਕੇ ਹਾਸਲ ਕੀਤਾ ਜਾ ਸਕਦਾ ਹੈ। ਇਸ ਲਈ ਇਹ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਯਤਨਾਂ ਵਿੱਚ ਆਪਣਾ ਯੋਗਦਾਨ ਦੇਈਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਫਤਰਾਂ ਵਿੱਚ ਬੈਠ ਕੇ ਅਸੀਂ ਜੋ ਵੀ ਕੰਮ ਕਰਦੇ ਹਨ, ਉਹ ਸਾਡੀ ਡਿਊਟੀ ਹੈ ਅਤੇ ਇਸ ਡਿਊਟੀ ਨੂੰ ਪੂਰੀ ਨਿਸ਼ਟਾ ਅਤੇ ਇਮਾਨਦਾਰੀ ਨਾਲ ਕਰਨ ਦੇ ਲਈ ਸਾਰੇ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵਚਨਬੱਧ ਹਨ। ਇਸ ਲਈ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੋਂ ਨਿਭਾਉਣ ਦੇ ਲਈ ਸਾਨੂੰ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਉਪਹਾਰ ਜਾਂ ਲਾਭ ਨਹੀਂ ਲੈਣਾ ਚਾਹੀਦਾ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਕਿਹਾ ਕਿ ਗਿਫਟ ਨਾ ਲੈਣ ਦਾ ਮਕਸਦ ਦਫਤਰਾਂ ਵਿੱਚ ਇੱਕ ਇਹੋ ਜਿਹਾ ਸਿਸਟਮ ਪੈਦਾ ਕਰਨਾ ਹੈ, ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀਆਂ ਵਿੱਚ ਕਿਸੇ ਤੋਂ ਵੀ ਉਪਹਾਰ ਆਦਿ ਨਾ ਲੈਣ ਦਾ ਸੁਭਾਅ ਪੈਦਾ ਹੋਵੇ।
ਡਿਪਟੀ ਕਮਿਸ਼ਨਰ ਨੇ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਵੀ ਗਿਫਟ ਨਹੀਂ ਲੈਣ ਦਾ ਆਹਵਾਨ ਕਰਦੇ ਹੋਏ ਆਪਣੀ ਕਾਰਜ ਕੁਸ਼ਲਤਾ ਵਧਾਉਣ ਅਤੇ ਆਪਣਾ ਸਾਰਾ ਦਫਤਰੀ ਸਮੇਂ ਜਨਤਾ ਨੂੰ ਸਮਰਪਿਤ ਕਰਨ ਦਾ ਪ੍ਰਣ ਲੈ ਕੇ ਲੋਕਾਂ ਨੂੰ ਦੀਵਾਲੀ ਗਿਫਟ ਦੇਣ ਦੇ ਲਈ ਕਿਹਾ, ਨਾਲ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਦੀ ਦੀਵਾਲੀ ਨੂੰ ਹੈਪੀ (ਖੁਸ਼ੀਆਂ ਭਰਪੂਰ) ਬਣਾਉਣ ਦੀ ਅਪੀਲ ਕੀਤੀ।

Related Articles

Back to top button