ਦਾ ਭਾਰਤ ਸਕਾਊਟ ਐਂਡ ਗਾਇਡ ਵਿਚ ਫਿਰੋਜ਼ਪੁਰ ਜ਼ਿਲ•ੇ ਦੇ ਤਿੰਨ ਵਿਦਿਆਰਥੀਆਂ ਨੂੰ ਰਾਸ਼ਟਪਤੀ ਐਵਾਰਡ ਲਈ ਚੁਣੇ ਜਾਣ 'ਤੇ ਸਨਮਾਨ ਸਮਾਰੋਹ ਦਾ ਆਯੋਜਨ
ਫਿਰੋਜ਼ਪੁਰ 11 ਅਪ੍ਰੈਲ (): ਦਾ ਭਾਰਤ ਸਕਾਊਟ ਐਂਡ ਗਾਇਡ ਵਿਚ ਫਿਰੋਜ਼ਪੁਰ ਜ਼ਿਲ•ੇ ਦੇ ਤਿੰਨ ਵਿਦਿਆਰਥੀਆਂ ਨੂੰ ਰਾਸ਼ਟਪਤੀ ਐਵਾਰਡ ਲਈ ਚੁਣੇ ਜਾਣ ਦੇ ਮੱਦੇਨਜ਼ਰ ਅੱਜ ਜ਼ਿਲ•ਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਬਾਰ ਰੂਮ ਵਿਚ ਕੀਤਾ ਗਿਆ। ਜਿਸ ਵਿਚ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ ਆਰਐੱਸਡੀ ਰਾਜ ਰਤਨ ਪਲਬਲਿਕ ਸਕੂਲ ਦੇ ਵਿਦਿਆਰਥੀ ਸਰਵਗੁਣ ਰਾਜ, ਆਰੀਅਨ ਧਵਨ ਅਤੇ ਸਿਟੀ ਹਾਰਟ ਸਕੂਲ ਮਮਦੋਟ ਤੋਂ ਵਿਦਿਆਰਥੀ ਰੋਹਿਤ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸ਼ਿਵਦੀਪ ਸੰਧੂ ਨੇ ਦੱਸਿਆ ਕਿ ਇਨ•ਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬਾਰ ਵੀ ਫਕਰ ਮਹਿਸੂਸ ਕਰ ਰਹੀ ਹੈ। ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਕੱਤਰ ਸੁਖਪਾਲ ਸਿੰਘ ਕੰਬੋਜ਼ ਨੇ ਦੱਸਿਆ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਅਜਿਹੀਆਂ ਐਕਟੀਵਿਟੀਆਂ ਵਿਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ। ਇਨ•ਾਂ ਵਿਦਿਆਰਥੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਅਸਿਸਟੈਂਟ ਸਟੇਟ ਔਰਗਨਾਈਜੇਸ਼ਨ ਕਮਿਸ਼ਨ ਫਰੀਦਕੋਟ ਡਵੀਜ਼ਨ ਨੇ ਦੱÎਸਿਆ ਕਿ ਪੰਜਾਬ ਭਰ ਵਿਚੋਂ 79 ਵਿਦਿਆਰਥੀ ਸਨ। ਪੁਰਾਣੇ ਫਿਰੋਜ਼ਪੁਰ ਜ਼ਿਲ•ਾ ਵਿਚ ਫਾਜ਼ਿਲਕਾ ਜ਼ਿਲ•ਾ ਵੀ ਆਉਂਦਾ ਸੀ। ਕੁਲ 19 ਵਿਦਿਆਰਥੀ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ ਹਨ। ਇਸ ਮੌਕੇ ਲੈਕਚਰਾਰ ਮੰਗਲ ਸ਼ਕਤੀ, ਐਡਵੋਕੇਟ ਪੰਡਤ ਸਤੀਸ਼ ਸ਼ਰਮਾ, ਪਰਵਿੰਦਰ ਸਿੰਘ ਸੋਢੀ, ਹਰੀ ਚੰਦ ਕੰਬੋਜ਼, ਕੇਡੀ ਸਿਆਲ, ਅਵਤਾਰ ਸਿੰਘ ਕੰਬੋਜ਼, ਐੱਸਐੱਸ ਜੋਸਨ, ਬੀਐੱਸ ਸਰਾਂ, ਅੰਮ੍ਰਿਤਪਾਲ ਸਿੰਘ, ਗੁਰਸਾਹਬ ਮੱਲ, ਕਰਤਾਰ ਥਿੰਦ, ਕੇਪੀ ਸ਼ਰਮਾ, ਦਲਜੀਤ ਸਿੰਘ ਸੰਧੂ, ਪਰਮਿੰਦਰ ਸਿੰਘ, ਪੀਸੀ ਮੁੰਜ਼ਾਲ ਆਦਿ ਐਡਵੋਕੇਟ ਹਾਜ਼ਰ ਸਨ।