ਦਾਦਾ ਤੇ ਦਾਦੀ ( ‘ਤੇ ਪ੍ਰਸਤਾਵ )
ਛੋਟੇ ਬੱਚੇ ਵਲੋਂ ਲਿਖਿਆ ਗਿਆ। ਇਹ ਸ਼ੋਸ਼ਲ ਮੀਡੀਏ 'ਚ ਚਰਚਾ ਦਾ ਵਿਸ਼ਾ ਹੈ
ਦਾਦਾ ਤੇ ਦਾਦੀ ( ‘ਤੇ ਪ੍ਰਸਤਾਵ )
ਦਾਦਾ-ਦਾਦੀ ,ਇੱਕ ਮਰਦ ਤੇ ਇੱਕ ਔਰਤ ਹੈ। ਉਹ ਹਮੇਸ਼ਾ ਬੁੱਢੇ ਲੋਕ ਹੁੰਦੇ ਹਨ। ਦਾਦਾ-ਦਾਦੀ ਬਹੁਤ ਸਿਆਣੇ ਹੁੰਦੇ ਹਨ। ਜਿਨ੍ਹਾਂ ਦੇ ਆਪਣੇ ਕੋਈ ਛੋਟੇ ਬੱਚੇ ਨਹੀਂ ਹੁੰਦੇ। ਉਹ ਹਮੇਸ਼ਾ, ਦੂਜੇ ਲੋਕਾਂ ਦੇ ਬੱਚੇ ਹੀ ਪਸੰਦ ਕਰਦੇ ਹਨ। ਉਹ ਏਅਰਪੋਰਟ ,ਬੱਸ ਅੱਡੇ ਜਾਂ ਸ਼ਟੇਸ਼ਨ ‘ਤੇ ਠਹਿਰਦੇ ਹਨ। ਜਿੱਥੋਂ ਅਸੀਂ ਉਨ੍ਹਾਂ ਨੂੰ ਕੋਠੀ ਲੈ ਕੇ ਆਉਂਦੇ ਹਾਂ ਅਤੇ ਬਾਅਦ ਵਿੱਚ ਵਾਪਸ ਛੱਡਣਾ ਹੁੰਦਾ ਹੈ। ਦਾਦਾ-ਦਾਦੀ ਬਾਜਾਰ ਵਿੱਚੋ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਜਦੋਂ ਉਹ ਘਰੇਲੂ ਮਠਿਆਈਆਂ ਅਤੇ
ਲਾਲੀ-ਪੌਪ ਲਿਆਉਂਦੇ ਹਨ ਤਾਂ ਇਹ ਚੰਗਾ ਲੱਗਦਾ ਹੈ। ਜਦੋਂ ਉਹ ਸਾਨੂੰ ਸੈਰ ‘ਤੇ ਲੈ ਜਾਂਦੇ ਹਨ ਤਾਂ ਉਹ ਹਮੇਸ਼ਾ ਹੌਲੀ ਤੁਰਦੇ ਹਨ। ਉਹ ਸਾਡੇ ਨਾਲ ਗੀਤਾ ਅਤੇ ਭਗਵਾਨ ਦੀ ਗੱਲ ਕਰਦੇ ਹਨ। ਦਾਦਾ-ਦਾਦੀ ਮਾਂ-ਬਾਪ ਵਾਂਗ ਨਹੀਂ ਲੜਦੇ। ਉਹ ਮੇਰੇ ਭਰਾ ਵਾਂਗ ਮਾੜੇ ਸ਼ਬਦ ਨਹੀਂ ਬੋਲਦੇ। ਆਮ ਤੌਰ ‘ਤੇ ਉਹ ਸਵੇਰੇ ਚਾਹ ਜਾਂ ਕੌਫੀ ਪੀਂਦੇ ਹਨ। ਉਹ ਐਨਕਾਂ ਅਤੇ ਅਜੀਬ ਅੰਡਰਵੀਅਰ ਪਹਿਨਦੇ ਹਨ। ਉਹ ਬੁਰਸ਼ ਕਰਨ ਲਈ ਆਪਣੇ ਦੰਦ ਕੱਢ ਸਕਦੇ ਹਨ। ਉਹਨਾਂ ਨੂੰ ਪਹੀਏ ਵਾਲੀ ਇੱਕ ਕੁਰਸੀ ਚਾਹੀਦੀ ਹੁੰਦੀ ਹੈ। ਦਾਦੀ ਹਮੇਸ਼ਾ ਮਾਂ ਨਾਲੋਂ ਸਵਾਦੀ ਭੋਜਨ ਬਣਾਉਂਦੀ ਹੈ।ਦਾਦਾ ਜੀ ਸਾਨੂੰ ਕਹਾਣੀਆਂ ਸੁਣਾਉਂਦੇ ਹਨ ਜੋ ਹੈਰੀ ਪੋਟਰ ਨਾਲੋਂ ਵੀ ਵਧੀਆ ਹਨ। ਉਹ ਸਾਡੇ ਨਾਲ ਪ੍ਰਾਰਥਨਾ ਕਰਦੇ ਹਨ ਅਤੇ ਸਾਨੂੰ ਚੁੰਮਦੇ ਹਨ। ਦਾਦਾ ਜੀ ਦੁਨੀਆਂ ਦੇ ਸਭ ਤੋਂ ਹੁਸ਼ਿਆਰ ਇਨਸਾਨ ਹਨ ਪਰ ਉਹ ਅਜੇ ਵੀ ਘਰ ਵਿੱਚ ਆਪਣੀ ਐਨਕ ਭੁੱਲ ਜਾਂਦੇ ਹਨ। ਹਰ ਕਿਸੇ ਨੂੰ ਦਾਦਾ-ਦਾਦੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਰੂਪਾਂਤਰ
* ਛੋਟੇ ਬੱਚੇ ਵਲੋਂ ਲਿਖਿਆ ਗਿਆ। ਇਹ ਸ਼ੋਸ਼ਲ ਮੀਡੀਏ ‘ਚ ਚਰਚਾ ਦਾ ਵਿਸ਼ਾ ਹੈ।