Ferozepur News
ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਲਾਇਬ੍ਰੇਰੀ ਦਾ ਕੀਤਾ ਦੌਰਾ
ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਫ਼ਿਰੋਜ਼ਪੁਰ ਜ਼ਿਲ੍ਹਾ ਲਾਇਬ੍ਰੇਰੀ ਦਾ ਕੀਤਾ ਦੌਰਾ
ਫਿਰੋਜ਼ਪੁਰ, ਜੁਲਾਈ 8, 2022: ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ,ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਵੱਲੋਂ ਕੀਤੇ ਉਪਰਾਲੇ ਨਾਲ਼ ਡੀ. ਡੀ. ਬੀ. ਡੀ.ਏ. ਵੀ. ਸੈਨਟਨਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਅਧਿਆਪਕਾ ਕੰਚਨ ਦੇਵੀ ਨਾਲ਼ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਵਿਖੇ ਵਿਜ਼ਟ ਕੀਤੀ । ਸੁਸਾਇਟੀ ਮੈਂਬਰ ਸ.ਦਲਜੀਤ ਸਿੰਘ (ਖੋਜ ਅਫ਼ਸਰ) ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਲਾਇਬਰੇਰੀ ਦੇ ਨਿਯਮ,ਕਿਤਾਬਾਂ ਦੀ ਮਹੱਤਤਾ ਅਤੇ ਸਮਾਂ-ਸਾਰਣੀ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚਿੰਤਾਮੁਕਤ ਮਾਹੌਲ ਤੋਂ ਨਿਕਲਣ ਲਈ ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣਾ ਬਹੁਤ ਜ਼ਰੂਰੀ ਹੈ।ਬੱਚਿਆਂ ਨੇ ਅਲੱਗ ਅਲੱਗ ਵਿਸ਼ੇ ਦੇ ਸੰਬੰਧ ਨਾਲ ਕਿਤਾਬਾਂ ਪੜ੍ਹੀਆਂ ਤੇ ਆਪਣੇ ਵਿਸ਼ੇ ਨਾਲ ਸਬੰਧਤ ਨਵੀਂ ਜਾਣਕਾਰੀ ਲਈ। ਇਹ ਸਾਰੇ ਵਿਦਿਆਰਥੀ ਜ਼ਿਲ੍ਹਾ ਲਾਇਬ੍ਰੇਰੀ ਤੋਂ ਅਣਜਾਣ ਸਨ ਤੇ ਅੱਜ ਲਾਇਬ੍ਰੇਰੀ ਵਿਚ ਕੀਤੇ ਦੌਰੇ ਨਾਲ ਬੱਚੇ ਬਹੁਤ ਖੁਸ਼ ਸਨ। ਕਈ ਵਿਦਿਆਰਥੀਆਂ ਨੇ ਲਾਇਬਰੇਰੀ ਦੀ ਮਹੱਤਤਾ ਨੂੰ ਸਮਝਦੇ ਹੋਏ ਲਾਇਬ੍ਰੇਰੀ ਕਾਰਡ ਵੀ ਬਣਵਾਏ। ਸਕੂਲ ਵੱਲੋਂ ਇਹ ਸੁਝਾਅ ਹੈ ਇਸ ਜ਼ਿਲ੍ਹਾ ਲਾਇਬ੍ਰੇਰੀ ਨੂੰ ਜਲਦੀ ਤੋਂ ਜਲਦੀ ਨਵੀਆਂ ਸਹੂਲਤਾਂ ਦੀ ਸੁਵਿਧਾ ਦਿੱਤੀ ਜਾਵੇ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਨ ਦੀ ਰੁਚੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਧੀਆ ਢੰਗ ਨਾਲ਼ ਕਰ ਸਕਣ ।