ਦਸਮੇਸ਼ ਸਕੂਲ ਨੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਦਸਮੇਸ਼ ਸਕੂਲ ਨੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਫ਼ਿਰੋਜ਼ਪੁਰ, 18 ਫਰਵਰੀ ਸਰਹੱਦੀ ਜ਼ਿਲ•ਾ ਫ਼ਿਰੋਜ਼ਪੁਰ ਵਿਖੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਅ ਰਹੀ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਿਥੇ ਬੱਚਿਆਂ ਨੂੰ ਕੰਪਿਊਟਰੀਕਰਨ ਦੇ ਦੌਰ ਦਾ ਮੁਕਾਬਲਾ ਕਰਨ ਦੇ ਸਮੱਰਥ ਬਣਾਇਆ ਜਾ ਰਿਹਾ ਹੈ, ਉਥੇ ਖੇਡਾਂ ਤੇ ਹੋਰਨਾਂ ਖੇਤਰਾਂ ਵਿਚ ਨਾਮਣਾ ਖੱਟਣ ਲਈ ਬੱਚਿਆਂ ਦੀ ਹੌਂਸਲਾ ਅਫਜਾਈ ਵੀ ਕੀਤੀ ਜਾਂਦੀ ਹੈ। ਸਕੂਲ ਤੋਂ 12ਵੀਂ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਪੇਪਰਾਂ ਤੋਂ ਬਾਅਦ ਕਾਲਜਾਂ ਵਿਚ ਜਾਣ ਦੇ ਸੁਪਨੇ ਨੂੰ ਰੰਗਲਾ ਬਨਾਉਣ ਦੇ ਮਨੋਰਥ ਨਾਲ ਅੱਜ ਸਕੂਲ ਕੈਂਪਸ ਵਿਚ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਦਾ ਆਗਾਜ਼ ਗਿਆਰਵੀਂ ਦੀਆਂ ਵਿਦਿਆਰਥਣਾਂ ਵੱਲੋਂ 'ਦੇਹ ਸ਼ਿਵਾ ਬਰ ਮੋਹਿ' ਦੇ ਧਾਰਮਿਕ ਸ਼ਬਦ ਨਾਲ ਕੀਤਾ, ਜਿਸ ਉਪਰੰਤ ਸਕੂਲ ਪ੍ਰਿੰਸੀਪਲ ਤੇ ਅਧਿਆਪਕ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ। ਸਮਾਗਮ ਵਿਚ ਚੰਡੀਗੜ• ਯੂਨੀਵਰਸਿਟੀ ਤੋਂ ਪਹੁੰਚੇ ਅਧਿਆਪਕਾਂ ਦੇ ਸਕੂਲ ਪ੍ਰਬੰਧਕਾਂ ਨੂੰ ਜੀ ਆਇਆ ਆਖਦਿਆਂ ਇੰਚਾਰਜ ਪ੍ਰਿਅਕਾ ਸ਼ਰਮਾ ਨੇ ਸਕੂਲ ਦੀ ਸਲਾਨਾ ਰਿਪੋਰਟ ਵਿਸਥਾਰ ਪੜ•ੀ।
ਸਕੂਲ ਦੇ ਖੁੱਲੇ ਗਰਾਊਂਡ ਵਿਚ ਆਪਣੇ ਅਧਿਆਪਕਾਂ ਤੇ ਮਾਪਿਆਂ ਸਾਹਮਣੇ ਬੱਚਿਆਂ ਵੱਲੋਂ ਆਪਣੀ ਕਲਾਂ ਦਾ ਜ਼ੌਹਰ ਵਿਖਾਉਂਦਿਆਾਂਂ ਜਿਥੇ ਭੰਗੜੇ ਦੀਆਂ ਧਮਾਲਾਂ ਅਤੇ ਗਿੱਧੇ ਦੀ ਕਿਲਕਰੀ ਪਾਈ, ਉਥੇ ਡਾਸ, ਸਕਿੱਟਾਂ ਤੇ ਗੀਤਾਂ ਦੀ ਭਰਪੂਰ ਲੜੀ ਲਗਾਉਂਦਿਆਂ ਹਾਜ਼ਰੀਨ ਨੂੰ ਘੰਟਿਆਂ ਬੱਧੀ ਬੈਠਣ ਲਈ ਮਜ਼ਬੂਰ ਕੀਤੀ ਰੱਖਿਆ। ਸਕੂਲ ਤੋਂ ਵਿਦਾਇਗੀ ਪਾਰਟੀ ਲੈਣ ਵਾਲੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਪ੍ਰਿੰਸੀਪਲ ਡਾ: ਜਸਮਿੰਦਰ ਸਿੰਘ ਸੰਧੂ ਨੇ ਜਿਥੇ ਪੜ•ਾਈ ਨੂੰ ਲਗਨ ਨਾਲ ਕਰਨ ਦੀ ਅਪੀਲ ਕੀਤੀ, ਉਥੇ ਸੱਚ ਦੇ ਮਾਰਗ 'ਤੇ ਚਲ ਕੇ ਆਪਣੇ ਸਹੀ ਮੰਜਿਲ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਚੰਡੀਗੜ• ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਰੁਸ਼ਨਾਉਣ ਲਈ ਅਲੱਗ-ਅਲੱਗ ਕੋਰਸਾਂ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਗਏ।