ਦਸਮੇਸ਼ ਪਬਲਿਕ ਸਕੂਲ 'ਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਫ਼ਿਰੋਜ਼ਪੁਰ, 5 ਜੂਨ, 2018 : ਦਸਮੇਸ਼ ਪਬਲਿਕ ਸਕੂਲ, ਫ਼ਿਰੋਜ਼ਪੁਰ ਸ਼ਹਿਰ 'ਚ ਸੰਸਾਰ ਵਾਤਾਵਰਨ ਦਿਵਸ ਨੂੰ 'ਜਾਗਰੁਕਤਾ ਦਿਵਸ' ਵਜੋਂ ਮਨਾਇਆ ਗਿਆ , ਜਿਸ ਦੀ ਅਗਵਾਈ ਸਕੂਲ ਦੇ ਪਿੰਸੀਪਲ ਡਾ. ਜਸਮਿੰਦਰ ਸਿੰਘ ਸੰਧੂ ਨੇ ਕੀਤੀ । ਇਸ ਮੌਕੇ ਬੱਚਿਆਂ ਨੂੰ 'ਵਾਤਾਵਰਨ ਦੀ ਸੰਭਾਲ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ । ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿੰਸੀਪਲ ਸੰਧੂ ਨੇ ਕਿਹਾ ਕਿ ਧਰਤੀ, ਪੌਣ ਤੇ ਪਾਣੀ ਵਿੱਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਭਿਅੰਕਰ ਰੂਪ ਧਾਰ ਰਿਹਾ ਹੈ, ਜੀਵ ਜੰਤੂਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ, ਜਲ ਸੰਕਟ ਦੇ ਗੰਭੀਰ ਖਤਰਾ ਪੈਦਾ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦਸ਼ਣ ਦੇ ਮਾਰੂ ਸਿੱਟਿਆਂ ਤੋਂ ਬਚਣ ਲਈ ਯੂ. ਐੱਨ. ਓ ਵੋੱਲੋਂ 5 ਜੂਨ ਦਾ ਦਿਨ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕੀਤਾ ਹੈ ਕਿਉਂਕਿ ਇਕੱਲੇ ਹਵਾ ਪ੍ਰਦੂਸ਼ਣ ਨਾਲ 3 ਮਿੰਟਾਂ ਵਿੱਚ 70 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਮੌਕੇ ਬੀ. ਕੇ. ਕੱਕੜ ਅਤੇ ਬਾਦਲ ਸਰਮਾ ਨੇ ਰਿਸੋਰਸ ਵਕਤਾ ਵਜੋਂ ਵਾਤਾਵਰਨ ਚੇਤੰਨਤਾ ਪ੍ਰਤੀ ਆਪਣੇ ਵਿਚਾਰ ਰੱਖਦਿਆਂ ਸੰਜ਼ੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਦੋ ਵਰਗਾਂ ਵਿੱਚ 'ਵਾਤਾਵਰਨ ਵਿਸ਼ੇ 'ਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚੋਂ ਸੈਕੰਡਰੀ ਵਰਗ 'ਚੋਂ ਮੁਸਕਾਨ ਜਮਾਤ ਗਿਆਰਵੀਂ ਨੇ ਪਹਿਲਾ, ਸਿਮਰਨ ਮਨਚੰਦਾ ਜਮਾਤ ਦਸਵੀਂ ਨੇ ਦੂਜਾ ਤੇ ਕੋਮਲਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ । ਐਲੀਮੈਂਟਰੀ ਵਰਗ 'ਚੋਂ ਜੈਸ਼੍ਰੀ ਸ਼ੁਕਲਾ ਜਮਾਤ ਸੱਤਵੀਂ ਨੇ ਪਹਿਲਾ, ਅੰਸ਼ੁਕਾ ਜਮਾਤ ਚੌਥੀਂ ਨੇ ਦੂਜਾ ਤੇ ਮੋਨਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ । ਜੇਤੂਆਂ ਨੂੰ ਇਨਾਮਾਂ ਨਾਲ ਸਨਮਾÎਨਤ ਕੀਤਾ।