ਥਾਣਾ ਅਮੀਰ ਖਾਸ ਨੂੰ ਜਿਲ•ਾ ਫਾਜਿਲਕਾ ਨਾਲ ਜੋੜਨ 'ਤੇ ਗੁਰੂਹਰਸਹਾਏ ਦੇ ਵਕੀਲਾਂ ਵਲੋਂ ਵਿਰੋਧ
ਗੁਰੂਹਰਸਹਾਏ, 14 ਅਪ੍ਰੈਲ (ਪਰਮਪਾਲ ਗੁਲਾਟੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਵਲੋਂ ਜਿੱਥੇ ਪਹਿਲਾਂ ਕਾਨੂੰਗੋ ਸਰਕਲ ਮਾਹਮੂਜੋਈਆ ਦੇ 44 ਪਿੰਡਾਂ ਦੇ ਰੈਵੀਨਿਊ ਕੰਮਾਂ ਨੂੰ ਗੁਰੂਹਰਸਹਾਏ ਹਲਕੇ ਨਾਲ ਜੋੜਨ ਦੀ ਮੰਗ ਸਬੰਧੀ ਸੰਘਰਸ਼ ਚੱਲ ਰਿਹਾ ਸੀ, ਉਥੇ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਨ•ਾਂ ਪਿੰਡਾਂ ਦੇ ਨਾਲ-ਨਾਲ ਸਮੂਹ ਥਾਣਾ ਅਮੀਰ ਖਾਸ ਨੂੰ ਜਿਲ•ਾ ਫਾਜਿਲਕਾ ਨਾਲ ਜੋੜ ਦਿੱਤਾ ਗਿਆ। ਜਿਸ 'ਤੇ ਗੁਰੂਹਰਸਹਾਏ ਦੇ ਸਮੂਹ ਵਕੀਲ ਭਾਈਚਾਰੇ ਵਲੋਂ ਵਿਰੋਧ ਕਰਦਿਆ ਅਣਮਿੱਥੇ ਸਮੇਂ ਲਈ ਹੜ•ਤਾਲ ਕਰ ਦਿੱਤੀ ਗਈ ਹੈ। ਇਸ ਸਬੰਧੀ ਅੱਜ ਛੁੱਟੀ ਦੌਰਾਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਵਲੋਂ ਬੁਲਾਈ ਗਈ ਹੰਗਾਮੀ ਮੀਟਿੰਗ ਦੌਰਾਨ ਵਕੀਲ ਭਾਈਚਾਰੇ ਨੇ ਆਪਣਾ ਰੋਸ ਪ੍ਰਗਟ ਕਰਦਿਆ ਕਿਹਾ ਕਿ ਜਦੋਂ ਤੱਕ ਸਰਕਾਰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਸ ਨੂੰ ਨਹੀਂ ਲੈਂਦੀ ਅਤੇ ਥਾਣਾ ਅਮੀਰ ਖਾਸ ਨੂੰ ਵਾਪਸ ਜਿਲ•ਾ ਫਿਰੋਜ਼ਪੁਰ ਨਾਲ ਨਹੀਂ ਜੋੜਿਆ ਜਾਂਦਾ ਉਦੋਂ ਤੱਕ ਵਕੀਲ ਭਾਈਚਾਰੇ ਵਲੋਂ ਅਣਮਿੱਥੇ ਸਮੇਂ ਤੱਕ ਹੜ•ਤਾਲ ਜਾਰੀ ਰੱਖੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਰੋਜੰਤ ਮੋਂਗਾ, ਸ਼ਵਿੰਦਰ ਸਿੰਘ ਸਿੱਧੂ, ਰਾਜਿੰਦਰ ਮੋਂਗਾ, ਸੁਖਚੈਨ ਸਿੰਘ ਸੋਢੀ, ਰਾਮ ਸਿੰਘ ਥਿੰਦ, ਜਗਮੀਤ ਸਿੰਘ ਸੰਧੂ, ਪਰਵਿੰਦਰ ਸਿੰਘ ਸੰਧੂ, ਸਚਿਨ ਸ਼ਰਮਾ, ਜਤਿੰਦਰ ਪੁੱਗਲ, ਜਸਵਿੰਦਰ ਵਲਾਸਰਾ, ਸੁਰਜੀਤ ਰਾਏ, ਬੇਅੰਤ ਸਿੰਘ ਸੰਧੂ, ਨਵਦੀਪ ਅਹੂਜਾ, ਸੁਨੀਲ ਮੰਡੀਵਾਲ, ਹਰੀਸ਼ ਢੀਂਗੜਾ, ਰਮਨ ਹਾਂਡਾ, ਸੰਜੀਵ ਵੋਹਰਾ, ਗੁਰਪ੍ਰੀਤ ਬਾਵਾ, ਇਕਬਾਲ ਦਾਸ ਬਾਵਾ, ਗੁਰਪ੍ਰੀਤ ਖੋਸਾ ਆਦਿ ਸਮੇਤ ਵਕੀਲ ਭਾਈਚਾਰਾ ਵੱਡੀ ਗਿਣਤੀ ਵਿਚ ਹਾਜ਼ਰ ਸੀ।