Ferozepur News

ਥਾਣਾ ਅਮੀਰ ਖਾਸ ਦੀ ਪੁਲਸ ਨੇ 20 ਕਿਲੋ ਲਾਹਣ, 2 ਬੋਤਲਾਂ ਅਤੇ ਭੱਠੀ ਸਮੇਤ ਇਕ ਗ੍ਰਿਫਤਾਰ ਕੀਤਾ

crimeਫਿਰੋਜ਼ਪੁਰ 12 ਅਪ੍ਰੈਲ (ਏ. ਸੀ. ਚਾਵਲਾ) ਥਾਣਾ ਅਮੀਰ ਖਾਸ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 20 ਕਿਲੋ ਲਾਹਣ, 2 ਬੋਤਲਾਂ, 180 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡਕਾਂਸਟੇਬਲ ਸੁਖਦੇਵ ਰਾਜ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸਵੇਰ ਪਿੰਡ ਘੁੱਲਾ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ•ਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਘੁੱਲਾ ਢਾਹਣੀ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮੁਖਬਰ ਵਲੋਂ ਦਿੱਤੀ ਗਈ ਇਤਲਾਹ ਤੇ ਛਾਪੇਮਾਰੀ ਕੀਤੀ ਗਈ ਤਾਂ ਸ਼ਿੰਦਰ ਸਿੰਘ ਨੂੰ 20 ਕਿਲੋ ਲਾਹਣ, 2 ਬੋਤਲਾਂ, 180 ਮਿਲੀਲੀਟਰ ਨਾਜਾਇਜ਼ ਸ਼ਰਾਬ ਅਤੇ ਭੱਠੀ ਦੇ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਸ਼ਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Articles

Back to top button