ਤੰਦਰੁਸਤ ਸਿਹਤ ਨਸ਼ਿਆਂ ਤੇ ਤਨਾਓ ਤੋਂ ਮੁਕਤੀ ਲਈ ਸਿਹਤ ਜਾਗਰੂਕਤਾ ਰੈਲੀ ਦਾ ਆਯੋਜਨ
ਫਿਰੋਜ਼ਪੁਰ 17 ਨਵੰਬਰ (ਏ.ਸੀ.ਚਾਵਲਾ) ਜ਼ਿਲ•ਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਜ਼ਿਲ•ਾ ਪ੍ਰਸ਼ਾਸਨ, ਸਵੈ ਸੇਵੀ ਸੰਸਥਾਵਾਂ ਅਤੇ ਜ਼ਿਲ•ਾ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਗੇਟ ਫਿਰੋਜਪੁਰ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਤੱਕ ਸਿਹਤ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਸਿਹਤਮੰਦ ਅਤੇ ਤੰਦਰੁਸਤ ਰਹੋ, ਤਣਾਓ ਅਤੇ ਨਸ਼ਿਆਂ ਤੋਂ ਬਚੋ ਦਾ ਸੁਨੇਹਾ ਦਿੰਦੀ ਹੋਈ ਇਸ ਰੈਲੀ ਵਿਚ ਬਜ਼ੁਰਗਾਂ, ਨੌਜਵਾਨਾਂ, ਵਿਦਿਆਰਥੀਆਂ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਜਾਗਰੂਕਤਾ ਰੈਲੀਆਂ ਰਾਹੀਂ ਸਮਾਜ ਦੇ ਸਾਰੇ ਵਰਗਾਂ ਨੂੰ ਨਵੀਂ ਸੇਧ ਮਿਲਦੀ ਹੈ ਅਤੇ ਇਹ ਰੈਲੀ ਤੰਦਰੁਸਤ ਸਿਹਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦੀ ਹੈ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਜ਼ਿਲ•ਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਲਈ ਉਨ•ਾਂ ਦੀ ਸ਼ਲਾਘਾ ਕੀਤਾ। ਉਨ•ਾਂ ਸਮੂਹ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਹੋਣ ਅਤੇ ਨਿਯਮਤ ਸੈਰ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜਪੁਰ,ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ, ਡਾ.ਗੁਰਿੰਦਰਪਾਲ ਸਿੰਘ ਢਿੱਲੋ ਪ੍ਰਧਾਨ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਫਿਰੋਜਪੁਰ, ਮੋਹਨ ਸਿੰਘ ਭੁੱਲਰ ਏਸ਼ੀਅਨ ਗੋਲਡ ਮੈਡਲਿਸਟ, ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫਸਰ, ਬਲਦੇਬ ਸਿੰਘ ਭੁੱਲਰ ਡਾਇਰੈਕਟਰ ਛੋਟੀਆਂ ਬੱਚਤਾਂ, ਇੰਦਰ ਸਿੰਘ ਗੋਗੀਆ ਪ੍ਰਧਾਨ ਸਵੈ ਸੇਵੀ ਸੰਸਥਾਵਾਂ, ਭੁਪਿੰਦਰ ਸਿੰਘ ਪ੍ਰਧਾਨ ਟੀਚਰਜ਼ ਕਲੱਬ ਫਿਰੋਜਪੁਰ, ਸਮਾਜ ਸੇਵੀ ਹਰੀਸ਼ ਮੋਂਗਾ, ਡਾ. ਪ੍ਰਦੀਪ ਅਗਰਵਾਲ, ਗੁਰਦਿਆਲ ਸਿੰਘ ਵਿਰਕ, ਕਾਲਾ ਸਿੰਘ ਭੁੱਲਰ ਅੰਤਰਰਾਸ਼ਟਰੀ ਥਰੋਹਰ, ਦਰਸ਼ਨ ਸਿੰਘ ਗਿੱਲ ਰਾਸ਼ਟਰੀ ਖਿਡਾਰੀ, ਗੁਰਬਚਨ ਸਿੰਘ ਭੁੱਲਰ, ਜਸਬੀਰ ਕੌਰ, ਸੀਮਾ ਕੁਮਾਰੀ, ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ, ਈਸ਼ਵਰ ਸ਼ਰਮਾ ਜਰਨਲ ਸਕੱਤਰ ਟੀਚਰਜ਼ ਕਲੱਬ, ਅਸ਼ਵਨੀ ਮਹਿਤਾ , ਦਵਿੰਦਰ ਬਜਾਜ ਸਮੇਤ ਵੱਡੀ ਗਿਣਤੀ ਵਿਚ ਜ਼ਿਲ•ਾ ਵਾਸੀ ਹਾਜਰ ਸਨ