ਤੇਲ ਕੀਮਤਾਂ ‘ਚ ਵਾਧੇ ਤੇ ਬਿਜਲੀ ਸਬਸਿਡੀ ਖ਼ਤਮ ਕਰਨ ਦਾ ਵਿਰੋਧ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਰਿਫ਼-ਕੇ ਵੱਲੋਂ ਬੀਬੀਆਂ ਦੀਆ ਕਨਵੈਨਸ਼ਨਾ ਕਰਾਉਣ ਦੀ ਤਿਆਰੀ
ਤੇਲ ਕੀਮਤਾਂ ‘ਚ ਵਾਧੇ ਤੇ ਬਿਜਲੀ ਸਬਸਿਡੀ ਖ਼ਤਮ ਕਰਨ ਦਾ ਵਿਰੋਧ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਰਿਫ਼-ਕੇ ਵੱਲੋਂ ਬੀਬੀਆਂ ਦੀਆ ਕਨਵੈਨਸ਼ਨਾ ਕਰਾਉਣ ਦੀ ਤਿਆਰੀ
ਫ਼ਿਰੋਜ਼ਪੁਰ, 9-9-2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੋਨ ਆਰਿਫ਼-ਕੇ ਦੀ ਮੀਟਿੰਗ ਪਿੰਡ ਕਮਾਲਾ ਬੋਦਲਾ ਦੇ ਧੰਨ ਧੰਨ ਭਗਤ ਧੰਨਾ ਜੀ ਗੁਰਦੁਵਾਰਾ ਸਾਹਿਬ ਵਿੱਚ ਜੋਨ ਪ੍ਰਧਾਨ ਹਰਫੂਲ ਤੇ ਖਜਾਨਚੀ ਬਚਿੱਤਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੌਕੇ ਗੱਲ-ਬਾਤ ਕਰਦੇ ਸਮੇਂ ਮੀਤ ਪ੍ਰਧਾਨ ਚਰਨਜੀਤ ਸਿੰਘ ਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ‘ਤੇ 61 ਪੈਸੇ ਅਤੇ ਡੀਜ਼ਲ ‘ਤੇ 92 ਪੈਸੇ ਪ੍ਰਤੀ ਲੀਟਰ ਵੈਟ ਦੇ ਰੂਪ ਵਿੱਚ ਕੀਤੇ ਵਾਧੇ ਖ਼ਿਲਾਫ਼ ਹੈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਧਾਏ ਰੇਟ ਵਾਪਸ ਲਵੇ
ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਪਿਛਲੀ ਸਰਕਾਰ ਵੱਲ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਯੂਨਿਟ 3 ਰੁਪਏ ਸਬਸਿਡੀ ਦਿੱਤੀ ਸੀ ਜਿਸ ਨੂੰ ਕੱਲ੍ਹ ਹੋਈ ਕੈਬਨਿਟ ਮੀਟਿੰਗ ਵਿੱਚ ਮਾੜੀ ਨੀਤੀ ਤਹਿਤ ਖਤਮ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਬਿਜਲੀ ਦੇ ਪਹਿਲੇ 300 ਯੂਨਿਟ ਮੁਫ਼ਤ ਪ੍ਰਦਾਨ ਕਰਨ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਦੀ ਹੈ, ਜਦੋਂ ਕਿ ਇਸ ਤੋਂ ਉਪਰਲੀਆਂ ਯੂਨਿਟਾ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਮੱਧ ਵਰਗੀ ਘਰਾਂ ਤੇ ਵਿੱਤੀ ਬੋਝ ਪਾਇਆ ਜਾ ਰਿਹਾ ਹੈ ਵਾਧਾ ਹੋਣ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕਦਮ ਨੂੰ ਕਮਾਈ ਵਧਾਉਣ ਵਾਲਾ ਦੱਸ ਰਹੀ ਹੈ, ਜੋ ਬੇਹੱਦ ਸ਼ਰਮਨਾਕ ਬਿਆਨ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਫ਼ੈਸਲੇ ਤੁਰੰਤ ਵਾਪਸ ਨਾ ਲਏ ਗਏ ਤਾਂ ਜਥੇਬੰਦੀ ਵੱਲੋਂ ਤਿੱਖੇ ਐਕਸ਼ਨ ਪ੍ਰੋਗਰਾਮ ਉਲੀਕੇ ਜਾਣਗੇ ਇਸ ਨਾਲ ਆਉਂਦੇ ਸਮੇਂ ਵਿੱਚ ਖਪਤਕਾਰਾਂ ਦੀ ਲੁੱਟ ਕਰਨ ਦੇ ਰਾਹ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਬਸਿਡੀ ਖ਼ਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਤੇਲ ਕੀਮਤਾਂ ਵਿੱਚ ਵਾਧੇ ਬਾਰੇ ਆਗੂਆਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਢੋਆ ਢੁਆਈ ਦੇ ਰੇਟਾਂ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਆਮ ਵਰਗ ਤੇ ਹੋਰ ਬੋਝ ਵਧੇਗਾ
ਦੂਜੇ ਪਾਸੇ ਪੰਜਾਬੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਹੈ ਬੱਸਾਂ ‘ਚ ਸਫ਼ਰ ਕਰਨਾ ਹੋਇਆ ਮਹਿੰਗਾ ਸਧਾਰਨ ਬੱਸ ਦਾ ਕਿਰਾਇਆ 1.45 ਰੁਪਏ ਪ੍ਰਤੀ ਕਿਲੋਮੀਟਰ ਵਧਿਆ ਸਧਾਰਨ HV AC ਬੱਸ ਦਾ ਕਿਰਾਇਆ 1.74 ਰੁਪਏ ਪ੍ਰਤੀ ਕਿਲੋਮੀਟਰ ਵਧਿਆ ਇੰਟੈਗਰਲ ਕੋਚ ਦੇ ਕਿਰਾਏ ‘ਚ 2.61 ਰੁਪਏ ਪ੍ਰਤੀ ਕਿਮੀ.ਦਾ ਵਾਧਾ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2.90 ਰੁਪਏ ਪ੍ਰਤੀ ਕਿਮੀ ਵਧਾਇਆ ਗਿਆ ਹੈ ਦੂਜੇ ਪਾਸੇ ਬੀਬੀਆਂ ਦੇ ਮੁਫ਼ਤ ਸਫ਼ਰ ਦੀ ਸਰਕਾਰ ਜ਼ੋਰਾਂ ਸ਼ੋਰਾਂ ਤੇ ਪ੍ਰਚਾਰ ਕਰ ਰਹੀ ਹੈ ਜਥੇਬੰਦੀ ਇੰਨਾਂ ਸਾਰਿਆਂ ਦਾ ਪੂਰਜੋਰ ਵਿਰੋਧ ਕਰਦੀ ਹੈ
ਅੱਗੇ ਗੱਲ-ਬਾਤ ਕਰਦਿਆਂ ਪ੍ਰੈਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਦੱਸਿਆ ਕਿ 12 ਸਤੰਬਰ ਨੂੰ ਬੀਬੀਆਂ ਦੀ ਵੱਡੀ ਕਨਵੈਨਸ਼ਨ ਗੁਰਦਵਾਰਾ ਸ਼ਹੀਦ ਸ੍ਰ. ਸ਼ਾਮ ਸਿੰਘ ਅਟਾਰੀ ਫਤਹਿਗੜ੍ਹ ਸਭਰਾ ਵਿੱਚ ਕੀਤੀ ਜਾਵੇਗੀ ਤੇ ਜੋਨ ਆਰਿਫ-ਕੇ ਵੱਲੋਂ ਪਿੰਡ ਪੱਧਰੀ ਬੀਬੀਆਂ ਦੀਆਂ ਕਮੇਟੀਆਂ ਬਣੀਆਂ ਜਾਣਗੀਆਂ ਜਿਸ ਨਾਲ ਨਾਲ ਸ਼ੰਭੂ ਖਨੌਰੀ ਤੇ ਬਾਰਡਰ ਤੇ ਵੱਡੇ ਜਥੇ ਭੇਜੇ ਜਾਣਗੇ
ਇਸ ਮੌਕੇ ਰਸ਼ਪਾਲ ਸਿੰਘ ਗੁਰਦੇਵ ਸਿੰਘ ਕਾਰਜ ਸਿੰਘ ਨਿਰਮਲ ਸਿੰਘ ਮੇਘ ਸਿੰਘ ਸਲਵਿੰਦਰ ਸਿੰਘ ਖੁਸ਼ਪਿੰਦਰ ਸਿੰਘ ਕਸ਼ਮੀਰ ਸਿੰਘ ਸਾਧਾ ਸਿੰਘ ਪੂਰਨ ਸਿੰਘ ਤਾਰਾ ਸਿੰਘ ਆਦਿ ਹੋਰ ਵੱਡੇ ਪੱਧਰ ਤੇ ਕਿਸਾਨ ਆਗੂ ਹਾਜ਼ਰ ਸਨ