ਤੂਤ ਸਕੂਲ ਵਿਚ ਮਨਾਇਆ ਸਾਇੰਸ ਦਿਵਸ ਅਤੇ ਮੈਜਿਕ ਸ਼ੋਅ ਰਾਹੀਂ ਅੰਧ ਵਿਸਵਾਸ਼ ਦੂਰ ਕੀਤੇ
ਫਿਰੋਜ਼ਪੁਰ 2 ਮਾਰਚ (ਏ. ਸੀ. ਚਾਵਲਾ): ਵਹਿਮਾ ਭਰਮਾ, ਅੰਧ ਵਿਸਵਾਸ਼ਾਂ ਨੂੰ ਦੂਰ ਕਰਨ ਅਤੇ ਵਿਗਿਆਨਿਕ ਸੋਚ ਅਪਨਾਉਣ ਲਈ ਈਕੋ ਕਲੱਬ ਸਰਕਾਰੀ ਹਾਈ ਸਕੂਲ ਤੂਤ ਵਲੋਂ ਸਕੂਲ ਵਿਚ ਸਾਇੰਸ ਦਿਵਸ ਮਨਾਇਆ ਗਿਆ। ਅਖੌਤੀ ਬਾਬਿਆਂ ਦੇ ਭੇਦ ਖੋਲ•ਣ ਲਈ ਈਕੋ ਕਲੱਬ ਦੇ ਇੰਚਾਰਜ਼ ਸਾਇੰਸ ਮਾਸਟਰ ਜਸਵੀਰ ਸਿੰਘ ਵਲੋਂ ਇਕ ਮੈਜਿਕ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਵਿਚ ਮਾਸਟਰ ਜਸਵੀਰ ਸਿੰਘ ਨੇ ਅੱਗ ਨੂੰ ਖਾਣਾ, ਸਿੱਕਾ ਗਾਇਬ ਕਰਨਾ, ਤਰਸ਼ੂਲ ਨੂੰ ਜੀਭ ਵਿਚੋਂ ਲੰਘਾਉਣਾ, ਆਦਮੀ ਨੂੰ ਉਂਗਲਾਂ ਤੇ ਚੱਕਣਾ, ਨਾਰੀਅਲ ਵਿਚੋਂ ਖੂਨ ਕੱਢਣਾ ਅਤੇ ਪਾਣੀ ਵਿਚ ਅੱਗ ਲਗਾਉਣ ਵਰਗੇ ਅਨੇਕਾਂ ਕਰਤੱਬ ਵਿਖਾਏ। ਇਸ ਮੌਕੇ ਮਾਸਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਵਿਚ ਕੋਈ ਜਾਦੂ ਨਹੀਂ ਬਲਕਿ ਇਹ ਸਭ ਸਾਇੰਸ ਕਰਕੇ ਹੈ ਅਤੇ ਕਿਸ ਤਰ•ਾਂ ਅਖੌਤੀ ਬਾਬੇ ਲੋਕਾਂ ਨੂੰ ਇਸ ਕਰੱਤਬਾਂ ਰਾਹੀਂ ਠੱਗਦੇ ਹਨ। ਇਹ ਵਿਗਿਆਨ ਹੀ ਹੈ ਜੋ ਸਾਨੂੰ ਸਹੀ ਸੇਧ ਦਿੰਦਾ ਹੈ ਅਤੇ ਸੋਚਣ ਲਈ ਮਜ਼ਬੂਰ ਕਰਦਾ ਹੈ। ਇਸ ਮੌਕੇ ਗੀਤੂ ਮੈਡਮ ਨੇ ਬੱਚਿਆਂ ਨੂੰ ਦੱਸਿਆ ਕਿ ਭੂਤ ਪ੍ਰੇਤ ਸਿਰਫ ਮਾਨਸਿਕ ਬਿਮਾਰੀ ਕਾਰਨ ਹੀ ਉਪਜਦੇ ਹਨ। ਅਜਿਹੇ ਰੋਗੀਆਂ ਨੂੰ ਬਾਬਿਆਂ ਦੀ ਨਹੀਂ ਬਲਕਿ ਚੰਗੇ ਡਾਕਟਰ ਦੀ ਲੋੜ ਹੁੰਦੀ ਹੈ। ਇਸ ਮੌਕੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਸਾਇੰਸ ਦੇ ਬਣਾਏ ਮਾਡਲ ਪ੍ਰਦਰਸ਼ਿਤ ਕੀਤੇ। ਜਿੰਨ•ਾਂ ਦੀ ਜਜਮੈਂਟ ਸਮੂਹ ਸਕੂਲ ਸਟਾਫ ਮੈਡਮ ਰਾਜਿੰਦਰ, ਰਜਨੀ ਬਾਲਾ, ਪੂਜਾ, ਸੁਖਵਿੰਦਰ, ਸੁਖਪ੍ਰੀਤ, ਹਰਜੀਤ, ਸੰਦੀਪ, ਜਸਪਾਲ ਅਤੇ ਮੀਨਾਕਸ਼ੀ ਵਲੋਂ ਕੀਤੀ ਗਈ। ਇਸ ਮੌਕੇ ਕੋਮਲਪ੍ਰੀਤ ਕੌਰ ਅੱਠਵੀਂ ਨੇ ਪਹਿਲਾ, ਰਾਜਵੀਰ ਕੌਰ ਸੱਤਵੀਂ ਕਲਾਸ ਨੇ ਦੂਜਾ ਅਤੇ ਮਨਵੀਰ ਕੌਰ ਛੇਵੀਂ ਕਲਾਸ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਈਕੋ ਕਲੱਬ ਤੂਤ ਵਲੋਂ ਸਨਮਾਨਿਤ ਕੀਤਾ ਗਿਆ।