ਤੀਸਰੇ ਸ਼ਹੀਦੀ ਖੇਡ ਮੇਲੇ ਦੇ ਸਬੰਧ ਵਿਚ ਮੋਟਰ ਸਾਈਕਲ ਚੇਤਨਾ ਰੈਲੀ ਮੌਕੇ ਇੰਨਕਲਾਬੀ ਰੰਗ ਵਿਚ ਰੰਗਿਆ ਗਿਆ ਫਿਰੋਜ਼ਪੁਰ
ਫਿਰੋਜਪੁਰ 19 ਮਾਰਚ (ਏ. ਸੀ. ਚਾਵਲਾ) ਸ਼ਹੀਦੀ ਖੇਡ ਅਤੇ ਸਭਿਆਚਾਰਕ ਮੇਲੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਅਤੇ ਜਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ 11 ਰੋਜ਼ਾ ਮੇਲੇ ਦੇ ਸਤਵੇਂ ਦਿਨ ਨੌਜਵਾਨਾਂ ਵੱਲੋਂ ਮੋਟਰ ਸਾਈਕਲ ਚੇਤਨਾ ਰੈਲੀ ਕੱਢੀ ਗਈ। ਇਹ ਚੇਤਨਾ ਰੈਲੀ ਨੂੰ ਗੁਰਦੁਆਰਾ ਸਾਰਾਗੜ•ੀ ਫ਼ਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਫ਼ਿਰੋਜਪੁਰ ਛਾਉਣੀ ਦੇ ਮੇਨ ਬਾਜ਼ਾਰ, ਟੈਂਕਾ ਵਾਲੀ ਬਸਤੀ, ਸ਼ਹੀਦ ਊਧਮ ਸਿੰਘ ਚੌਂਕ, ਦਿੱਲੀ ਗੇਟ, ਮੇਨ ਬਾਜ਼ਾਰ, ਸਰਕੁਲਰ ਰੋਡ ਤੋਂ ਹੁੰਦੀ ਹੋਈ ਹੂਸੈਨੀ ਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਸਮਾਪਤ ਹੋਈ। ਇਸ ਚੇਤਨਾ ਰੈਲੀ ਦੀ ਅਗਵਾਈ ਸ.ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਨੇ ਕੀਤੀ। ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਸਕੱਤਰ ਸ੍ਰੀ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ਤੇ ਰੈਲੀ ਦਾ ਸਵਾਗਤ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕੀਤਾ। ਰੈਲੀ ਵਿਚ ਸ਼ਾਮਲ ਨੌਜਵਾਨਾਂ ਨੇ ਕੇਸਰੀ ਪੱਗਾਂ ਬੰਨ•ੀਆਂ ਹੋਈਆਂ ਸਨ ਅਤੇ ਉਹ ਸ਼ਹੀਦਾਂ ਦੀ ਸੋਚ ਅਤੇ ਵਿਚਾਰਧਾਰਾ ਨਾਲ ਸਬੰਧਤ ਇਨਕਲਾਬੀ ਨਾਅਰੇ ਲਗਾ ਰਹੇ ਸਨ। ਇਸ ਰੈਲੀ ਵਿਚ ਭਰੂਣ ਹੱਤਿਆਂ ਅਤੇ ਨਸ਼ਿਆਂ ਵਿਰੁਧ ਜਾਗਰੂਕ ਕੀਤਾ ਗਿਆ। ਰੈਲੀ ਨੂੰ ਰਸਤੇ ਪ੍ਰੈਸ ਕਲੱਬ ਫ਼ਿਰੋਜਪੁਰ, ਜਰਨਲਿਸਟ ਕੌਂਸਲ ਫ਼ਿਰੋਜਪੁਰ, ਟੀਚਰ ਕਲੱਬ ਫ਼ਿਰੋਜਪੁਰ, ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜਪੁਰ ਸਮੇਤ ਹੋਰ ਵੱਖ ਵੱਖ ਜਥੇਬੰਦੀਆਂ ਅਤੇ ਫ਼ਿਰੋਜਪੁਰ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਰੈਲੀ ਪ੍ਰਤੀ ਫ਼ਿਰੋਜਪੁਰ ਵਾਸੀਆਂ, ਖ਼ਾਸ ਕਰਕੇ ਨੌਜਵਾਨਾਂ ਵਰਗ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲੀਆਂ। ਸਾਰਾ ਫ਼ਿਰੋਜਪੁਰ ਬਸੰਤੀ ਰੰਗ ਵਿਚ ਰੰਗਿਆ ਹੋਇਆ ਪ੍ਰਤੀਤ ਹੋਇਆ।