ਤਾਇਕਵਾਂਡੋ ਆਤਮਰੱਖਿਆ ਦੀ ਬਿਹਤਰੀਨ ਕਲਾ, ਲੜਕੀਆਂ ਜ਼ਰੂਰ ਸਿਖਣ- ਖੇਡ ਮੰਤਰੀ
ਤਾਇਕਵਾਂਡੋ ਆਤਮਰੱਖਿਆ ਦੀ ਬਿਹਤਰੀਨ ਕਲਾ, ਲੜਕੀਆਂ ਜ਼ਰੂਰ ਸਿਖਣ- ਖੇਡ ਮੰਤਰੀ
ਪੰਜਾਬ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਦੀ ਸਮਾਪਤੀ ਸੈਰੇਮਨੀ ਵਿੱਚ ਖੇਡ ਮੰਤਰੀ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਕੀਤੀ ਅਪੀਲ
ਕਿਹਾ, ਜਿਹੜਾ ਬੱਚਾ ਖੇਡ ਮੈਦਾਨ ਵਿੱਚ ਆਵੇਗਾ ਜਿੰਦਗੀ ਵਿੱਚ ਕਦੇ ਵੀ ਨਸ਼ਿਆਂ ਦੇ ਨੇੜੇ ਨਹੀਂ ਜਾਏਗਾ
ਫਿਰੋਜ਼ਪੁਰ ਦੇ ਨਾਂ ਰਹੀ ਤਾਇਕਵਾਂਡੋ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ
ਫਿਰੋਜ਼ਪੁਰ 4 ਨਵੰਬਰ 2019 : ਤਾਇਕਵਾਂਡੋ ਆਤਮ ਰੱਖਿਆ ਦੀ ਇੱਕ ਬਿਹਤਰੀਨ ਕਲਾ ਹੈ ਇਸ ਨੂੰ ਸਿੱਖਣ ਨਾਲ ਨਾ ਸਿਰਫ਼ ਆਤਮ ਵਿਸ਼ਵਾਸ ਵਧਦਾ ਹੈ ਬਲਕਿ ਮਜ਼ਬੂਤ ਆਤਮ ਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਸ ਲਈ ਲੜਕੀਆਂ ਇਸ ਕਲਾ ਨੂੰ ਜ਼ਰੂਰ ਸਿੱਖਣ। ਇਹ ਵਿਚਾਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨ ਸਿੰਘ ਦੀ ਸਮਾਪਤੀ ਸੈਰਾਮਨੀ ਵਿੱਚ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਭਿਭਾਵਕ ਆਪਣੇ ਬੱਚਿਆਂ ਨੂੰ ਤਾਇਕਵਾਂਡੋ ਖੇਡ ਵਿੱਚ ਜ਼ਰੂਰ ਪਾਉਣ।
ਪ੍ਰੋਗਰਾਮ ਦੋਰਾਨ ਵਿਜੇਤਾ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਖੇਡ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਖਿਡਾਰੀ ਖੇਡ ਭਾਵਨਾ ਦੇ ਨਾਲ ਫੀਲਡ ਵਿੱਚ ਉਤਰਨ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਕਿਉਂਕਿ ਜਿਹੜਾ ਨੌਜਵਾਨ ਖੇਡ ਮੈਦਾਨ ਵਿੱਚ ਉਤਰਦਾ ਹੈ ਉਹ ਜ਼ਿੰਦਗੀ ਭਰ ਕਦੇ ਵੀ ਨਸ਼ੇ ਦੇ ਨੇੜੇ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਖੇਡਾਂ ਵਿੱਚ ਜੋੜ ਦੇਣਾ ਚਾਹੀਦਾ ਹੈ ਤਾਂ ਕਿ ਵੱਡੇ ਹੋ ਕੇ ਉਹ ਨਸ਼ੇ ਵਰਗੀ ਬੁਰਾਈਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਸਪੋਰਟਸ ਪਰਸਨ ਨਾ ਹੁੰਦੇ ਤਾਂ ਰਾਜਨੇਤਾ ਵੀ ਨਾ ਹੁੰਦੇ। ਉਨ੍ਹਾਂ ਖੇਡਾਂ ਦੇ ਰਾਹੀਂ ਕਰੀਅਰ ਦੀ ਬੁਲੰਦੀਆਂ ਤੱਕ ਪਹੁੰਚਣ ਬਾਰੇ ਵੀ ਜਾਗਰੂਕ ਕੀਤਾ। ਪੰਜਾਬ ਵਿੱਚ ਬਣਾਈ ਜਾ ਰਹੀ ਸਪੋਰਟਸ ਯੂਨੀਵਰਸਿਟੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਕਾਫੀ ਮਦਦ ਮਿਲੇਗੀ ਉਨ੍ਹਾਂ ਨੂੰ ਪਹਿਲਾਂ ਨਾਲੋਂ ਵਧੀਆ ਟ੍ਰੇਨਿੰਗ ਗਾਇਡਸ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਆਪਣਾ ਟੀਚਾ ਹਾਸਲ ਕਰਨ ਵਿੱਚ ਖਿਡਾਰੀਆਂ ਨੂੰ ਮਦਦ ਮਿਲੇਗੀ।
ਇਸ ਚੈਂਪੀਅਨਸ਼ਿਪ ਵਿੱਚ ਓਵਰਆਲ ਟਰਾਫੀ ਫਿਰੋਜ਼ਪੁਰ ਦੇ ਨਾਮ ਰਹੀ। ਇਹ ਮੁਕਾਬਲੇ ਚਾਰ ਵੱਖ ਵੱਖ ਕੈਟਾਗਰੀਆਂ ਵਿੱਚ ਕਰਵਾਏ ਗਏ ਸੀ। ਸਬ ਜੂਨੀਅਰ, ਜੂਨੀਅਰ ਕੈਡਟ ਅਤੇ ਸੀਨੀਅਰ ਮੁਕਾਬਲੇ। ਪਹਿਲਾ ਇਨਾਮ ਫਿਰੋਜ਼ਪੁਰ ਜ਼ਿਲੇ ਦੀ ਟੀਮ ਨੂੰ ਮਿਲਿਆ, ਦੂਜਾ ਨੰਬਰ ਲੁਧਿਆਣਾ ਅਤੇ ਤੀਜਾ ਨੰਬਰ ਤੇ ਜਲੰਧਰ ਦੀ ਟੀਮ ਰਹੀ। ਇਸ ਮੁਕਾਬਲੇ ਵਿੱਚ 19 ਜ਼ਿਲ੍ਹਿਆਂ ਦੀ ਟੀਮਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਖੇਡ ਮੰਤਰੀ ਨੇ ਸਾਰੀਆਂ ਟੀਮਾਂ ਨੂੰ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਪ੍ਰੈਕਟਿਸ ਕਰਦੇ ਰਹਿਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਨ੍ਹੇ ਵੱਡੇ ਖੇਡ ਆਯੋਜਨ ਲਈ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਦੇ ਪ੍ਰਧਾਨ ਅਨੁਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣ।
ਇਸ ਮੌਕੇ ਐਸਪੀ ਗੁਰਮੀਤ ਸਿੰਘ, ਐਸੋਸਿਏਸ਼ਨ ਦੇ ਪ੍ਰਧਾਨ ਹੰਸਰਾਜ ਭੱਟੀ, ਬਲਦੇਵ ਸਿੰਘ ਭੁੱਲਰ, ਡਿਪਟੀ ਡੀਈਓ ਰੁਪਿੰਦਰ ਕੌਰ, ਅਰੁਣ ਕੁਮਰਾ, ਲਸ਼ਮਣ ਪ੍ਰਸਾਦ, ਡਾ ਪ੍ਰਦੀਪ ਕੁਮਾਰ, ਰਾਜੇਸ਼ ਦੁਆ, ਰਿਯਾ ਸ਼ਰਮਾ, ਕੁਲਦੀਪ ਸਿੰਘ, ਦਵਿੰਦਰਨਾਥ, ਅਰੁਣ ਅਰੋੜਾ, ਅਮਿਤ ਕੰਬੋਜ ਆਦਿ ਹਾਜ਼ਰ ਸਨ। ਮਹਾਸਚਿਵ ਵਿਕਾਸ ਕੰਬੋਜ ਵੱਲੋਂ ਰਿਜਲਟ ਬਾਰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।