Ferozepur News
ਡੇਅਰੀ ਵਿਕਾਸ ਅਤੇ ਸਿਹਤ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਸੈਂਪਲ ਭਰੇ
ਫਿਰੋਜ਼ਪੁਰ 22 ਜੂਨ (Pankaj Madan)
ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ, ਫਿਰੋਜਪੁਰ ਵੱਲੋ ਸਿਹਤ ਵਿਭਾਗ ਨਾਲ ਮਿਲ ਕੇ ਜਿਲ੍ਹਾ ਫੂਡ ਸੇਫਟੀ ਅਫਸਰ ਸ੍ਰ. ਮਨਜਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਫਿਰੋਜਪੁਰ ਕੈਂਟ ਦੀਆਂ ਵੱਖ-2 ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਲਏ। ਇਹ ਜਾਣਕਾਰੀ ਡਿਪਟੀ ਡਾਹਿਰੈਕਟਰ ਡੇਅਰੀ ਸ੍ਰੀ ਰਣਦੀਪ ਕੁਮਾਰ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਲਏ ਗਏ ਸੈਂਪਲ ਹੈਲਥ ਵਿਭਾਗ ਵੱਲੋ ਖਰੜ ਵਿਖੇ ਬਣੀ ਹੋਈ ਲੈਬਾਰਟਰੀ ਵਿੱਚ ਚੈੱਕ ਕਰਨ ਲਈ ਭੇਜ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਡੇਅਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਡੇਅਰੀਆਂ ਤੇ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ । ਉਨ੍ਹਾਂ ਕਿਹਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਦੀਆਂ ਹਦਾਇਤਾ ਤੇ ਖਾਣ- ਪੀਣ ਵਾਲੀਆਂ ਵਸਤਾਂ ਦੀ ਜਾਂਚ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟ ਕਰਨ ਵਾਲਿਆ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ, ਸ੍ਰ. ਕਪਲਮੀਤ ਸਿੰਘ ਸੰਧੂ ਡੇਅਰੀ ਵਿਕਾਸ ਇੰਸਪੈਕਟਰ, ਡਾ: ਰਜੇਸ ਗੁੰਬਰ, ਸ੍ਰੀ ਬਲਬੀਰ ਚੰਦ ਅਤੇ ਸ੍ਰ: ਗੁਰਮੀਤ ਸਿੰਘ ਵੀ ਹਾਜ਼ਰ ਸਨ ।