Ferozepur News
ਡੀ.ਸੀ. ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੀ ਹਾਜਰੀ ‘ਚ ਕਰਾਪ ਰੈਜੀਡਿਊ ਮੈਨਜਮੈਂਟ ਸਕੀਮ ਅਧੀਨ ਖੇਤੀ ਮਸ਼ੀਨਾਂ ਦੀ ਲਾਟਰੀ ਕੱਢੀ ਗਈ
ਡੀ.ਸੀ. ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੀ ਹਾਜਰੀ ‘ਚ ਕਰਾਪ ਰੈਜੀਡਿਊ ਮੈਨਜਮੈਂਟ ਸਕੀਮ ਅਧੀਨ ਖੇਤੀ ਮਸ਼ੀਨਾਂ ਦੀ ਲਾਟਰੀ ਕੱਢੀ ਗਈ
ਫਿਰੋਜ਼ਪੁਰ, 20 ਸਤੰਬਰ 2023 :
ਪੰਜਾਬ ਸਰਕਾਰ ਵੱਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਸਾਲ 2023-24 ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾਂ ਸਬਸਿਡੀ ਉੱਤੇ ਦੇਣ ਲਈ www.agrimachinerypb.com ਪੋਰਟਲ ਉੱਪਰ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਮਸ਼ੀਨਾਂ ਦੀ ਲਾਟਰੀ ਨਿਰਪੱਖ ਤਰੀਕੇ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਪ੍ਰਧਾਨਗੀ ਆਧੀਨ ਗਠਿਤ ਕੀਤੀ ਕਮੇਟੀ ਦੀ ਹਾਜਰੀ ਵਿੱਚ ਕਢੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਉਪਦਾਨ ਉੱਤੇ ਲੈਣ ਲਈ ਨਿੱਜੀ ਕਿਸਾਨਾਂ ਵੱਲੋਂ 10681 ਅਰਜੀਆਂ ਅਤੇ ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾ ਅਤੇ ਸਵੈ ਸਹਾਇਤਾ ਗਰੁੱਪਾਂ ਵੱਲੋਂ 1811 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਾਪ ਰੈਜ਼ੀਡਿਊ ਮੈਨੇਜਮੈਨ ਸਕੀਮ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਸਰਫੇਸ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਆਰ.ਐਮ.ਬੀ. ਪਲੋਅ, ਮਲਚਰ, ਪੈਡੀ ਸਟਰਾਅ ਚੌਪਰ ਆਦਿ ਉਪਦਾਨ ਉੱਤੇ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਐੱਸ.ਸੀ. ਅਤੇ ਜਨਰਲ ਸ਼੍ਰੇਣੀ ਨਿੱਜੀ ਕਿਸਾਨ, ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਅਤੇ ਸੀ.ਐੱਚ.ਸੀ ਨੂੰ ਖੇਤੀ ਮਸ਼ੀਨਰੀ ਉਪਦਾਨ ਉੱਤੇ ਦੇਣ ਲਈ ਜਿਲ੍ਹੇ ਫਿਰੋਜ਼ਪੁਰ ਨੂੰ ਵੱਖ-ਵੱਖ ਟੀਚੇ ਅਲਾਟ ਹੋਏ ਹਨ ਅਤੇ ਇਨ੍ਹਾਂ ਟੀਚਿਆਂ ਅਨੁਸਾਰ ਨਿੱਜੀ ਕਿਸਾਨਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਸੀ.ਐੱਚ.ਸੀਂ ਗਰੁੱਪਾਂ ਨੂੰ ਮਸ਼ੀਨਾਂ ਉਪਦਾਨ ਤੇ ਦੇਣ ਲਈ ਕੁੱਲ ਪ੍ਰਾਪਤ ਹੋਈਆਂ ਅਰਜੀਆਂ ਦੀ ਚੋਣ ਲਾਟਰੀ ਬਿਲਕੁਲ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ।
ਇਸ ਮੌਕੇ ਐਸ.ਡੀ.ਐਮ. ਗਗਨਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ ਰਜਿੰਦਰ ਕੁਮਾਰ ਕੰਬੋਜ, ਖੇਤੀਬਾੜੀ ਇੰਜੀਨੀਅਰ ਅਭਿਜੀਤ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਵੰਤ ਸਿੰਘ ਭੁੱਲਰ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਆਨੰਦ ਗੌਤਮ, ਪ੍ਰਦੀਪ ਸਿੰਘ ਐਚ.ਡੀ.ਓ. ਬਾਗ਼ਬਾਨੀ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।