Ferozepur News

ਡੀ ਸੀ ਦਫਤਰ ਕਾਮਿਆਂ ਦੀ ਸੂਬਾ ਪੱਧਰੀ ਚੋਣ ਵਿੱਚ ਗੁਰਨਾਮ ਸਿੰਘ ਵਿਰਕ ਤੀਜੀ ਵਾਰ  ਸੂਬਾ ਪ੍ਰਧਾਨ ਚੁਣੇ ਗਏ

ਡੀ ਸੀ ਦਫਤਰ ਕਾਮਿਆਂ ਦੀ ਸੂਬਾ ਪੱਧਰੀ ਚੋਣ ਵਿੱਚ ਗੁਰਨਾਮ ਸਿੰਘ ਵਿਰਕ ਤੀਜੀ ਵਾਰ  ਸੂਬਾ ਪ੍ਰਧਾਨ ਚੁਣੇ ਗਏ

ਡੀ ਸੀ ਦਫਤਰ ਕਾਮਿਆਂ ਦੀ ਸੂਬਾ ਪੱਧਰੀ ਚੋਣ ਵਿੱਚ ਗੁਰਨਾਮ ਸਿੰਘ ਵਿਰਕ ਤੀਜੀ ਵਾਰ  ਸੂਬਾ ਪ੍ਰਧਾਨ ਚੁਣੇ ਗਏ

ਫਿਰੋਜ਼ਪੁਰ, 11.3.2023: ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਚੋਣ ਬੱਚਤ ਭਵਨ ਲੁਧਿਆਣਾ ਵਿਖੇ ਹੋਈ। ਇਸ ਵਿੱਚ 21 ਜ਼ਿਲਿਆਂ ਦੇ ਜਿਲ੍ਹਾ ਪ੍ਰਧਾਨ, ਜਿਲ੍ਹਾ ਜਨਰਲ ਸਕੱਤਰ ਅਤੇ ਸਰਗਰਮ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਵਿਚੋਂ 13 ਜ਼ਿਲਿਆਂ ਨੇ ਸਰਵਸੰਮਤੀ ਨਾਲ ਚੋਣ ਕਰਾਉਣ ਅਤੇ 10 ਜ਼ਿਲਿਆਂ ਦੇ ਵੋਟਿੰਗ ਕਰਾਉਣ ਲਈ ਵਿਚਾਰ ਆਏ। ।

ਇਸ ਚੋਣ ਨੂੰ ਮੁਕੰਮਲ ਕਰਨ ਦੇ ਅਧਿਕਾਰ ਸਹਿਮਤੀ ਨਾਲ ਸਾਬਕਾ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਬਲਬੀਰ ਸਿੰਘ ਫਰੀਦਕੋਟ ਨੂੰ ਦਿੱਤੇ ਗਏ। ਇਸ ਚੋਣ ਅਮਲ ਵਿੱਚ ਬਹੁਮਤ ਜ਼ਿਲਿਆਂ ਦੀ ਸਹਿਮਤੀ ਮੁਤਾਬਕ ਗੁਰਨਾਮ ਸਿੰਘ ਵਿਰਕ ਫਰੀਦਕੋਟ ਨੂੰ ਤੀਜੀ ਵਾਰ ਸੂਬਾ ਪ੍ਰਧਾਨ, ਸਤਬੀਰ ਸਿੰਘ ਚੰਦੀ ਕਪੂਰਥਲਾ ਨੂੰ ਸੂਬਾ ਜਨਰਲ ਸਕੱਤਰ ਅਤੇ ਓਮਪਾਲ ਸ੍ਰੀ ਮੁਕਤਸਰ ਸਾਹਿਬ ਨੂੰ ਸੂਬਾ ਵਿੱਤ ਸਕੱਤਰ ਚੁਣਿਆ ਗਿਆ ਅਤੇ ਬਾਕੀ ਬਾਡੀ ਚੁਣਨ ਅਤੇ ਸਬ ਦੀ ਰਾਇ ਲੈਕੇ ਮੰਗ ਪੱਤਰ ਤਿਆਰ ਕਰਕੇ ਸਰਕਾਰ ਨੂੰ ਦੇਣ ਦੇ ਅਧਿਕਾਰ ਦਿੱਤੇ ਗਏ।

ਇਸ ਮੌਕੇ ਗੁਰਨਾਮ ਸਿੰਘ ਵਿਰਕ ਨੇ ਸੰਬੋਧਨ ਕਰਦਿਆਂ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਉਸ ਦੀ ਟੀਮ ਵਿਚ ਵਿਸਵਾਸ਼ ਜਿਤਾਉਣ ਤੇ ਭਰੋਸਾ ਦਿੱਤਾ ਕਿ ਅਸੀਂ ਸਭ ਸਾਥੀਆਂ ਨੂੰ ਨਾਲ ਲੈਕੇ ਚਲਣ ਦੀ ਕੋਸ਼ਿਸ਼ ਕਰਾਂਗੇ। ਜਲਦ ਹੀ ਸਰਕਾਰ ਨੂੰ ਮੰਗ ਪੱਤਰ ਦੇ ਕੇ ਸਰਕਾਰ ਪਾਸੋਂ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button