ਡੀ. ਏ. ਵੀ. ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਵਿਖੇ ਡਾ. ਸੀਮਾ ਅਰੋੜਾ ਨੇ ਬਤੌਰ ਕਾਲਜ ਪ੍ਰਿੰਸੀਪਲ ਵਲੋਂ ਅਹੁਦਾ ਸੰਭਾਲਿਆ
ਫ਼ਿਰੋਜ਼ਪੁਰ 8 ਜਨਵਰੀ (ਏ.ਸੀ.ਚਾਵਲਾ) ਡੀ. ਏ. ਵੀ. ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਵਿਖੇ ਡਾ. ਸੀਮਾ ਅਰੋੜਾ ਨੇ ਬਤੌਰ ਕਾਲਜ ਪ੍ਰਿੰਸੀਪਲ ਵਲੋਂ ਅਹੁਦਾ ਸੰਭਾਲ ਲਿਆ ਹੈ। ਉਨ•ਾਂ ਨੇ ਆਪਣਾ ਅਧਿਆਪਨ ਕਾਰਜ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1990 ਵਿਚ ਸ਼ੁਰੂ ਕੀਤਾ, ਉਪਰੰਤ 2 ਸਾਲ ਬੀ. ਬੀ. ਕੇ. ਡੀ. ਏ. ਵੀ. ਕਾਲਜ ਅੰਮ੍ਰਿਤਸਰ ਵਿਚ ਅਧਿਆਪਨ ਦਾ ਕਾਰਜ ਕਰਨ ਬਾਅਦ ਡੀ. ਏ. ਵੀ ਕਾਲਜ ਲੜਕਿਆਂ ਅੰਮ੍ਰਿਤਸਰ ਵਿਚ ਲਗਾਤਾਰ 24 ਸਾਲ ਅਧਿਆਪਨ ਦੇ ਕਾਰਜ ਨਾਲ ਜੁੜੇ ਰਹੇ। ਆਪਣੇ ਮਿਹਨਤੀ ਸੁਭਾਅ ਕਾਰਨ ਆਪ ਨੇ ਅਧਿਆਪਨ ਕਾਰਜ ਤੋਂ ਇਲਾਵਾ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਬਹੁਤ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ। ਇਕੋ ਸਮੇਂ ਆਪ ਅਡਮਿਸ਼ਨ ਕਮੇਟੀ ਦੇ ਮੈਂਬਰ, ਡਿਸਪਲਨ ਕਮੇਟੀ ਦੇ ਮੈਂਬਰ, ਟਾਈਮ ਟੇਬਲ ਕਮੇਟੀ ਦੇ ਮੈਂਬਰ, ਐਡੀਟੋਰੀਅਲ ਬੋਰਡ ਦੇ ਮੈਂਬਰ, ਡੀਨ ਕਲਚਰਲ ਐਕਟੀਵਿਟੀਸ, ਐਨ. ਐਸ. ਐਸ. ਦੇ ਇੰਚਾਰਜ਼, ਸਟਾਫ ਪ੍ਰਤੀਨਿਧੀ ਹੁੰਦਿਆਂ ਹੋਇਆ ਕਾਲਜ ਐਲ. ਐਮ. ਸੀ. ਦੇ ਮੈਂਬਰ ਵੀ ਰਹੇ। ਆਪ ਨੇ ਐਮ. ਫਿਲ ਦੇ ਵਿਦਿਆਰਥੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਕ ਅਗਾਂਹਵਧੂ ਅਤੇ ਸੁਲਝੇ ਹੋਏ ਅਧਿਆਪਕ ਵਾਂਗ ਜਿਥੇ ਆਪ ਨੇ ਆਪਣੇ ਵਿਦਿਆਰਥੀਆਂ ਲਈ ਰੋਸ਼ਨੀ ਦੇ ਚਿਰਾਗ ਬਾਲੇ, ਉਥੇ ਆਪ ਦੀਆਂ ਬਤੌਰ ਲੇਖਕ 8 ਪੁਸਤਕਾਂ, ਸਹਿ ਲੇਖਕ ਵਜੋਂ 2 ਪੁਸਤਕਾਂ, ਸੰਪਾਦਕ ਵਜੋਂ 9 ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਇਨ•ਾਂ ਤੋਂ ਇਲਾਵਾ 3 ਦਰਜਨ ਤੋਂ ਵੱਧ ਆਪਦੇ ਪੇਪਰ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫਰੰਸਾਂ ਵਿਚ ਪੇਸ਼ ਕੀਤੇ। ਦਰਜਨ ਤੋਂ ਵੱਧ ਪੇਪਰ ਨੈਸ਼ਨਲ ਪੱਤਰਕਾਵਾਂ ਵਿਚ ਪ੍ਰਕਾਸ਼ਿਤ ਹੋਏ।