ਡੀ-ਅਡੀਕਸ਼ਨ ਅਤੇ ਐਚ.ਆਈ .ਵੀ. ਏਡਜ਼ ਸਬੰਧੀ ਜਾਗਰੂਕ ਕਰਨ ਲਈ ਕੇਂਦਰੀ ਜੇਲ• ਵਿਚ ਸੈਮੀਨਾਰ
ਫਿਰੋਜ਼ਪੁਰ 5 ਦਸੰਬਰ (ਏ.ਸੀ.ਚਾਵਲਾ) ਵਿਵੇਕ ਪੁਰੀ ਮਾਣਯੋਗ ਜ਼ਿਲ•ਾ ਅਤੇ ਸੈਸ਼ਨ ਜੱਜ ਸਹਿਤ ਚੈਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾ ਅਥਾਰਟੀ, ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਕੇਂਦਰੀ ਜੇਲ• ਫਿਰੋਜ਼ਪੁਰ ਵਿਖੇ ਡੀ-ਅਡੀਕਸ਼ਨ ਅਤੇ ਐਚ.ਆਈ .ਵੀ. ਏਡਸ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਅਤੇ ਜ਼ਿਲ•ਾ ਐਨ. ਜੀ. À. ਕੋਰਡੀਨੈਸ਼ਨ ਕਮੇਟੀ ਫਿਰੋਜ਼ਪੁਰ ਦੇ ਵਲੋਂ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਕੈਦੀਆਂ ਨੂੰ ਡੀ-ਅਡੀਕਸ਼ਨ ਅਤੇ ਐਚ.ਆਈ .ਵੀ. ਏਡਸ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿਚ ਪਾਕਿਸਤਾਨੀ ਕੈਦੀਆਂ ਮਹਿਲਾ ਅਤੇ ਪੁਰਸ਼ਾਂ ਨੂੰ ਜ਼ਿਲ•ਾ ਅਤੇ ਸੈਸ਼ਨ ਜੱਜ ਵਲੋਂ ਕੰਬਲ ਅਤੇ ਸਵੈਟਰ ਵੰਡੇ ਗਏ। ਉਨ•ਾਂ ਨੇ ਜੇਲ ਵਿਚ ਹਵਾਲਾਤੀਆਂ, ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ•ਾਂ ਨੂੰ ਭਰੋਸਾ ਦੁਆਇਆ ਗਿਆ ਕਿ ਆ ਰਹੀਆ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਉਪਰੰਤ ਜੱਜ ਸਾਹਿਬ ਨੇ ਜਨਾਨਾ ਵਾਰਡ, ਹਸਪਤਾਲ, ਫੈਕਟਰੀ, ਅਤੇ ਕੇਂਦਰੀ ਜੇਲ ਵਿਚ ਬਣੀ ਰਸੋਈ ਘਰ ਦਾ ਵੀ ਨਿਰੀਖਣ ਕੀਤਾ। ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜ਼ਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲ• ਵਿਚ ਬੰਦੀਆਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਤੇ ਸਮੇਂ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਵੇ ਅਤੇ ਮਰੀਜ਼ਾਂ ਨੂੰ ਲੋੜੀਂਦੀ ਦਵਾਈਆਂ ਦਿੱਤੀਆ ਜਾਣ। ਇਸ ਮੌਕੇ ਬਿਕਰਮਜੀਤ ਸਿੰਘ, ਸੀ.ਜੇ.ਐਮ- ਸਹਿਤ- ਸੱਕਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਐਸ.ਐਸ. ਸੈਨੀ ਜੇਲ ਸੁਪਰਡੈਂਟ, ਬਲਦੇਵ ਸਿੰਘ ਕੰਗ ਡਿਪਟੀ ਸੁਪਰਡੈਂਟ, ਸਿਵਲ ਹਸਪਤਾਲ ਦੇ ਤਜਰਬੇਕਾਰ ਡਾਕਟਰ ਅਤੇ ਸ਼ੌਸ਼ਲ ਵਰਕਰ ਪੀ. ਸੀ. ਕੁਮਾਰ, ਸ਼ੌਸ਼ਲ ਵਰਕਰ ਮੁਖਤਿਆਰ ਮਸੀਹ ਅਤੇ ਸੋਸ਼ਲ ਵਰਕਰ ਮੰਗਤ ਰਾਮ ਮੌਜ਼ੂਦ ਸਨ।