Ferozepur News
ਡੀਸੀਐਮ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਪੜਾਇਆ ਸੜਕ ਸੁਰੱਖਿਆ ਦਾ ਪਾਠ
ਮਯੰਕ ਫਾਊਂਡੇਸ਼ਨ ਵੱਲੋਂ ਟ੍ਰੈਫਿਕ ਸੈੱਲ ਦੇ ਸਹਿਯੋਗ ਨਾਲ ਕਰਵਾਇਆ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ
ਡੀਸੀਐਮ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਪੜਾਇਆ ਸੜਕ ਸੁਰੱਖਿਆ ਦਾ ਪਾਠ
ਮਯੰਕ ਫਾਊਂਡੇਸ਼ਨ ਵੱਲੋਂ ਟ੍ਰੈਫਿਕ ਸੈੱਲ ਦੇ ਸਹਿਯੋਗ ਨਾਲ ਕਰਵਾਇਆ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ
ਫਿਰੋਜ਼ਪੁਰ, 17 ਜਨਵਰੀ, 2024:
ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਤਹਿਤ ਦੇਸ਼ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਫਿਰੋਜ਼ਪੁਰ ਦੀ ਮੋਹਰੀ ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਅੱਜ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।
ਪ੍ਰੋਜੈਕਟ ਕੋਆਰਡੀਨੇਟਰ ਦੀਪਕ ਨਰੂਲਾ ਨੇ ਦੱਸਿਆ ਕਿ ਮਯੰਕ ਫਾਊਂਡੇਸ਼ਨ ਦੇ ਕਾਰਜ ਖੇਤਰ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਸਭ ਤੋਂ ਉੱਚੇ ਸਥਾਨ ‘ਤੇ ਹੈ। ਫਾਊਂਡੇਸ਼ਨ ਵੱਲੋਂ ਹਰ ਸਾਲ ਸਕੂਲਾਂ ਅਤੇ ਕਾਲਜਾਂ ਵਿੱਚ ‘ਯੇ ਦੀਵਾਲੀ ਹੈਲਮੇਟ ਵਾਲੀ’, ‘ਰਿਫਲੈਕਟਰ ਚਿਪਕਾਓ ਅਭਿਆਨ’, ਪੇਂਟਿੰਗ ਮੁਕਾਬਲੇ ਅਤੇ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਏ ਜਾਂਦੇ ਹਨ। ਅੱਜ ਸਕੂਲ ਦੇ ਸੱਦੇ ‘ਤੇ ਟ੍ਰੈਫਿਕ ਸੈੱਲ ਦੇ ਸਹਿਯੋਗ ਨਾਲ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਪਹੁੰਚੇ ਹਾਂ |
ਉੱਘੇ ਬੁਲਾਰਿਆਂ ਟ੍ਰੈਫਿਕ ਲੈਕਚਰਾਰ ਲਖਬੀਰ ਸਿੰਘ ਅਤੇ ਹਰੀਸ਼ ਮੋਂਗਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਦੇ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਵਾਹਨ ਚਲਾਉਂਦੇ ਸਮੇਂ ਕਦੇ ਵੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਸੀਟ ਬੈਲਟ ਅਤੇ ਹੈਲਮੇਟ ਪਹਿਨਣਾ ਚਾਹੀਦਾ ਹੈ ।ਫੁੱਟਪਾਥਾਂ ‘ਤੇ ਧਿਆਨ ਨਾਲ ਚੱਲੋ ਅਤੇ ਜ਼ੈਬਰਾ ਕਰਾਸਿੰਗ ਰਾਹੀਂ ਸੜਕ ਪਾਰ ਕਰੋ | ਰਫਤਾਰ ਸੀਮਾ ਦਾ ਧਿਆਨ ਰੱਖੋ। ਕਦੇ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਗੱਡੀ ਚਲਾਉਂਦੇ ਸਮੇਂ ਪੈਦਲ ਚੱਲਣ ਵਾਲਿਆਂ ਦਾ ਵੀ ਧਿਆਨ ਰੱਖੋ।
ਵੀ.ਪੀ. ਅਭਿਸ਼ੇਕ ਅਰੋੜਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਈ ਅਤੇ ਕਿਹਾ ਕਿ ਸੜਕ ਸੁਰੱਖਿਆ ਨਿਯਮ ਸਭਿਅਕ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਇਹ ਜ਼ਰੂਰੀ ਹੈ ਕਿ ਹਰ ਨਾਗਰਿਕ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਦੀ ਪਾਲਣਾ ਕਰੇ।
ਇਸ ਮੌਕੇ ਪ੍ਰਿੰਸੀਪਲ ਸੋਮੇਸ਼ ਚੰਦਰ ਮਿਸ਼ਰਾ, ਰਾਜੇਸ਼ ਬੇਰੀ, ਮਧੂ ਗੁਪਤਾ, ਦੀਪਿਕਾ, ਅਰਚਨਾ, ਗਾਇਤਰੀ ਅਤੇ ਮਯੰਕ ਫਾਊਂਡੇਸ਼ਨ ਤੋਂ ਹਰਨਾਮ ਸਿੰਘ, ਦੀਪਕ ਗਰੋਵਰ, ਅਰੁਣ ਅਰੋੜਾ, ਅਸੀਮ ਅਗਰਵਾਲ, ਬਲਵਿੰਦਰ ਸਿੰਘ ਅਤੇ ਗੁਰਮੇਜ ਸਿੰਘ ਹਾਜ਼ਰ ਸਨ।