ਡੀਬੀਈਈ ਵੱਲੋਂ ਸਰਕਾਰੀ ਸਕੂਲ ਵਿੱਚ ਵੋਕੇਸ਼ਨਲ ਸਿੱਖਿਆ ’ਤੇ ਸੈਮੀਨਾਰ, ਪਾਸ ਆਊਟ ਵਿਦਿਆਰਥੀ ਵੀ ਸ਼ਾਮਲ ਹੋਏ
ਕਿੱਤਾ ਮੁਖੀ ਸਿੱਖਿਆ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਸੈਮੀਨਾਰ
ਡੀਬੀਈਈ ਵੱਲੋਂ ਸਰਕਾਰੀ ਸਕੂਲ ਵਿੱਚ ਵੋਕੇਸ਼ਨਲ ਸਿੱਖਿਆ ’ਤੇ ਸੈਮੀਨਾਰ, ਪਾਸ ਆਊਟ ਵਿਦਿਆਰਥੀ ਵੀ ਸ਼ਾਮਲ ਹੋਏ
ਕਿੱਤਾ ਮੁਖੀ ਸਿੱਖਿਆ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਸੈਮੀਨਾਰ
ਫਿਰੋਜ਼ਪੁਰ, ਅਪ੍ਰੈਲ 30, 2024 : ਸਮੇਂ ਦੀ ਮੰਗ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਪੜ੍ਹਾਈ ਅਤੇ ਕਿਤੇ ਦੀ ਚੋਣ ਸਬੰਧੀ ਜਾਣਕਾਰੀ ਦੇਣ ਲਈ ਅੱਜ ਮਿਤੀ 30 ਅਪ੍ਰੈਲ ਨੂੰ ਸਰਕਾਰੀ ਹਾਈ ਸਕੂਲ ਚੱਕ ਘਬਾਈ ਉਰਫ ਟਾਂਗਣ ਵਿਖੇ ਇੱਕ ਉੱਚ ਪੱਧਰੀ ਸੈਮੀਨਾਰ ਕਰਵਾਇਆ ਗਿਆ।
ਸਕੂਲ ਮੁਖੀ ਸ੍ਰੀਮਤੀ ਸ਼ਿਵਾਨੀ ਮੋਂਗਾ ਜੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਸਦਾ ਹੀ ਗੰਭੀਰ ਰਹਿੰਦੇ ਹਨ। ਜਿਸ ਕਰਕੇ ਉਹ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਹਨ।ਇਸੇ ਤਰ੍ਹਾਂ ਹੀ ਅੱਜ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਲਈ ਜ਼ਿਲ੍ਹਾ ਰੋਜ਼ਗਾਰ ਦਫਤਰ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਕੂਲ ਵਿਖੇ ਆ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਗਈ। ਇਸ ਲਈ ਅੱਜ ਮਾਨਯੋਗ ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਦਿਲਬਾਗ ਸਿੰਘ ਅਤੇ ਸ੍ਰੀ ਰਾਜ ਕੁਮਾਰ ਜੀ ਉਚੇਚੇ ਤੌਰ ਤੇ ਸਕੂਲ ਵਿਖੇ ਪਹੁੰਚੇ ।
ਇਸ ਮੌਕੇ ਸ਼੍ਰੀਮਤੀ ਸ਼ਿਵਾਨੀ ਮੋਂਗਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੁਆਰਨ ਲਈ ਗੁਰ ਦੱਸੇ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ।ਇਸ ਮੌਕੇ ਮਾਨਯੋਗ ਜ਼ਿਲ੍ਹਾ ਰੋਜ਼ਗਾਰ ਅਫਸਰ ਸਾਹਿਬਾਨਾਂ ਵੱਲੋਂ ਵਿਦਿਆਰਥੀਆਂ ਨੂੰ ਭਵਿੱਖੀ ਯੋਜਨਾਵਾਂ ਬਣਾਉਣ ਲਈ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਦਫਤਰ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਡੂੰਘੀ ਜਾਣਕਾਰੀ ਦਿੱਤੀ ਗਈ। ਸਾਰੇ ਵਿਦਿਆਰਥੀਆਂ ਵੱਲੋਂ ਇਸ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਸਕੂਲ ਮੁਖੀ ਅਤੇ ਜਿਲਾ ਰੋਜ਼ਗਾਰ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿਣ ਦੀ ਬੇਨਤੀ ਕੀਤੀ।
ਇਸ ਮੌਕੇ ਸਕੂਲ ਸਟਾਫ ਮੈਂਬਰ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਸੋਨੀਆ, ਸ਼੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਸੁਨੀਤਾ ਰਾਣੀ,ਸ਼੍ਰੀਮਤੀ ਸਿਮਰਜੀਤ ਕੌਰ,ਸ੍ਰੀਮਤੀ ਅਨੀਤਾ ਰਾਣੀ, ਸ਼੍ਰੀ ਰਾਕੇਸ਼ ਕੁਮਾਰ ਗਾਈਡ ਐਂਡ ਕੌਂਸਲਰ ਇੰਚਾਰਜ,ਸ੍ਰੀ ਅੰਕਿਤ ਭਾਰਦਵਾਜ ਅਤੇ ਸ੍ਰੀ ਕਰਨਾਲ ਸਿੰਘ ਹਾਜ਼ਰ ਸਨ।