ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਸਰਕਾਰੀ ਸਕੂਲਾਂ ਵਿਚ ਉਪਚਾਰਕ ਸਿੱਖਿਆ ਦਾ ਉਦਘਾਟਨ
ਫ਼ਿਰੋਜ਼ਪੁਰ 31 ਮਈ 2017 ( ) ਜ਼ਿਲ•ੇ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਚਾਰਕ ਸਿੱਖਿਆ (ਰੈਮਡੀਅਲ ਕੋਚਿੰਗ) ਦਾ ਉਦਘਾਟਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਸਰਕਾਰੀ ਸੀਨੀ. ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਵਿਦਿਆਰਥੀਆਂ ਨੂੰ ਪੜਾ ਕੇ ਕੀਤਾ। ਇਸ ਮੌਕੇ ਸ੍ਰੀ ਰਾਜੇਸ਼ ਮਹਿਤਾ ਜ਼ਿਲ•ਾ ਸਾਇੰਸ ਸੁਪਰਵਾਈਜ਼ਰ, ਸ੍ਰੀਮਤੀ ਸ਼ਾਲੂ ਰਤਨ ਪ੍ਰਿੰਸੀਪਲ, ਕੋਮਲ ਅਰੋੜਾ ਲੈਕਚਰਾਰ, ਸ੍ਰੀ ਕਮਲ ਸ਼ਰਮਾ, ਦਵਿੰਦਰ ਨਾਥ ਲੈਕਚਰਾਰ ਆਦਿ ਹਾਜ਼ਰ ਸਨ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਐਨ.ਜੀ.ਓ, ਮਾਪੇ ਅਧਿਆਪਕ ਯੂਨੀਅਨ (ਪੇਰੈਟਸ ਟੀਚਰ ਐਸੋਸੀਏਸ਼ਨ) ਅਤੇ ਰੈਡ ਕਰਾਸ ਦੇ ਸਹਿਯੋਗ ਨਾਲ ਜ਼ਿਲ•ੇ ਦੇ 51 ਸਕੂਲਾਂ ਵਿੱਚ 9ਵੀਂ ਅਤੇ 10ਵੀਂ ਕਲਾਸ ਲਈ ਹਿਸਾਬ ਤੇ ਅੰਗਰੇਜ਼ੀ ਜਦਕਿ ਗਿਆਰ•ਵੀਂ ਅਤੇ ਬਾਰ•ਵੀਂ ਲਈ ਅੰਗਰੇਜ਼ੀ ਵਿਸ਼ੇ ਦੀਆਂ ਉਪਚਾਰਕ ਕਲਾਸਾਂ (ਰੈਮਡੀਅਲ ਕੋਚਿੰਗ) ਸ਼ੁਰੂ ਕੀਤੀ ਗਈ ਹੈ ਜਿਸ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਦੀ ਮਦਦ ਨਾਲ ਇਸ ਕੋਚਿੰਗ ਲਈ ਵਿਸ਼ਾ ਮਾਹਿਰ ਟੀਚਰ ਨਿਯੁਕਤ ਕੀਤੇ ਗਏ ਹਨ । ਉਨ•ਾਂ ਦੱਸਿਆ ਕਿ ਸਵੇਰੇ 8 ਵਜੇ ਤੋਂ 10 ਵਜੇ ਤੱਕ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ•ਾਂ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਛੁੱਟੀਆਂ ਦੌਰਾਨ ਆਪਣੇ ਘਰ ਵਿਚ ਸਕੂਲ ਵੱਲੋਂ ਦਿੱਤੇ ਗਏ ਹੋਮ ਵਰਕ ਤੋਂ ਇਲਾਵਾ ਵੀ ਪੜਾਈ ਕਰਨ।
ਇਸ ਮੌਕੇ ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਨੋਡਲ ਅਫ਼ਸਰ ਪ੍ਰਾਜੈਕਟ ਨੇ ਬੱਚਿਆਂ ਨਾਲ ਸਵਾਲ ਜਵਾਬ ਕੀਤੇ ਅਤੇ ਬੱਚਿਆ ਦੇ ਰੈਮਡੀਅਲ ਕੋਚਿੰਗ ਸਬੰਧੀ ਵਿਚਾਰ ਸੁਣੇ। ਉਨ•ਾਂ ਕਿਹਾ ਕਿ ਰੈਮਡੀਅਲ ਕੋਚਿੰਗ ਵਾਲੇ ਸਕੂਲਾਂ ਦੇ ਬੱਚਿਆਂ ਦੇ ਆਪਸ ਵਿਚ ਸਕੂਲੀ ਪੱਧਰ ਤੇ ਮੁਕਾਬਲੇ ਕਰਵਾਏ ਜਾਣਗੇ ਅਤੇ ਉਸ ਤੋਂ ਬਾਅਦ ਚੰਗੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਉਨ•ਾਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਬੱਚੇ ਆਪਣੀ ਪ੍ਰਤਿਭਾ ਹੋਰ ਨਿਖਾਰ ਸਕਣ। ਉਨ•ਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਇਨ•ਾਂ ਬੱਚਿਆਂ ਵਿੱਚ ਵਿਸ਼ੇਸ਼ ਰੁਚੀ ਲੈ ਕੇ ਪੜਾਈ ਕਰਵਾਈ ਜਾਵੇ ਤਾਂ ਜੋ ਇਹ ਬੱਚੇ ਕਿਸੇ ਵੀ ਪੱਖ ਤੋਂ ਪੜਾਈ ਵਿਚ ਕਮਜ਼ੋਰ ਨਾ ਰਹਿ ਜਾਣ।