Ferozepur News
ਡਿਪਟੀ ਕਮਿਸ਼ਨਰ ਵੱਲੋਂ ਵਿਧਾਨ ਸਭਾ ਚੋਣਾਂ 2017 ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
ਡਿਪਟੀ ਕਮਿਸ਼ਨਰ ਵੱਲੋਂ ਵਿਧਾਨ ਸਭਾ ਚੋਣਾਂ 2017 ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਵਿਆਪਕ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇ :ਖਰਬੰਦਾ
ਅੰਗਹੀਣ ਮਤਦਾਤਾਵਾਂ ਜਾਂ ਟ੍ਰਾਈ ਸਾਈਕਲ/ਵ੍ਹੀਲ ਚੇਅਰ ਦੀ ਵਰਤੋਂ ਕਰਨ ਵਾਲੇ ਮਤਦਾਤਾਵਾਂ ਦੇ ਲਈ ਪੋਲਿੰਗ ਬੂਥਾਂ ਤੇ ਰੈਂਪ ਬਣਾਏ ਜਾਣ ਤਾਂ ਵੋਟ ਪਾਉਣ ਸਮੇਂ ਕੋਈ ਵੀ ਮੁਸ਼ਕਲ ਨਾ ਆਵੇ
ਫ਼ਿਰੋਜਪੁਰ 26 ਅਗਸਤ 2016 ( Harish Monga) ਵਿਧਾਨਸਭਾ ਦੀਆਂ ਆਮ ਚੋਣਾਂ 2017 ਸਬੰਧੀ ਅਗੇਤਰੇ ਪ੍ਰਬੰਧ ਕਰਨ ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਕਮ-ਜਿਲ੍ਹਾ ਚੋਣ ਅਫ਼ਸਰ ਦੀ ਇੰਜੀ.ਡੀ.ਪੀ.ਐਸ.ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਵਿਆਪਕ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਲਗਾਤਾਰ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 7 ਸਤੰਬਰ ਤੋਂ 7 ਅਕਤੂਬਰ ਤੱਕ ਚੱਲਣ ਵਾਲੇ ਮਤਦਾਤਾ ਸੂਚੀ ਸੁਧਾਈ ਪ੍ਰੋਗਰਾਮ ਤਹਿਤ ਹਰ ਯੋਗ ਵਿਅਕਤੀ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮਿਤੀ 1.1.2017 ਦੀ ਯੋਗਤਾ ਮਿਤੀ ਦੇ ਆਧਾਰ 'ਤੇ 18 ਸਾਲ ਦੀ ਉਮਰ ਪਾਰ ਕਰ ਚੁੱਕੇ ਵੋਟਰ ਬਣਨ ਦੇ ਯੋਗ ਹਰ ਵਿਅਕਤੀ ਨੂੰ 7 ਸਤੰਬਰ ਤੋਂ 7 ਅਕਤੂਬਰ ਤੱਕ ਚੱਲਣ ਵਾਲੀ ਮਤਦਾਤਾ ਸੂਚੀ ਸੁਧਾਈ ਪ੍ਰੋਗਰਾਮ ਤਹਿਤ ਮਤਦਾਤਾ ਬਣਨ ਲਈ ਪ੍ਰੇਰਿਆ ਜਾਵੇ।
ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਸਮੂਹ ਈਆਰਉਜ ਮਿਤੀ 07 ਸਤੰਬਰ 2016 ਤੋ 7 ਅਕਤੂਬਰ 2016 ਤੱਕ ਫਾਰਮ ਨੰਬਰ 6 , 7 , 8 ਅਤੇ 8 ਏ ਵਿੱਚ ਕਲੇਮ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਸਮੂਹ ਈਆਰਉਜ ਨੂੰ ਹਦਾਇਤ ਕੀਤੀ ਕਿ ਉਹ ਇੰਨਾ ਫਾਰਮਾਂ ਨੂੰ ਸੋਫਟਵੇਅਰ ਵਿੱਚ ਨਾਲ ਦੇ ਨਾਲ ਐਂਟਰੀ ਪਾਉਣਗੇ ਅਤੇ ਇੰਨਾ ਦਾ ਨਿਪਟਾਰਾ ਵੀ ਨਾਲ ਦੇ ਨਾਲ ਹੀ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜਿਆਂ ਵੀ ਵੋਟਾਂ ਕੱਟੀਆ ਜਾਣਿਆਂ ਹਨ , ਉਨ੍ਹਾਂ ਲਈ 7 ਦਿਨਾਂ ਦਾ ਨੋਟਿਸ ਜਾਰੀ ਕੀਤਾ ਜਾਵੇ ਅਤੇ ਸਾਰੀ ਕਾਰਵਾਈ ਮੁਕੰਮਲ ਹੋਣ ਤੇ ਹੀ ਵੋਟ ਕੱਟੀ ਜਾਵੇ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 11 ਸਤੰਬਰ ਅਤੇ 25 ਸਤੰਬਰ 2016 ਦੋਵੇਂ ਦਿਨ ਐਤਵਾਰ ਨੂੰ ਪੋਲਿੰਗ ਸਟੇਸ਼ਨਾਂ ਤੇ ਬੀਐਲਉਜ ਵੱਲੋਂ ਸਪੈਸ਼ਲ ਕੈਂਪ ਲਗਾਇਆ ਜਾਵੇਗਾ। ਜਿਸ ਸਬੰਧੀ ਸਮੂਹ ਬੀਐਲਉ/ ਸੁਪਰਵਾਈਜ਼ਰ ਇੰਨਾਂ ਲੱਗਣ ਵਾਲੇ ਸਪੈਸ਼ਲ ਕੈਂਪ ਤੋ ਪਹਿਲਾਂ ਆਪਣੇ ਆਪਣੇ ਏਰੀਆ ਦੇ ਪੋਲਿੰਗ ਏਰੀਆ ਦੇ ਮੰਦਰਾਂ/ਗੁਰਦੁਆਰਿਆਂ ਦੇ ਸਪੀਕਰਾਂ ਰਾਹੀ ਪ੍ਰਚਾਰ ਕਰਨਗੇ ਅਤੇ ਵੋਟਰਾਂ ਨੂੰ ਇੰਨਾ ਕੈਂਪਾਂ ਬਾਰੇ ਸੂਚਨਾ ਦੇਣਗੇ।ਉਨ੍ਹਾਂ ਸਮੂਹ ਰਿਟਰਨਿੰਗ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਇਲੈੱਕਸ਼ਨ ਸੈੱਲ ਤੁਰੰਤ ਸਥਾਪਿਤ ਕਰਕੇ ਕਰਮਚਾਰੀਆਂ ਦੇ ਨਾਂ, ਅਹੁਦਾ ਅਤੇ ਵਟਸਏਪ ਨੰਬਰ ਆਦਿ ਦੇ ਵੇਰਵੇ ਤਿਆਰ ਕਰਕੇ 27 ਅਗਸਤ 2016 ਤੱਕ ਹਰ ਹਾਲ ਵਿੱਚ ਭੇਜ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਲੈੱਕਸ਼ਨ ਸੈੱਲ ਦਾ ਇੰਚਾਰਜ ਚੋਣ ਕਾਨੂੰਗੋ ਤੋਂ ਇਲਾਵਾ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਭ ਤੋਂ ਪਹਿਲਾਂ ਸਾਰੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਪੋਲਿੰਗ ਬੂਥਾਂ ਤੇ ਪੀਣ ਵਾਲੇ ਪਾਣੀ, ਬਿਜਲੀ ਅਤੇ ਰੈਂਪ ਆਦਿ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅੰਗਹੀਣ ਮਤਦਾਤਾਵਾਂ ਜਾਂ ਟ੍ਰਾਈ ਸਾਈਕਲ/ਵੀਲ ਚੇਅਰ ਦੀ ਵਰਤੋਂ ਕਰਨ ਵਾਲੇ ਮਤਦਾਤਾਵਾਂ ਦੇ ਪੋਲਿੰਗ ਬੂਥ ਵਿੱਚ ਵੋਟ ਪਾਉਣ ਸਮੇਂ ਕੋਈ ਵੀ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਚੋਣ ਡਿਊਟੀ 'ਤੇ ਆਉਣ ਵਾਲੇ ਅਮਲੇ ਜਿਸ ਵਿੱਚ ਪੋਲਿੰਗ ਸਟਾਫ਼ ਅਤੇ ਪੁਲੀਸ ਮੁਲਾਜ਼ਮ ਸ਼ਾਮਿਲ ਹੁੰਦੇ ਹਨ, ਦੇ ਪੋਸਟਲ ਬੈਲੇਟ 100 ਫ਼ੀਸਦੀ ਯਕੀਨੀ ਬਣਾਉਣ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹੇ ਦੇ ਅਜਿਹੇ ਪੋਲਿੰਗ ਬੂਥ ਜਿੱਥੇ ਪੈਸੇ ਜਾਂ ਤੋਹਫ਼ੇ ਜਾਂ ਕਿਸੇ ਹੋਰ ਤਰ੍ਹਾਂ ਦੇ ਲੋਭ ਨਾਲ ਮਤ ਅਧਿਕਾਰ ਦੀ ਵਰਤੋਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੋਵੇ, ਦੀ ਵੀ ਨਿਸ਼ਾਨਦੇਹੀ ਕਰਨ ਲਈ ਆਖਿਆ ਤਾਂ ਜੋ ਸਮੁੱਚੀ ਰਿਪੋਰਟ ਚੋਣ ਕਮਿਸ਼ਨ ਨੂੰ ਦਿੱਤੀ ਜਾ ਸਕੇ।
ਇਸ ਮੌਕੇ ਸ੍ਰੀ ਆਰ.ਕੇ.ਬਖ਼ਸ਼ੀ ਐਸ.ਐਸ.ਪੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜਪੁਰ, ਸ.ਜਰਨੈਲ ਸਿੰਘ ਐਸ.ਡੀ.ਐਮ ਜ਼ੀਰਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ .ਸ.ਗੁਰਮੀਤ ਸਿੰਘ, ਸ.ਮੁਖ਼ਤਿਆਰ ਸਿੰਘ ਡੀ.ਐਸ.ਪੀ (ਡੀ), ਸ.ਹਰਦੇਵ ਸਿੰਘ ਡੀ.ਐਸ.ਪੀ.ਜ਼ੀਰਾ, ਸ.ਸੁਲੱਖਣ ਸਿੰਘ ਡੀ.ਐਸ.ਪੀ.ਗੁਰੂਹਰਸਹਾਏ, ਤਹਿਸੀਲਦਾਰ ਚੌਣਾ ਸ੍ਰ.ਹੁਕਮ ਸਿੰਘ ਸੋਢੀ, ਸ੍ਰੀ.ਚਾਂਦ ਪ੍ਰਕਾਸ਼ ਕਾਨੂੰਗੋ ਇਲੈੱਕਸ਼ਨ ਸ. ਸ੍ਰੀ ਵਿਜੇ ਬਹਿਲ ਨਾਇਬ ਤਹਿਸੀਲਦਾਰ, ਸ੍ਰੀ ਦਿਨੇਸ਼ ਸ਼ਰਮਾ ਐਨ.ਆਈ.ਸੀ, ਸ.ਜਗਸੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ.ਸਤਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮੂਹ ਈ.ਆਰ.ਓ ਹਾਜ਼ਰ ਸਨ।