ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਦੇ ਕੰਮਾਂ ਦੀ ਸਮੀਖਿਆ
ਫਿਰੋਜਪੁਰ 9 ਦਸੰਬਰ (ਏ.ਸੀ.ਚਾਵਲਾ)ਮਗਨਰੇਗਾ ਸਕੀਮ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਸਕੀਮ ਤਹਿਤ ਬਕਾਇਆ ਪਏ ਯੂ.ਸੀ ਅਤੇ ਮੈਨਡੇਜ ਵਧਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਜੋ ਕੰਮ ਪਿਛਲੇ ਸਾਲਾਂ ਦੌਰਾਨ ਮਨਜ਼ੂਰ ਕਰਵਾਏ ਗਏ ਪਰੰਤੂ ਕਿਸੇ ਕਾਰਨ ਕਰਕੇ ਸ਼ੁਰੂ ਨਹੀ ਕਰਵਾਏ ਗਏ, ਉਹ ਕੰਮ ਜਲਦੀ ਸ਼ੁਰੂ ਕਰਵਾਏ ਜਾਣ। ਉਨ•ਾਂ ਅਧਿਕਾਰੀਆਂ ਨੂੰ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਜੋ ਵਧੀਆ ਕੰਮ ਕਰਵਾਏ ਗਏ ਹਨ ਉਨ•ਾਂ ਦੀ ਤਫ਼ਸੀਲ ਸਹਿਤ ਜਾਣਕਾਰੀ ਦਿੱਤੀ ਜਾਵੇ। ਉਨ•ਾਂ ਨੇ ਵੱਖ ਵੱਖ ਵਿਭਾਗਾਂ ਦੇ ਹਾਜਰ ਆਏ ਐਕਸੀਅਨ, ਜੇ.ਈ/ਟੀ.ਏ, ਐਸ.ਡੀ.ਓ ਆਦਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਮਹੀਨੇ ਘੱਟੋ ਘੱਟ ਮਗਨਰੇਗਾ ਸਕੀਮ ਦੇ 4 ਕੰਮ ਚੈਕ ਕਰਕੇ ਰਿਪੋਰਟ ਭੇਜੀ ਜਾਵੇ ਇਸ ਤੋ ਇਲਾਵਾ ਉਨ•ਾਂ ਸਮੂਹ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਉਹ ਹਰ ਹਫ਼ਤੇ ਮਗਨਰੇਗਾ ਕੰਮਾਂ ਦੀ ਚੈਕਿੰਗ ਕਰਨ ਅਤੇ ਕੰਮ ਸ਼ੁਰੂ ਕਰਵਾਉਣ ਲਈ ਮੌਕੇ ਤੇ ਜਾਣਗੇ। ਇਸ ਮੌਕੇ ਸ.ਜਰਨੈਲ ਸਿੰਘ ਐਸ.ਡੀ.ਐਮ.ਜ਼ੀਰਾ, ਸ.ਰਵਿੰਦਰ ਪਾਲ ਸਿੰਘ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ, ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ ਸ੍ਰੀ ਸਿਵ ਮੰਗਲਾ, ਸ.ਜਸਵੰਤ ਸਿੰਘ ਵੜੈਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਡਿਪਟੀ ਸੀ.ਈ.ਓ ਜ਼ਿਲ•ਾ ਪ੍ਰੀਸ਼ਦ ਸ੍ਰੀ ਅਰੁਣ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।