ਡਿਪਟੀ ਕਮਿਸ਼ਨਰ ਨੇ ਅੰਧ ਵਿਦਿਆਲਿਆ ਫਿਰੋਜ਼ਪੁਰ ਵਿੱਚ ਮਨਾਈ ਦੀਵਾਲੀ
ਨੇਤਰਹੀਨ ਕਲਾਕਾਰਾਂ ਨੇ ਭਜਨ ਅਤੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ
ਡਿਪਟੀ ਕਮਿਸ਼ਨਰ ਨੇ ਅੰਧ ਵਿਦਿਆਲਿਆ ਫਿਰੋਜ਼ਪੁਰ ਵਿੱਚ ਮਨਾਈ ਦੀਵਾਲੀ
ਨੇਤਰਹੀਨ ਕਲਾਕਾਰਾਂ ਨੇ ਭਜਨ ਅਤੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ
ਫਿਰੋਜ਼ਪੁਰ 13 ਨਵੰਬਰ, 2020: ਦੇਸ਼ ਦਾ ਪ੍ਰਮੁੱਖ ਤਿਉਹਾਰ ਦੀਵਾਲੀ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਆਈ.ਏ.ਐੱਸ. ਨੇ ਇਹ ਤਿਉਹਾਰ ਸਥਾਨਕ ਅੰਧ ਵਿਦਿਆਲਿਆ ਵਿੱਚ ਨੇਤਰਹੀਨਾਂ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨੇਤਰਹੀਨਾਂ ਨੂੰ ਫਲ, ਮਿਠਾਈਆਂ, ਮਾਸਕ, ਸਾਬਨ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਅੰਧ ਵਿਦਿਆਲਿਆ ਦੇ ਪ੍ਰਬੰਧਕਾਂ ਵੱਲੋਂ ਨੇਤਰਹੀਨਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਹਾਲ ਵਿੱਚ ਫਰਸ ਦੇ ਅਧੂਰੇ ਪਏ ਕੰਮ ਨੂੰ ਮੁਕੰਮਲ ਕਰਵਾਉਣ ਲਈ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿੱਤਾ। ਉਨ੍ਹਾਂ ਨੇ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਹਿਰ ਵਾਸੀਆਂ ਨੂੰ ਦੀਵਾਲੀ ਖੁਸ਼ੀਆ ਅਤੇ ਉਤਸ਼ਾਹ ਨਾਲ ਮਨਾਉਣ ਦੀ ਗੱਲ ਕੀਤੀ।
ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਲੋੜਵੰਦਾਂ ਦੀ ਮਦਦ ਕਰਕੇ ਆਪਣੀਆਂ ਖੁਸ਼ੀਆਂ ਇਨ੍ਹਾਂ ਨੂੰ ਵੀ ਸ਼ਾਮਲ ਕਰੋ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਨੂੰ ਪ੍ਰਦੂਸਿਤ ਮੁਕਤ ਕਰਨ ਵਿੱਚ ਸਹਿਯੋਗ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਰੈੱਡ ਕਰਾਸ ਸੰਸਥਾ ਵੱਲੋਂ ਅੰਧ ਵਿਦਿਆਲਿਆ ਦੀ ਕੀਤੀ ਜਾ ਰਹੀ ਮਾਇਕ ਸਹਾਇਤਾ ਨੂੰ ਨਿਰੰਤਰ ਜਾਰੀ ਰੱਖਣ ਦੀ ਗੱਲ ਕੀਤੀ।
ਅੰਧ ਵਿਦਿਆਲਿਆ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਅਸ਼ੋਕ ਗੁਪਤਾ, ਹਰੀਸ਼ ਮੌਂਗਾ ਅਤੇ ਰਮੇਸ਼ ਸੇਠੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਬੁੱਕੇ ਦੇ ਕੇ ਰਸਮੀ ਸਵਾਗਤ ਕੀਤਾ ਗਿਆ ਅਤੇ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਸੰਸਥਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਦੱਸਿਆ ਗਿਆ।
ਅੰਧ ਵਿਦਿਆਲਿਆ ਦੇ ਕਲਾਕਾਰ ਯਸ਼ਪਾਲ ਨੇ ਵਾਇਲਨ ਦੀ ਮਧੁਰ ਧੁਨਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾਇਆ। ਪ੍ਰੋ. ਅਨਿਲ ਗੁਪਤਾ ਅਤੇ ਕਲਾਕਾਰ ਸੁਖਚੈਨ ਨੇ ਗੀਤਾਂ ਅਤੇ ਫਿਲਮੀ ਡਾਇਲਗ ਬੋਲ ਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।
ਸਮਾਗਮ ਨੂੰ ਸਫਲ ਬਣਾਉਣਿ ਵਿੱਚ ਵਿੱਚ ਰੈੱਡ ਕਰਾਸ ਸੁਸਾਇਟੀ, ਐਂਟੀ ਕੋਰੋਨਾ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਦੀ ਸਮੁੱਚੀ ਟੀਮ, ਡੀਸੀ. ਮਾਡਲ ਇੰਟਰਨੈਸ਼ਨਲ ਦੇ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਅਭਿਸ਼ੇਕ ਅਰੋੜਾ, ਵਿਪੁਲ ਨਾਰੰਗ, ਸੂਰਜ ਮਹਿਤਾ, ਅਵਤਾਰ ਸਿੰਘ, ਪੂਰਨ ਚੰਦ, ਮੈਡਮ ਗਗਨ, ਮਨਪ੍ਰੀਤ ਕੌਰ, ਮੋਹਿਤ ਬਾਂਸਲ, ਸੋਹਨ ਸੋਢੀ, ਸੁਨੀਲ ਮੌਂਗਾ ਅਤੇ ਅਭਿਸ਼ੇਕ ਗਰੋਵਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਅਸ਼ੋਕ ਬਹਿਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।