Ferozepur News

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੜਕ ਤੇ ਆਲੂ ਖਿਲਾਰ ਕੇ ਕੀਤਾ ਰੋਸ ਪ੍ਰਦਰਸ਼ਨ

alluਫਿਰੋਜ਼ਪੁਰ 16 ਅਪ੍ਰੈਲ (ਏ.ਸੀ.ਚਾਵਲਾ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਸੀ. ਦਫਤਰ ਸਾਹਮਣੇ ਜੀ. ਟੀ. ਰੋਡ ਤੇ ਆਲੂਆਂ ਦਾ ਸਹੀ ਸਮਰੱਥਨ ਮੁੱਲ ਨਾ ਮਿਲਣ ਤੇ ਜੀ. ਟੀ. ਰੋਡ ਤੇ ਆਲੂਆਂ ਦੀ ਫਸਲ ਖਿਲਾਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੁਖਪਾਲ ਸਿੰਘ ਬੁੱਟਰ ਜ਼ਿਲ•ਾ ਪ੍ਰਧਾਨ ਅਤੇ ਕੌਮੀ ਆਗੂ ਅਜੈਬ ਸਿੰਘ ਖਹਿਰਾ ਕਰ ਰਹੇ ਸਨ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਮੇਨ ਮੁੱਦਾ ਆਲੂਆਂ ਦੀ ਫਸਲ ਦਾ ਸਮਰੱਥਨ ਮੁੱਲ ਸਹੀ ਨਾ ਮਿਲਣਾ ਸੀ। ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਨ•ਾਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਸੀ ਅਤੇ ਬਾਦਲ ਸਾਹਬ ਨੇ ਕਿਹਾ ਕਿ ਮਾਰਕਫੈੱਡ ਆਲੂਆਂ ਦੀ ਖਰੀਦ ਕਰੇਗੀ, ਪਰ ਬਦਕਿਸਮਤੀ ਕਿਸਾਨ ਦੀ ਨਾ ਤਾਂ ਮਾਰਕਵੈੱਡ ਆਲੂ ਦੀ ਖਰੀਦ ਕਰ ਰਹੀ ਹੈ ਅਤੇ ਨਾ ਹੀ ਵਪਾਰੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਲੂਆਂ ਦੀ ਫਸਲ ਤੇ ਬਹੁਤ ਖਰਚ ਆਇਆ ਹੈ। ਕਿਸਾਨ ਦਾ ਆਲੂ ਸਿਰਫ 30-40 ਰੁਪਏ ਪ੍ਰਤੀ ਇਕ ਗੱਟੇ ਵਿਕ ਰਿਹਾ ਹੈ। ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਆਲੂ ਦੀ ਇੱਕਲੀ ਪੁਟਾਈ ਦਾ ਖਰਚਾ ਅਤੇ ਸਟੋਰ ਤੱਕ ਪਹੁੰਚ ਕਰਾਇਆ 65 ਰੁਪਏ ਹੋ ਚੁੱਕਾ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਟੋਰ ਵਾਲਿਆਂ ਨੇ ਮਨਮਾਨੀਆਂ ਕਰਵੇ ਕਰਾਇਆ 100 ਰੁਪਏ ਪ੍ਰਤੀ ਗੱਟੇ ਅਡਵਾਂਸ ਵਸੂਲ ਪਾਇਆ ਹੈ। ਇਸ ਆਲੂ ਨੂੰ ਸਟੋਰ ਰੱਖਣ ਤੱਕ 165 ਰੁਪਏ ਪ੍ਰਤੀ ਗੱਟੇ ਦਾ ਖਰਚ ਹੋ ਚੁੱਕਾ ਹੈ। ਉਨ•ਾਂ ਆਖਿਆ ਕਿ ਆਲੂਆਂ ਦਾ ਗੱਟਾ ਸਟੋਰ ਕਰਨ ਦਾ ਖਰਚਾ ਪਿਛਲੇ ਸਾਲ 70 ਰੁਪਏ ਬਾਅਦ ਵਿਚ ਸੀ ਅਤੇ ਹੁਣ ਇਹ ਅਡਵਾਂਸ ਵਿਚ ਲਿਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਮੋਦੀ ਸਰਕਾਰ ਆਏ ਦਿਨ ਇਹ ਬਿਆਨ ਦੇ ਰਹੀ ਹੈ ਕਿ ਕਿਸਾਨ ਕਣਕ ਝੋਨੇ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਦੀ ਕਾਸ਼ਤ ਕਰੇ, ਪਰ ਜਿੰਨ•ਾਂ ਚਿਰ ਸਬਜ਼ੀਆਂ ਦਾ ਕੋਈ ਸਮਰੱਥਨ ਮੁੱਲ ਸਰਕਾਰ ਵਲੋਂ ਨਹੀਂ ਬੰਨਿਆ ਜਾਂਦਾ, ਉਨ•ਾਂ ਚਿਰ ਕਿਸਾਨ ਕੁਝ ਵੀ ਨਹੀਂ ਕਰ ਸਕਦਾ ਅਤੇ ਕਿਸਾਨ ਦਾ ਸਿਰਫ ਖੁਦਕਸ਼ੀਆਂ ਹੀ ਕਰ ਸਕਦਾ ਹੈ, ਜੋ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਇਹ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹੋ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ ਚੋਟੀਆ, ਅਮਰੀਕ ਸਿੰਘ ਮਮਦੋਟ, ਕਿਰਨਪਾਲ ਸਿੰਘ ਸੋਢੀ, ਹਰਦਿਆਲ ਸਿੰਘ, ਗੁਰਤੇਜ ਸਿੰਘ ਸਰਪੰਚ, ਹਰੀ ਸਿੰਘ, ਜਥੇ. ਬੋਹੜ ਸਿੰਘ, ਜਲੌਰ ਸਿੰਘ, ਪ੍ਰਧਾਨ ਅਜੈਬ ਸਿੰਘ, ਪ੍ਰੀਤਮ ਸਿੰਘ, ਨਸੀਬ ਸਿੰਘ, ਗੁਰਜੰਟ ਸਿੰਘ, ਸਹਿਜ ਪਾਲ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਮਾਛਾ ਸਿੰਘ, ਜਸਕਰਨ ਸਿੰਘ, ਇਕਾਈ ਪ੍ਰਧਾਨ ਪਰਮਿੰਦਰ ਸਿੰਘ, ਰਮਨਦੀਪ ਸਿੰਘ, ਕਾਲਾ, ਭਜਨ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ, ਪਿਰਥਾ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਇਕਬਾਲ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ ਆਦਿ ਵੀ ਕਿਸਾਨ ਹਾਜ਼ਰ ਸਨ।

Related Articles

Back to top button