Ferozepur News

ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਅਤੇ ਸ.ਅਵਤਾਰ ਸਿੰਘ ਮਿੰਨਾ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿੱਤੀ

DSC00514ਫਿਰੋਜ਼ਪੁਰ 7 ਜਨਵਰੀ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ, ਸਹਿਕਾਰੀ ਬੈਂਕ ਪੰਜਾਬ ਚੇਅਰਮੈਨ ਸ.ਅਵਤਾਰ ਸਿੰਘ ਮਿੰਨਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਤੇ ਐਸ.ਡੀ.ਐਮ ਸ.ਸੰਦੀਪ ਸਿੰਘ ਗੜਾ ਵੱਲੋਂ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਦੀ ਹਾਜਰੀ ਵਿਚ ਲੋਕਾਂ ਨੂੰ ਭਰੂਣ ਹੱਤਿਆਂ ਸਬੰਧੀ ਜਾਗਰੂਕ ਕਰਨ ਲਈ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਵਿਸ਼ੇਸ਼ ਵੈਨ ਨੂੰ ਪਿੰਡ ਅਟਾਰੀ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ  ਕਿ ਭਾਵੇਂ ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਪਹਿਲੋਂ ਹੀ ਪੂਰੇ ਜ਼ਿਲ•ੇ ਵਿਚ ਚੱਲ ਰਹੀ ਹੈ ਤੇ ਹੁਣ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਵੈਨ  ਜ਼ਿਲ•ੇ ਦੇ ਉਨ•ਾਂ 20 ਪਿੰਡਾਂ ਦੀ ਵਿਚ ਜਿੱਥੇ ਲੜਕਿਆ ਦੇ ਮੁਕਾਬਲੇ ਲੜਕੀਆਂ ਦਾ  ਸਭ ਤੋਂ ਘੱਟ  ਲਿੰਗ ਅਨੁਪਾਤ ਹੈ। ਉਨ•ਾਂ ਪਿੰਡਾਂ ਵਿਚ ਜਾ ਕੇ  ਆਮ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਵਧੀਆ ਪ੍ਰਾਜੈਕਟਰ, ਸਕਰੀਨ ਰਾਹੀ  ਫ਼ਿਲਮਾਂ ਤੋਂ ਇਲਾਵਾ  ਨੁੱਕੜ ਨਾਟਕਾਂ, ਸਕਿਟਾਂ ਰਾਹੀਂ ਕੰਨਿਆ ਭਰੂਨ ਹੱਤਿਆ ਦੇ ਵਿਰੁੱਧ ਜਾਗਰੂਕ  ਕਰੇਗੀ। ਇਨ•ਾਂ ਸਾਰੇ 20 ਪਿੰਡਾਂ ਵਿਚ ਇਹ ਮੁਹਿੰਮ ਸਫਲਤਾ ਪੂਰਵਕ ਚਲਾਉਣ ਲਈ ਹਰੇਕ ਪਿੰਡ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਵੈਨ ਬਲਾਕ ਮੱਖੂ ਦੇ ਪਿੰਡ ਕੋਟ ਕਾਇਮ ਖਾਨ ਵਿਖੇ ਮਿਤੀ 11 ਜਨਵਰੀ 2016 ਨੂੰ ਸਵੇਰੇ 11.30 ਵਜੇ , ਪਿੰਡ  ਬੱਲ (ਮੁਬਾਰੇ ਵਾਲਾ) ਵਿਖੇ  ਸ਼ਾਮ 4.30 ਵਜੇ ,ਪਿੰਡ ਮਲੰਗ ਸ਼ਾਹ ਵਾਲਾ ਵਿਖੇ ਮਿਤੀ 12 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਚਾਂਗੀਆਂ (ਗੱਟਾ ਦਲੇਲ) ਵਿਖੇ  ਸ਼ਾਮ 04.30 ਵਜੇ , ਪਿੰਡ ਖਿਲਾਈ ( ਸਿਲ•ੇ ਵਿੰਡ ) ਵਿਖੇ ਮਿਤੀ 15 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਜੋਗੇ ਵਾਲਾ (ਮੂਸੇ ਵਾਲਾ) ਵਿਖੇ  ਸ਼ਾਮ 04.30 ਵਜੇ, ਬਲਾਕ ਜ਼ੀਰਾ ਦੇ ਪਿੰਡ ਬਘੇਲੇ ਵਾਲਾ ਵਿਖੇ ਮਿਤੀ  18 ਜਨਵਰੀ 2016 ਨੂੰ ਸਵੇਰੇ 11.30 ਵਜੇ, ਬਲਾਕ ਘੱਲ ਖ਼ੁਰਦ ਦੇ ਪਿੰਡ ਗੋਡੂਡ (ਵਲੂਰ) ਵਿਖੇ ਮਿਤੀ 18 ਜਨਵਰੀ 2016 ਨੂੰ ਸ਼ਾਮ 04.30 ਵਜੇ , ਪਿੰਡ ਮੋਹਕਮ ਖਾਂ ਵਾਲਾ ਵਿਖੇ ਮਿਤੀ 19 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਰੱਤਾ ਖੇੜਾ (ਬਾਜਾ ਕੋਤਵਾਲ) ਵਿਖੇ ਸ਼ਾਮ 04.30 ਵਜੇ, ਬਲਾਕ ਫ਼ਿਰੋਜਪੁਰ ਦੇ ਪਿੰਡ ਤੇਗ਼ਾ ਸਿੰਘ ਵਾਲਾ ਵਿਖੇ ਮਿਤੀ 20 ਜਨਵਰੀ 2016 ਨੂੰ ਸਵੇਰੇ 11.30 ਵਜੇ, ਟੱਲੀ ਸੈਦਾਂ ਸਾਹੁ  ਵਿਖੇ  ਸ਼ਾਮ 04.30 ਵਜੇ, ਪਿੰਡ ਰੋਡੇ ਵਾਲਾ ਵਿਖੇ ਮਿਤੀ 21 ਜਨਵਰੀ 2016 ਨੂੰ ਸਵੇਰੇ 11.30 ਵਜੇ, ਬਲਾਕ ਮਮਦੋਟ ਦੇ ਪਿੰਡ ਮੱਲਾ ਰਹਿਮ ਕੇ ਉਤਾੜ ਵਿਖੇ ਮਿਤੀ 21 ਜਨਵਰੀ 2016 ਨੂੰ ਸ਼ਾਮ 04.30 ਵਜੇ , ਪਿੰਡ ਕਾਲੂ ਰਾਈਆਂ ਉਤਾੜ ਵਿਖੇ ਮਿਤੀ 22 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਇਨਾਇਤ ਕੇ ਵਿਖੇ  ਸ਼ਾਮ 04.30 ਵਜੇ,  ਪਿੰਡ ਚੱਕ ਸਵਾਈ ਖ਼ੁਰਦ ਵਿਖੇ ਮਿਤੀ 28 ਜਨਵਰੀ 2016 ਨੂੰ ਸਵੇਰੇ 11.30 ਵਜੇ, ਪਿੰਡ ਫਾਰੂ ਵਾਲਾ ਵਿਖੇ  ਸ਼ਾਮ 04.30 ਵਜੇ ਅਤੇ ਬਲਾਕ ਗੁਰੂਹਰਸਹਾਏ ਦੇ ਪਿੰਡ ਚੂਹੜ ਖਿਲਚੀ  ਵਿਖੇ ਮਿਤੀ 29  ਜਨਵਰੀ 2016 ਨੂੰ ਸਵੇਰੇ 11.30 ਵਜੇ ਅਤੇ ਪਿੰਡ ਮੇਘਾ ਪੰਜਗਰਾਇ ਉਤਾੜ ਵਿਖੇ  ਸ਼ਾਮ 04.30 ਵਜੇ ਪੁੱਜੇਗੀ।

Related Articles

Back to top button