Ferozepur News

ਡਾ. ਸਤਿੰਦਰ ਸਿੰਘ ਰਾਜ ਪੱਧਰੀ ਅਕਾਦਮਿਕ ਕੌਂਸਲ ਦੇ ਮੈਂਬਰ ਨਾਮਜ਼ਦ

26FZR02ਫਿਰੋਜ਼ਪੁਰ 26 ਮਈ (ਏ. ਸੀ. ਚਾਵਲਾ) ਸਿੱਖਿਆ ਦੇ ਖੇਤਰ ਵਿਚ ਅਨੇਕਾਂ ਸਨਮਾਨ ਪ੍ਰਾਪਤ ਕਰਕੇ ਨਮਾਣਾ ਖੱਟਣ ਵਾਲੇ ਡਾ. ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਐਵਾਰਡੀ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬੋਰਡ ਦੀ ਮਹੱਤਵਪੂਰਨ ਰਾਜ ਪੱਧਰੀ ਅਕੈਡਮਿਕ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਹੈ। ਬੋਰਡ ਵਲੋਂ ਗਠਿਤ 16 ਮੈਂਬਰੀ ਕੌਂਸਲ ਵਿਚ ਫਿਰੋਜ਼ਪੁਰ ਜ਼ਿਲ•ੇ ਦੇ ਕਿਸੇ ਵੀ ਸਰਕਾਰੀ ਅਧਿਆਪਕ ਨੂੰ ਪਹਿਲੀ ਵਾਰ ਨੁਮਾਇੰਦਗੀ ਮਿਲਣ ਤੇ ਸਿੱਖਿਆ ਜਗਤ ਵਿਚ ਖੁਸ਼ੀ ਪਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਆਈ. ਏ. ਐਸ. ਨੇ ਮੁਬਾਰਕਬਾਦ ਦਿੰਦਿਆਂ ਕਿ ਯੋਗ ਵਿਅਕਤੀ ਦੀ ਚੋਣ ਹੋਣ ਨਾਲ ਸਿੱਖਿਆ ਦੇ ਖੇਤਰ ਵਿਚ ਗੁਣਾਤਮਕ ਸੁਧਾਰ ਵੱਲ ਕਦਮ ਹੈ। ਡਾ. ਸਤਿੰਦਰ ਸਿੰਘ ਬੋਰਡ ਦੀ ਚੇਅਰਪਰਸਨ ਡਾ. ਤਜਿੰਦਰ ਕੌਰ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੋਰਡ ਵਲੋਂ ਦਿੱਤੀ ਜਿੰਮੇਵਾਰੀ ਨੂੰ ਮਿਹਨਤ ਅਤੇ ਲਗਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਉਨ•ਾਂ ਕਿਹਾ ਕਿ ਇਸ ਤੋਂ ਪਹਿਲਾ ਬੋਰਡ ਵਲੋਂ ਨਕਲ ਵਿਰੋਧੀ ਮੁਹਿੰਮ ਦੇ ਜੋਨਲ ਕੋਆਰਡੀਨੇਟਰ, ਅਧਿਆਪਕ ਭਲਾਈ ਕਮੇਟੀ ਦੇ ਮੈਂਬਰ ਅਤੇ ਜ਼ਿਲ•ਾ ਕੋਆਰਡੀਨੇਟਰ ਵਿਦਿਅਕ ਮੁਕਾਬਲੇ ਵਜੋਂ ਜ਼ਿੰਮੇਵਾਰੀ ਸਫਲਤਾ ਪੂਰਵਕ ਨਿਭਾਈ ਹੈ। ਮੈਂਬਰ ਨਿਯੁਕਤ ਹੋਣ ਤੇ ਜ਼ਿਲ•ਾ ਸਿੱਖਿਆ ਅਫਸਰ (ਸੈਕੰ.) ਜਗਸੀਰ ਸਿੰਘ, ਸ਼ਰੂਤੀ ਸ਼ੁਕਲਾ ਡਿਪਟੀ ਡਾਇਰੈਕਟਰ, ਡਾ. ਸੁਖਬੀਰ ਸਿੰਘ ਬੱਲ ਡੀ. ਈ. ਓ. (ਸੈ.) ਫਾਜ਼ਿਲਕਾ, ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫਸਰ, ਸੁਨੀਲ ਕੁਮਾਰ ਜ਼ਿਲ•ਾ ਖੇਡ ਅਫਸਰ, ਹਰਕਿਰਨ ਕੌਰ ਪ੍ਰਿੰਸੀਪਲ, ਗੁਰਚਰਨ ਸਿੰਘ ਪ੍ਰਿੰਸੀਪਲ, ਇਕਬਾਲ ਸਿੰਘ ਜ਼ਿਲ•ਾ ਸਾਇੰਸ ਸੁਪਰਵਾਈਜ਼ਰ, ਚਮਕੌਰ ਸਿੰਘ ਪ੍ਰਿੰਸੀਪਲ, ਪਰਮਜੀਤ ਸਿੰਘ ਬਰਾੜ ਪ੍ਰਿੰਸੀਪਲ, ਅਸ਼ੋਕ ਬਹਿਲ ਸੈਕਟਰੀ ਜ਼ਿਲ•ਾ ਰੈੱਡ ਕਰਾਸ ਸੋਸਾਇਟੀ ਆਦਿ ਨੇ ਮੁਬਾਰਕਬਾਦ ਦਿੰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ।

Related Articles

Back to top button