Ferozepur News

ਫ਼ਿਰੋਜ਼ਪੁਰ ਜ਼ਿਲ੍ਹਾ ਲੋਕ ਸੰਪਰਕ ਦੇ ਕਰਮਚਾਰੀ ਸ੍ਰੀ. ਸੁਰਿੰਦਰ ਗਰੋਵਰ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਫ਼ਿਰੋਜ਼ਪੁਰ ਜ਼ਿਲ੍ਹਾ ਲੋਕ ਸੰਪਰਕ ਦੇ ਕਰਮਚਾਰੀ ਸ੍ਰੀ. ਸੁਰਿੰਦਰ ਗਰੋਵਰ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਫ਼ਿਰੋਜ਼ਪੁਰ ਜ਼ਿਲ੍ਹਾ ਲੋਕ ਸੰਪਰਕ ਦੇ ਕਰਮਚਾਰੀ ਸ੍ਰੀ. ਸੁਰਿੰਦਰ ਗਰੋਵਰ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਫ਼ਿਰੋਜ਼ਪੁਰ 31 ਦਸੰਬਰ 2020 : ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਕਰਮਚਾਰੀ ਜੂਨੀਅਰ ਸਹਾਇਕ ਸ੍ਰੀ ਸੁਰਿੰਦਰ ਗਰੋਵਰ ਨੂੰ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਅਰੁਣ ਚੋਧਰੀ ਸਮੇਤ ਸਮੂਹ ਦਫਤਰੀ ਸਟਾਫ ਨੇ ਸੁਰਿੰਦਰ ਗਰੋਵਰ ਨੂੰ ਸੇਵਾ ਮੁਕਤੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 39 ਸਾਲ ਦੇ ਕਾਰਜਕਾਲ ਦੌਰਾਨ ਆਪਣੀ ਡਿਊਟੀ ਤੇ ਬੜੀ ਲਗਨ ਤੇ ਮਿਹਨਤ ਨਾਲ ਕੰਮ ਹੀ ਨਹੀਂ ਕੀਤਾ ਸਗੋਂ ਸਾਰੇ ਮੁਲਾਜ਼ਮਾਂ ਨਾਲ ਭਾਈਚਾਰਕ ਸਾਂਝ ਵੀ ਬਣਾ ਕੇ ਰੱਖੀ ਜਿਸ ਨੂੰ ਕਦੇ ਵੀ ਭੁਲਾਇਆ  ਨਹੀਂ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਸ੍ਰੀ ਸੁਰਿੰਦਰ ਗਰੋਵਰ ਇੱਕ ਵਧੀਆ ਸੁਭਾਅ ਦੇ ਅਤੇ ਟਾਈਮ ਦੇ ਪਾਬੰਦ ਵਿਅਕਤੀ ਸਨ ਤੇ ਹਮੇਸਾ ਦਫਤਰੀ ਸਟਾਫ ਨੂੰ ਕੰਮ ਵਿੱਚ ਮਦਦ ਕਰਦੇ ਸਨ। ਦਫਤਰ ਦੇ ਉੱਚ ਅਧਿਕਾਰੀਆਂ ਸਮੇਤ ਸਮੂਹ ਸਟਾਫ ਵੱਲੋਂ  ਇਸ ਮੌਕੇ ਸ੍ਰੀ. ਸੁਰਿੰਦਰ ਗਰੋਵਰ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ  ਜ਼ਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ ਅਮਰੀਕ ਸਿੰਘ. ਸਟੈਨੋ ਪਰਦੀਪ, ਸਟੈਨੋ ਜਗਮੀਤ ਸਿੰਘ, ਕੋਨਿਕ ਚਾਵਲਾ ਕਲਰਕ, ਗੀਤੂ ਜੁਨੇਜਾ ਕਲਰਕ,  ਹੀਰਾ ਲਾਲ, ਸੁਰਿੰਦਰ ਸਰਮਾ, ਹਰਪ੍ਰੀਤ ਸਿੰਘ   ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button