ਡਾ.ਸਤਿੰਦਰ ਕੌਰ ਸੰਧੂ ਨੇ ਮੁੱਖ ਖੇਤੀਬਾੜੀ ਅਫਸਰ ਦਾ ਚਾਰਜ ਸੰਭਾਲਿਆ
ਫਿਰੋਜਪੁਰ 03 ਫਰਵਰੀ (ਏ.ਸੀ.ਚਾਵਲਾ) ਡਾ.ਸਤਿੰਦਰ ਕੌਰ ਸੰਧੂ ਨੇ ਅੱਜ ਮੁੱਖ ਖੇਤੀਬਾੜੀ ਅਫਸਰ ਫਿਰੋਜਪੁਰ ਦਾ ਚਾਰਜ ਸੰਭਾਲ ਲਿਆ। ਉਨ•ਾਂ ਇਸ ਮੌਕੇ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜ਼ਿਲ•ੇ ਵਿੱਚ ਫਸਲੀ ਵਿਭਿੰਨਤਾ ਅਪਨਾਉਣ, ਖਾਦਾਂ, ਕੀਟ ਨਾਸ਼ਕ ਦਵਾਈਆਂ ਅਤੇ ਸੁਧਰੇ ਹੋਏ ਬੀਜਾਂ ਦੀ ਸਪਲਾਈ ਦੀ ਗੁਣਵੱਤਾ ਨੂੰ ਬਰਕਰਾਰ ਰੱਖ ਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਣਾ ਉਨ•ਾਂ ਦੀ ਪਹਿਲੀ ਤਰਜੀਹ ਹੋਵੇਗੀ। ਇਥੇ ਵਰਣਨਯੋਗ ਹੈ ਕਿ ਡਾ. ਸੰਧੂ ਇਸ ਤੋਂ ਪਹਿਲਾ ਜਿਲ•ਾ ਸਿਖਲਾਈ ਅਫਸਰ ਫਿਰੋਜਪੁਰ ਕੰਮ ਕਰ ਰਹੇ ਸੀ, ਇਨ•ਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਗਰੋਨੋਮੀ ਵਿੱਚ ਪੀ.ਐਚ.ਡੀ. ਕੀਤੀ ਹੋਈ ਹੈ। ਇਸ ਮੌਕੇ ਸ.ਰੇਸ਼ਮ ਸਿੰਘ ਸੰਧੂ ਬਲਾਕ ਖੇਤੀਬਾੜੀ ਅਫਸਰ, ਸ.ਜੰਗੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ.ਪਰਮਜੀਤ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ , ਸ੍ਰੀਮਤੀ ਨਿੰਮੀ, ਸੰਜੀਵ ਕੁਮਾਰ, ਸੰਦੀਪ ਕੁਮਾਰ, ਕਰਨਦੀਪ ਸਿੰਘ ਆਦਿ ਵੀ ਹਾਜਰ ਸਨ।